
24 ਘੰਟੇ ਬਾਅਦ ਵੀ ਰੋਟੀ ਰਹੇਗੀ ਨਰਮ ਅਤੇ ਆਟਾ ਰਹੇਗਾ ਮੁਲਾਇਮ...
ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਹੀ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ PBW1 ਚਪਾਤੀ ਦੇ ਨਾਂ ਦੀ ਇੱਕ ਨਵੀਂ ਕਣਕ ਦੀ ਕਿਸਮ ਤਿਆਰ ਕੀਤੀ ਗਈ ਹੈ ਜਿਸ ਨੂੰ ਦੇਸੀ ਕਣਕ ਵੀ ਕਿਹਾ ਜਾਂਦਾ ਹੈ।
Pau Ludhiana
ਇਹ ਕਣਕ ਹੁਣ ਐਮ ਪੀ ਦੀ ਕਣਕ ਨੂੰ ਵੀ ਟੱਕਰ ਦੇਵੇਗੀ ਅਤੇ ਇਸ ਤੋਂ ਬਣਨ ਵਾਲੀ ਰੋਟੀ ਮੁਲਾਇਮ ਰਹੇਗੀ ਅਤੇ ਜੇਕਰ ਇਕ ਦਿਨ ਬਾਅਦ ਵੀ ਵਰਤੋਂ ਚ ਲਿਆਂਦੀ ਜਾਵੇਗੀ ਤਾਂ ਰੋਟੀ ਨਰਮ ਰਹੇਗੀ ਇੰਨਾ ਹੀ ਨਹੀਂ ਜੇਕਰ ਇੱਕ ਦਿਨ ਤਕ ਗੁੰਨ ਕੇ ਰੱਖਿਆ ਆਟਾ ਨਾ ਵੀ ਵਰਤਿਆ ਜਾਵੇਗਾ ਤਾਂ ਵੀ ਉਹ ਕਾਲਾ ਨਹੀਂ ਹੋਵੇਗਾ ਵਿਭਾਗ ਦੇ ਡਾ ਵਰਿੰਦਰ ਸਿੰਘ ਨੇ ਕਿਹਾ ਕਿ ਇਸ ਕਿਸਮ ਨੂੰ ਲਗਪਗ ਸਾਰੀਆਂ ਪੜਾਵਾਂ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਸਾਲ ਇਸ ਨੂੰ ਖੇਤੀਬਾੜੀ ਮੇਲੇ ਦੇ ਵਿੱਚ ਲਿਆ ਕੇ ਸਤੰਬਰ ਤੱਕ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਖੇਤਾਂ ਚ ਬੀਜ ਸਕਣ।
PBW1
ਡਾ ਵਰਿੰਦਰ ਨੇ ਦੱਸਿਆ ਕਿ ਕਣਕ ਦੀ ਇਸ ਕਿਸਮ ਨੂੰ ਤਿਆਰ ਹੋਣ ਲਈ ਲਗਪਗ 154 ਦਿਨਾਂ ਦਾ ਸਮਾਂ ਲਗਦਾ ਹੈ ਅਤੇ ਜੇਕਰ ਝਾੜ ਦੀ ਗੱਲ ਕੀਤੀ ਜਾਵੇ ਤਾਂ ਅੰਦਾਜ਼ਨ ਇੱਕ ਏਕੜ ਚੋਂ ਇਹ ਲਗਪਗ 17 ਕੁਇੰਟਲ ਦੇ ਕਰੀਬ ਝਾੜ ਨਿਕਲਦਾ ਹੈ ਹਾਲਾਂਕਿ ਕਣਕ ਦੀਆਂ ਬਾਕੀ ਕਿਸਮਾਂ ਨਾਲੋਂ ਇਸ ਦਾ ਝਾੜ ਘੱਟ ਹੈ ਪਰ ਖਾਣ ਵਿਚ ਇਹ ਬੇਹੱਦ ਫਾਇਦੇਮੰਦ ਪੌਸ਼ਟਿਕ ਅਤੇ ਨਾ ਖ਼ਰਾਬ ਹੋਣ ਵਾਲੀ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਬਹੁਤਾ ਪਾਣੀ ਲਾਉਣ ਦੀ ਵੀ ਲੋੜ ਨਹੀਂ ਜੇਕਰ ਬਾਕੀ ਕਣਕ ਦੀਆਂ ਕਿਸਮਾਂ ਨਾਲੋਂ ਇਸ ਨੂੰ ਇੱਕ ਪਾਣੀ ਘੱਟ ਵੀ ਲਗਾਇਆ ਜਾਵੇ ਤਾਂ ਇਹ ਤਿਆਰ ਹੋ ਜਾਂਦੀ ਹੈ।
Wheat
ਉਨ੍ਹਾਂ ਕਿਹਾ ਕਿ ਜਦੋਂ ਇਸ ਦਾ ਛਿੱਟਾ ਆ ਜਾਵੇ ਤਾਂ ਇਸ ਵਿੱਚ ਜ਼ਿੰਕ ਦੀ ਸਪਰੇਅ ਕਰਨ ਨਾਲ ਇਸ ਦੇ ਪੌਸ਼ਟਿਕ ਤੱਤ ਹੋਰ ਵੀ ਵਧ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਇਸ ਨੂੰ ਜੈਵਿਕ ਜਾਂ ਆਰਗੈਨਿਕ ਢੰਗ ਨਾਲ ਉਗਾਈਆਂ ਜਾਵੇ ਤਾਂ ਇਹ ਹੋਰ ਵੀ ਕਾਰਗਰ ਸਾਬਿਤ ਹੋ ਸਕਦੀ ਹੈ..ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਪਗ ਸਾਰੇ ਵੱਖ ਵੱਖ ਵਿਭਾਗਾਂ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਇਸ ਨੂੰ ਸਿਫ਼ਾਰਿਸ਼ ਲਈ ਦਿੱਲੀ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਇਹ ਕਿਸਾਨਾਂ ਨੂੰ ਉਗਾਉਣ ਲਈ ਦੇ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਕਣਕ ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਲਗਾਈ ਜਾ ਸਕਦੀ ਹੈ ਜੋ ਐੱਮਪੀ ਜਾਂ ਦੇਸੀ ਕਣਕ ਨੂੰ ਵਧੇਰੇ ਪਸੰਦ ਕਰਦੇ ਹਨ।