ਕਿਸਾਨਾਂ ਲਈ ਵੱਡੀ ਖ਼ਬਰ, ਫਲਦਾਰ ਬੂਟਿਆਂ ਨੂੰ ਕੋਰੇ ਤੋਂ ਇਸ ਤਰ੍ਹਾਂ ਬਚਾਓ, ਹੋਵੇਗਾ ਵੱਡਾ ਮੁਨਾਫ਼ਾ!
Published : Jan 20, 2020, 12:37 pm IST
Updated : Jan 20, 2020, 12:37 pm IST
SHARE ARTICLE
Winter weather fruit shrubs
Winter weather fruit shrubs

ਇਸ ਸਮੱਸਿਆ ਤੋਂ ਬਚਣ ਲਈ ਜਿੱਥੇ ਬਾਗ ਲਾਉਣ ਤੋਂ ਪਹਿਲਾਂ ਬੂਟੇ ਲਾਉਣ...

ਗੁਰਦਾਸਪੁਰ: ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਕਹਿਰ ਜਾਰੀ ਰਹਿਣ ਕਾਰਨ ਆਉਣ-ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਕਾਰਨ ਪੂਰੀ ਰਫ਼ਤਾਰ ਨਾਲ ਚੱਲ ਰਹੀ ਆਵਾਜਾਈ 'ਤੇ ਬਰੇਕਾਂ ਲੱਗ ਰਹੀਆਂ ਹਨ। ਧੁੰਦ ਦੇ ਕਹਿਰ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਬਾਅਦ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਧੁੰਦ ਦੂਜੇ ਦਿਨ ਸਵੇਰੇ 10-11 ਵਜੇ ਤੱਕ ਜਾਰੀ ਰਹਿੰਦੀ ਹੈ।

PhotoPhoto

ਪੰਜਾਬ ਅੰਦਰ ਸਰਦੀ ਦੇ ਮੌਸਮ ’ਚ ਪੈ ਰਿਹਾ ਕੋਹਰਾ ਕਈ ਫਸਲਾਂ ਲਈ ਬੇਹੱਦ ਨੁਕਸਾਨਦੇਹ ਸਿੱਧ ਹੋ ਰਿਹਾ ਹੈ। ਇਸ ਦੌਰਾਨ ਦਸਬੰਰ ਤੇ ਜਨਵਰੀ ਦੇ ਮਹੀਨੇ ਤਾਪਮਾਨ ’ਚ ਗਿਰਾਵਟ ਤੇ ਕੋਹਰੇ ਦੀ ਮਾਰ ਫਲਦਾਰ ਬੂਟਿਆਂ ਲਈ ਘਾਤਕ ਸਿੱਧ ਹੋ ਰਹੀ ਹੈ। ਜੇਕਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸਮੇਂ ਸਿਰ ਸਹੀ ਪ੍ਰਬੰਧ ਨਾ ਕੀਤੇ ਜਾਣ ਤਾਂ ਇਹ ਬੂਟੇ ਕੋਹਰੇ ਦੇ ਪ੍ਰਭਾਵ ਨਾਲ ਮਰ ਜਾਂਦੇ ਹਨ। ਇਸ ਲਈ ਸਰਦੀਆਂ ਦੇ ਦਿਨਾਂ ’ਚ ਫਲਦਾਰ ਬੂਟਿਆਂ ਦੀ ਦੇਖਭਾਲ ਪ੍ਰਤੀ ਵਰਤੀ ਗਈ ਥੋੜੀ ਜਿਹੀ ਅਣਗਹਿਲੀ ਬਾਗਾਂ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।

PhotoPhoto

ਇਸ ਸਮੱਸਿਆ ਤੋਂ ਬਚਣ ਲਈ ਜਿੱਥੇ ਬਾਗ ਲਾਉਣ ਤੋਂ ਪਹਿਲਾਂ ਬੂਟੇ ਲਾਉਣ ਦੀ ਦਿਸ਼ਾ ਅਤੇ ਹੋਰ ਕਈ ਅਹਿਮ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਉੱਥੇ ਹੀ ਜਦੋਂ ਤਾਪਮਾਨ ’ਚ ਗਿਰਾਵਟ ਆਉਂਦੀ ਹੈ ਤਾਂ ਬੂਟੇ ਦੀ ਕਿਸਮ ਤੇ ਠੰਡ ਨਾਲ ਉਸ ’ਤੇ ਪੈਣ ਵਾਲੇ ਪ੍ਰਭਾਵ ਦੀ ਪੂਰੀ ਜਾਣਕਾਰੀ ਲੈ ਕੇ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਮਾਹਿਰਾਂ ਅਨੁਸਾਰ ਲੀਚੀ, ਅੰਬ, ਅਮਰੂਦ, ਅੰਬ, ਕੇਲਾ, ਨਿੰਬੂ ਜਾਤੀ ਦੇ ਫਲ ਅਤੇ ਆਵਲਾ ਆਦਿ ਦੇ ਬੂਟੇ ਕੋਹਰੇ ਦੀ ਮਾਰ ਕਾਰਨ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।

PhotoPhoto

ਇਨ੍ਹਾਂ ਤੋਂ ਇਲਾਵਾ ਨਾਖ, ਆੜੂ, ਅਲੂਚਾ, ਅੰਗੂਰ ਆਦਿ ਪਤਝੜੀ ਫਲਦਾਰ ਬੂਟੇ ਕੋਹਰੇ ਦੇ ਪ੍ਰਕੋਪ ਕਾਰਣ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ ਪਰ ਆੜੂ ਦੇ ਫੁੱਲ ਪੈਣ ਸਮੇਂ ਜੇਕਰ ਕੋਹਰਾ ਪੈ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਖੇਤੀ ਮਾਹਿਰਾਂ ਅਨੁਸਾਰ ਕੋਹਰੇ ਕਾਰਣ ਫਲਦਾਰ ਬੂਟਿਆਂ ਦੀਆਂ ਟਾਹਣੀਆਂ ਅਤੇ ਨਵੇਂ ਨਿਕਲੇ ਪੱਤਿਆਂ ਅਤੇ ਫੁੱਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇਨ੍ਹਾਂ ਟਾਹਣੀਆਂ ਅਤੇ ਪੱਤਿਆਂ ’ਤੇ ਬਰਫ ਜੰਮਣ ਕਾਰਨ ਬੂਟੇ ਮਰ ਵੀ ਜਾਂਦੇ ਹਨ।

PhotoPhoto

ਇਕ ਵਾਰ ਨੁਕਸਾਨੇ ਗਏ ਜਾਂ ਮਰੇ ਹੋਏ ਬੂਟੇ ਕਾਰਨ ਹੋਏ ਨੁਕਸਾਨ ਨੂੰ ਕਵਰ ਕਰਨਾ ਆਸਾਨ ਨਹੀਂ ਹੁੰਦਾ, ਕਿਉਂਕਿ ਫਲਦਾਰ ਬੂਟੇ ਇਕ ਬਹੁਤ ਲੰਮਾ ਸਮਾਂ ਚੱਲਣ ਵਾਲੇ ਬੂਟੇ ਹਨ ਜਿਨ੍ਹਾਂ ਦੇ ਖਤਮ ਹੋਣ ਨਾਲ ਕਾਫੀ ਨੁਕਸਾਨ ਹੋ ਜਾਂਦਾ ਹੈ। ਕੋਹਰੇ ਤੋਂ ਬਚਾਅ ਕਰਨ ਲਈ ਸਰਦੀਆਂ ਵੇਲੇ ਬਾਗਾਂ ਦੀ ਸਿੰਚਾਈ ਕਰਨੀ ਚਾਹੀਦੀ ਹੈ, ਜਿਸ ਨਾਲ ਬਾਗ ਦੇ ਤਾਪਮਾਨ ’ਚ 2 ਡਿਗਰੀ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ ਪਰ ਸਿੰਚਾਈ ਕਰਨ ਮੌਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾ ਸਿੰਚਾਈ ਬੂਟਿਆਂ ਨੂੰ ਨੁਕਸਾਨ ਨਾ ਕਰੇ।

ਇਸੇ ਤਰ੍ਹਾਂ ਬਾਗ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਆਲੇ-ਦੁਆਲੇ ਵਾੜ ਲਾਉਣੀ ਚਾਹੀਦੀ ਹੈ। ਮਾਹਿਰਾਂ ਅਨੁਸਾਰ ਬਾਗ ਦੀ ਉੱਤਰ-ਪੱਛਮ ਦਿਸ਼ਾ ਵਿਚ ਵਾੜ ਲਾਉਣੀ ਚਾਹੀਦੀ ਹੈ ਜਿਸ ਤਹਿਤ ਟਾਹਲੀ, ਅਰਜਨ, ਸਫੈਦਾ, ਅੰਬ, ਤੂਤ ਆਦਿ ਰੁੱਖ ਲਾਏ ਜਾ ਸਕਦੇ ਹਨ। ਉਕਤ ਤੋਂ ਇਲਾਵਾ ਪਰਾਲੀ, ਸਰਕੰਡੇ, ਕਮਾਦ ਦੀ ਰਹਿੰਦ-ਖੂੰਹਦ ਨਾਲ ਵੀ ਬੂਟਿਆਂ ਨੂੰ ਠੰਡ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ।

PhotoPhoto

ਸਰਦੀਆਂ ਤੋਂ ਪਹਿਲਾਂ ਫਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਸੁੱਕੀ ਰਹਿੰਦ-ਖੂੰਹਦ, ਘਾਹ, ਸੁੱਕੇ ਪੱਤਿਆਂ ਦੇ ਢੇਰਾਂ ਨੂੰ ਸਰਦੀ ਦੇ ਮੌਸਮ ਵਿਚ ਅੱਗ ਲਾ ਕੇ ਹੌਲੀ-ਹੌਲੀ ਧੂੰਆਂ ਪੈਦਾ ਕੀਤਾ ਜਾਂਦਾ ਹੈ ਜੋ ਕੋਰੇ ਦੇ ਅਸਰ ਨੂੰ ਘੱਟ ਕਰਦਾ ਹੈ। ਬੂਟਿਆਂ ਦੇ ਤਣਿਆਂ ਨੂੰ ਕੋਹਰੇ ਤੋਂ ਬਚਾਉਣ ਲਈ ਬੋਰੀਆਂ ਨਾਲ ਕਵਰ ਕੀਤਾ ਜਾ ਸਕਦਾ ਹੈ। ਕੇਲੇ ਦੇ ਬੂਟਿਆਂ ’ਤੇ ਲੱਗੇ ਫਲਾਂ ਨੂੰ ਪਾਰਦਰਸ਼ੀ ਪਾਲੀਥੀਨ ਦੀ ਸ਼ੀਟ ਨਾਲ ਢੱਕ ਕੇ ਬਚਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਹੋਰ ਵੱਖ-ਵੱਖ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਬਾਗਬਾਨੀ ਮਾਹਿਰਾਂ ਦੀ ਸਲਾਹ ਸਮੇਂ ਸਿਰ ਲੈਂਦੇ ਰਹਿਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement