Farmers Protest: ਕਿਸਾਨਾਂ ਨੇ 5 ਫਸਲਾਂ 'ਤੇ MSP ਦੀ ਪੇਸ਼ਕਸ਼ ਕੀਤੀ ਰੱਦ; ਅੱਜ ਬਣਾਈ ਜਾਵੇਗੀ ਰਣਨੀਤੀ
Published : Feb 20, 2024, 7:19 am IST
Updated : Feb 20, 2024, 10:53 am IST
SHARE ARTICLE
Farmers reject offer of MSP on 5 crops
Farmers reject offer of MSP on 5 crops

21 ਫਰਵਰੀ ਨੂੰ ਦਿੱਲੀ ਜਾ ਕੇ ਕਰਨਗੇ ਰੋਸ ਪ੍ਰਦਰਸ਼ਨ

Farmers Protest:  ਬੀਤੀ ਅੱਧੀ ਰਾਤ ਨੂੰ ਖ਼ਤਮ ਹੋਈ ਤਿੰਨ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ 5 ਘੰਟੇ ਚਲੀ ਮੀਟਿੰਗ ਵਿਚ ਕੋਈ ਸਹਿਮਤੀ ਤਾਂ ਨਹੀਂ ਬਣੀ ਪਰ ਕੇਂਦਰ ਸਰਕਾਰ ਨੇ ਐਮ.ਐਸ.ਪੀ. ਦਾ ਇਕ ਨਵਾਂ ਫ਼ਾਰਮੂਲਾ ਦੇ ਕੇ ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ਜ਼ਰੂਰ ਹੋਈ ਹੈ। ਪ੍ਰੰਤੂ ਦੇਰ ਰਾਤ ਇਨ੍ਹਾਂ ਆਗੂਆਂ ਨੇ ਅਪਣੀ ਜਥੇਬੰਦੀ ਅਤੇ ਕਿਸਾਨ ਨਾਲ ਵਿਚਾਰ ਕਰ ਕੇ ਸਰਕਾਰੀ ਪੇਸ਼ਕਸ਼ ਰੱਦ ਕਰ ਦਿਤੀ ਅਤੇ 21 ਫ਼ਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿਤਾ ਹੈ।

ਬੀਤੀ ਦੇਰ ਰਾਤ ਜਿਥੇ ਕੇਂਦਰੀ ਮੰਤਰੀਆਂ ਨੇ ਇਸ ਫ਼ਾਰਮੂਲੇ ਬਾਰੇ ਪੱਤਰਕਾਰਾਂ ਨੂੰ ਮੀਟਿੰਗ ਬਾਅਦ ਦਸਿਆ ਕਿ ਭਾਵੇਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤਾਂ ਇੰਨੀ ਛੇਤੀ ਬਣਾਉਣਾ ਸੰਭਵ ਨਹੀਂ ਪਰ ਤਿੰਨ ਹੋਰ ਫ਼ਸਲਾਂ ਉਪਰ ਦੇਸ਼ ਭਰ ਵਿਚ ਐਮ.ਐਸ.ਪੀ. ਦੀ ਗਰੰਟੀ ਦੇਣ ਲਈ ਤਿਆਰ ਹਨ। ਇਨ੍ਹਾਂ ਫ਼ਸਲਾਂ ਵਿਚ ਕਪਾਹ, ਮੁੰਗੀ ਅਤੇ ਮੱਕੀ ਸ਼ਾਮਲ ਹਨ। ਇਸ ਤਹਿਤ ਕੇਂਦਰੀ ਏਜੰਸੀਆਂ ਕਪਾਹ ਕਾਰਪੋਰੇਸ਼ਨ ਅਤੇ ਐਨ.ਸੀ.ਸੀ.ਐਫ਼ ਕਿਸਾਨਾਂ ਤੋਂ ਇਹ ਫ਼ਸਲਾਂ ਸਮਝੌਤਾ ਕਰ ਕੇ 5 ਸਾਲ ਲਈ ਤੈਅ ਰੇਟ ਉਪਰ ਖ਼ਰੀਦਣਗੀਆਂ  ਇਸ ਦੀ ਕਾਨੂੰਨੀ ਗਰੰਟੀ ਨਾ ਹੋਣ ਕਾਰਨ ਇਸ ਨੂੰ ਅਦਾਲਤ ਵਿਚ ਵੀ ਚੈਲੰਜ ਕੀਤਾ ਜਾ ਸਕਦਾ ਹੈ।

