
ਕਣਕ ਦਾ ਉਤਪਾਦਨ ਸਾਲ-ਦਰ-ਸਾਲ ਵਧ ਰਿਹਾ ਹੈ ਅਤੇ ਫ਼ਸਲ ਸਾਲ 2018-19 ਵਿਚ...
ਨਵੀਂ ਦਿੱਲੀ: ਭਾਰਤ ਵਿਚ ਇਸ ਸਾਲ ਮਾਨਸੂਨ ਦੀ ਬਾਰਿਸ਼ ਆਮ ਦੀ ਤਰ੍ਹਾਂ ਹੀ ਰਹਿ ਸਕਦੀ ਹੈ ਜਿਸ ਨਾਲ ਖੇਤੀ ਪੈਦਾਵਾਰ ਤਾਂ ਚੰਗੀ ਹੋਵੇਗੀ ਹੀ ਨਾਲ ਹੀ ਦੇਸ਼ ਦੀ ਅਰਥਵਿਵਸਥਾ ਦੀ ਗਤੀ ਨੂੰ ਵੀ ਮਜ਼ਬੂਤ ਆਧਾਰ ਮਿਲੇਗਾ। ਦਰਅਸਲ ਸਰਕਾਰੀ ਅਨੁਮਾਨਾਂ ਵਿਚ ਕਿਹਾ ਗਿਆ ਹੈ ਕਿ ਵਧੀਆ ਬਾਰਿਸ਼ ਅਤੇ ਚੰਗੀ ਬਿਜਾਈ ਕਾਰਨ ਦੇਸ਼ ਵਿਚ ਕਣਕ ਦੀ ਪੈਦਾਵਾਰ 2019-20 ਵਿਚ ਰਿਕਾਰਡ 10 ਕਰੋੜ 62.1 ਲੱਖ ਟਨ ਤਕ ਪਹੁੰਚਣ ਦੀ ਸੰਭਾਵਨਾ ਹੈ।
Wheat
ਕਣਕ ਦਾ ਉਤਪਾਦਨ ਸਾਲ-ਦਰ-ਸਾਲ ਵਧ ਰਿਹਾ ਹੈ ਅਤੇ ਫ਼ਸਲ ਸਾਲ 2018-19 ਵਿਚ 10 ਕਰੋੜ 36 ਲੱਖ ਟਨ ਕਣਕ ਦਰਜ ਕੀਤੀ ਗਈ ਹੈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਕਣਕ ਦੀ ਵਾਢੀ ਅਗਲੇ ਮਹੀਨੇ ਸ਼ੁਰੂ ਹੋਵੇਗੀ। ਖੇਤੀਬਾੜੀ ਵਿਭਾਗ ਨੇ ਅਨਾਜ ਉਤਪਾਦਨ ਦਾ ਦੂਜਾ ਅਨੁਮਾਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਵਿਚ ਮੌਨਸੂਨ ਦਾ ਮੌਸਮ ਕੁੱਲ ਮਿਲਾ ਕੇ ਬਾਰਿਸ਼ 10 ਫ਼ੀਸਦੀ ਵਧ ਸੀ। ਚੰਗੀ ਨਮੀ ਕਾਰਨ ਫ਼ਸਲ ਸਾਲ 2019-20 ਵਿਚ ਜ਼ਿਆਦਾਤਰ ਫ਼ਸਲਾਂ ਦਾ ਝਾੜ ਆਮ ਨਾਲੋਂ ਵਧ ਹੋਣ ਦੀ ਸੰਭਾਵਨਾ ਹੈ।
Wheat
ਇਸ ਸਾਲ ਮਿੱਟੀ ਦੀ ਚੰਗੀ ਨਮੀ ਦੇ ਕਾਰਨ ਕਣਕ ਦੇ ਰਿਕਾਰਡ ਉਤਪਾਦਨ ਦੇ ਕਾਰਨ ਕਣਕ ਦੀ ਬਿਜਾਈ ਦੇ ਰਕਬੇ ਵਿਚ ਵਾਧਾ ਹੋਣ ਦੀ ਉਮੀਦ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਫਸਲੀ ਸਾਲ ਦੇ ਜਨਵਰੀ ਦੇ ਅੰਤ ਤੱਕ ਤਿੰਨ ਕਰੋੜ 36.1 ਲੱਖ ਹੈਕਟੇਅਰ ਕਣਕ ਦੀ ਬਿਜਾਈ ਹੋਈ ਸੀ। ਪਿਛਲੇ ਸਾਲ ਇਸੇ ਅਰਸੇ ਦੌਰਾਨ ਕਣਕ ਦਾ ਇਹ ਰਕਬਾ 99.3 ਮਿਲੀਅਨ ਹੈਕਟੇਅਰ ਸੀ।
Wheat
ਦੂਜੇ ਅੰਦਾਜ਼ੇ ਅਨੁਸਾਰ ਕਣਕ, ਚਾਵਲ, ਮੋਟੇ ਅਨਾਜ ਅਤੇ ਦਾਲਾਂ ਆਦਿ ਸਮੇਤ ਫਸਲੀ ਸਾਲ 2019-20 ਵਿਚ ਖੁਰਾਕੀ ਉਤਪਾਦਨ ਦਾ ਅਨੁਮਾਨ 29 ਕਰੋੜ 19.5 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 28.52 ਮਿਲੀਅਨ ਟਨ ਤੋਂ ਵੱਧ ਹੋਵੇਗਾ। ਇਸ ਵਾਰ ਚਾਲੂ ਸਾਲ ਦੇ ਹਾੜੀ ਸੀਜ਼ਨ ਵਿਚ 14 ਕਰੋੜ 96 ਲੱਖ ਟਨ ਅਨਾਜ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ।
Peddy Field
ਝੋਨੇ ਦੀ ਫ਼ਸਲ ਪਿਛਲੇ ਸਾਲ 11 ਕਰੋੜ 64.8 ਲੱਖ ਟਨ ਤੋਂ ਮਾਮੂਲੀ ਵਾਧੇ ਨਾਲ ਇਸ ਸਾਲ 11 ਕਰੋੜ 74.7 ਲੱਖ ਟਨ ਹੋਣ ਦਾ ਅਨੁਮਾਨ ਹੈ, ਜਦਕਿ ਬਾਕੀ ਅਨਾਜਾਂ ਦਾ ਉਤਪਾਦਨ 26 ਕਰੋੜ 31.4 ਲੱਖ ਟਨ ਨਾਲ ਵਧ ਕੇ 26 ਕਰੋੜ 89.3 ਲੱਖ ਟਨ ਹੋਣ ਦਾ ਅਨੁਮਾਨ ਹੈ। ਅੰਕੜਿਆਂ ਅਨੁਸਾਰ ਇਸ ਸਾਲ 2019-20 ਵਿਚ ਕਣਕ, ਚਾਵਲ, ਮੋਟੇ ਅਨਾਜ ਅਤੇ ਦਾਲਾਂ ਆਦਿ ਸਮੇਤ ਖੁਰਾਕੀ ਉਤਪਾਦਨ ਦਾ ਅਨੁਮਾਨ 29.95 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ 28.52 ਮਿਲੀਅਨ ਟਨ ਤੋਂ ਵਧ ਹੋਵੇਗਾ।
Sugarcane
ਇਸ ਵਾਰ ਚਾਲੂ ਸਾਲ ਦੇ ਹਾੜੀ ਸੀਜ਼ਨ ਵਿਚ 14 ਕਰੋੜ 23.6 ਲੱਖ ਟਨ ਅਤੇ ਸਾਉਣੀ ਦੇ ਸੀਜ਼ਨ ਵਿਚ 14.96 ਮਿਲੀਅਨ ਟਨ ਅਨਾਜ ਪੈਦਾ ਕੀਤੇ ਜਾਣ ਦਾ ਅਨੁਮਾਨ ਹੈ। ਅੰਕੜਿਆਂ ਅਨੁਸਾਰ ਇਸ ਸਾਲ ਦਾਲਾਂ ਦਾ ਉਤਪਾਦਨ ਦੋ ਕਰੋੜ 30.2 ਲੱਖ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ ਦੋ ਕਰੋੜ 20.8 ਲੱਖ ਟਨ ਸੀ। ਸਾਲ 2019-20 ਵਿਚ ਤੇਲ ਵਾਲੇ ਬੀਜ ਉਤਪਾਦਨ ਵਧ ਕੇ ਤਿੰਨ ਕਰੋੜ 41.8 ਲੱਖ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਤਿੰਨ ਕਰੋੜ 15.2 ਲੱਖ ਟਨ ਸੀ।
ਨਕਦੀ ਫ਼ਸਲਾਂ ਗੰਨੇ ਦਾ ਉਤਪਾਦਨ ਉਕਤ ਵਾਧੇ ਵਿਚ ਪਹਿਲਾਂ ਦੇ 40 ਕਰੋੜ 54.1 ਲੱਖ ਟਨ ਤੋਂ ਘਟ ਕੇ 35 ਕਰੋੜ 38.4 ਲੱਖ ਟਨ ਰਹਿ ਜਾਣ ਦਾ ਅਨੁਮਾਨ ਹੈ। ਸਾਲ 2018-19 ਵਿਚ ਕਪਾਹ ਦਾ ਉਤਪਾਦਨ ਪਹਿਲਾਂ ਦੇ ਦੋ ਕਰੋੜ 80.4 ਲੱਖ ਪ੍ਰਤੀ ਕਿਲੋ ਤੋਂ ਵਧ ਕੇ ਚਾਲੂ ਸਾਲ ਵਿਚ ਤਿੰਨ ਕਰੋੜ 48.9 ਲੱਖ ਪ੍ਰਤੀ ਕਿਲੋ ਹੋ ਜਾਣ ਦਾ ਅਨੁਮਾਨ ਹੈ।
ਜਦਕਿ ਜੂਟ/ ਮੇਸਟਾ ਉਤਪਾਦਨ ਪਿਛਲੇ ਸਾਲ ਦੇ 98 ਲੱਖ ਪ੍ਰਤੀ ਕਿਲੋ ਦੇ ਪੱਧਰ ਤੇ ਹੀ ਬਣੇ ਰਹਿਣ ਦੀ ਉਮੀਦ ਹੈ। ਖੁਰਾਕ ਉਤਪਾਦਨ ਦੇ ਆਖਰੀ ਅਨੁਮਾਨ ਤੋਂ ਪਹਿਲਾਂ ਵਿਭਾਗ, ਚਾਰ ਪੇਸ਼ਗੀ ਅਨੁਮਾਨ ਜਾਰੀ ਕਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।