ਮੰਤਰੀਆਂ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਮੰਗਾਂ ਦੀ ਪੂਰਤੀ ਤਕ ਹਾਲੇ ਜਾਰੀ ਹੈ ਅਤੇ ਐਮਐਸਪੀ ਦੇ ਨਵੇਂ ਫ਼ਾਰਮੂਲੇ ਬਾਰੇ ਉਹ ਇਕੱਲੇ ਕੁੱਝ ਨਹੀਂ ਕਹਿ ਸਕਦੇ। ਉਹ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਜਾ ਕੇ ਕਿਸਾਨਾਂ ਨੂੰ ਸਾਰੀ ਗੱਲ ਦਸਣਗੇ ਅਤੇ ਅਪਣੇ ਸੰਗਠਨਾਂ ਵਿਚ ਵਿਚਾਰ ਬਾਅਦ ਹੀ ਕੋਈ ਹਾਂ ਜਾਂ ਨਾ ਕਰਨਗੇ।


ਉਨ੍ਹਾਂ ਕਿਹਾ ਕਿ ਹਾਲੇ ਕਰਜ਼ਾ ਮੁਕਤੀ ਤੇ ਹੋਰ ਮੰਗਾਂ ਉਪਰ ਵੀ ਵਿਚਾਰ ਨਹੀਂ ਹੋਈ ਅਤੇ ਇਸ ਕਰ ਕੇ ਕੋਈ ਸਹਿਮਤੀ ਬਣਨ ਤਕ ਦਿੱਲੀ ਕੂਚ ਦਾ ਪ੍ਰੋਗਰਾਮ ਹੱਲ ਕਰੇ। ਉਧਰ ਹਰਿਆਣਾ ਵਿਚ ਵੀ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ਹੇਠ ਮੁੜ ਕਿਸਾਨ ਲਾਮਬੰਦ ਹੋ ਕੇ ਅੰਦੋਲਨ ਵਿਚ ਕੁੱਦ ਰਹੇ ਹਨ। ਚਡੂਨੀ ਨੇ ਸਰੋ੍ਹਂ, ਸੂਰਜਮੁਖੀ, ਤੋਰੀਆ ਆਦਿ ਫ਼ਸਲਾਂ ਨੂੰ ਵੀ ਕੇਂਦਰ ਵਲੋਂ ਪੇਸ਼ ਹੋਏ ਫ਼ਾਰਮੂਲੇ ਵਿਚ ਸ਼ਾਮਲ ਕਰਨ ਅਤੇ ਕਿਸਾਨਾਂ ’ਤੇ ਦਰਜ ਸਾਰੇ ਕੇਸ ਤੁਰਤ ਵਾਪਸ ਲੈਣ ਦੀ ਮੰਗ ਰੱਖੀ ਹੈ।

ਉਧਰ ਪੰਜਾਬ-ਹਰਿਆਣਾ ਦੇ ਬਾਰਡਰਾਂ ਉਪਰ ਹਾਲੇ ਸਥਿਤੀ ਆਗੂਆਂ ਦੇ ਕੰਟਰੋਲ ਵਿਚ ਹੈ ਅਤੇ ਅੱਜ ਅਤੇ ਕਲ ਵਿਚਾਰ ਵਟਾਂਦਰੇ ਚਲਣਗੇ ਅਤੇ ਜੇ ਇਸ ਸਮੇਂ ਦੌਰਾਨ ਕੋਈ ਹੱਲ ਨਹੀਂ ਨਿਕਲਦਾ ਤਾਂ ਟਕਰਾਅ ਵਧਣ ਬਾਅਦ ਸਥਿਤੀ ਆਗੂਆਂ ਦੇ ਵੀ ਹੱਥੋਂ ਨਿਕਲ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਲੇ ਕੇਂਦਰ ਸਰਕਾਰ ਕਿਸਾਨਾਂ ਨਾਲ 21 ਤੋਂ ਪਹਿਲਾਂ ਇਕ ਹੋਰ ਮੀਟਿੰਗ ਵੀ ਕਰ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੱਲਬਾਤ ਵਿਚ ਸ਼ਾਮਲ ਹੋ ਕੇ ਮਸਲੇ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਉਧਰ ਸੰਯੁਕਤ ਕਿਸਾਨ ਮੋਰਚਾ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਸੀ2+50 ਫ਼ੀ ਸਦੀ ਦੇ ਫ਼ਾਰਮੂਲੇ ਤਹਿਤ ਐਮ.ਐਸ.ਪੀ. ਦੀ ਗਰੰਟੀ ’ਤੇ ਅੜਿਆ ਹੈ।

(For more Punjabi news apart from Farmers Protest Farmers reject offer of MSP on 5 crops, stay tuned to Rozana Spokesman)

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement