
ਸੋ ਇਆਬੀਨ ਦੇ ਬੀਜਾਂ ਵਿਚ ਪੌਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਕੈਲਸ਼ੀਅਮ,
ਸੋ ਇਆਬੀਨ ਦੇ ਬੀਜਾਂ ਵਿਚ ਪੌਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਕੈਲਸ਼ੀਅਮ, ਸਲਫ਼ਰ ਆਦਿ। ਇਸ ਦੀ ਵਰਤੋਂ ਪੌਦ ਵਿਕਾਸ ਕਾਰਕ (ਟਾਨਿਕ) ਨਿਰਮਾਣ ਵਿਚ ਵੀ ਕੀਤੀ ਜਾਂਦੀ ਹੈ।
File Photo
ਟਾਨਿਕ ਤਿਆਰ ਕਰਨ ਲਈ 1 ਕਿਲੋ ਸੋਇਆਬੀਨ ਬੀਜਾਂ ਨੂੰ 24 ਘੰਟੇ ਪਾਣੀ ਵਿਚ ਭਿਉਂ ਦਿਉ। 24 ਘੰਟੇ ਬਾਅਦ ਹੁਣ ਇਨ੍ਹਾਂ ਫੁੱਲੇ ਹੋਏ ਸੋਇਆਬੀਨ ਬੀਜਾਂ ਨੂੰ ਘੋਟਣੇ ਨਾਲ ਕੁਟ ਲਉ ਜਾਂ ਮਿਕਸਰ ਦੀ ਮਦਦ ਨਾਲ ਪੀਹ ਲਵੋ। ਪੀਸੇ ਹੋਏ ਸੋਇਆਬੀਨ ਵਿਚ 4 ਲਿਟਰ ਪਾਣੀ ਅਤੇ 250 ਗ੍ਰਾਮ ਗੁੜ ਮਿਲਾ ਕੇ ਇਸ ਮਿਸ਼ਰਣ ਨੂੰ ਇਕ ਮਟਕੇ ਵਿਚ 3-4 ਦਿਨਾਂ ਲਈ ਰੱਖ ਦਿਉ।
File Photo
ਇਸ ਤੋਂ ਬਾਅਦ ਇਸ ਨੂੰ ਸੂਤੀ ਕਪੜੇ ਨਾਲ ਛਾਣ ਲਉ। ਛਾਣੇ ਹੋਏ ਤਰਲ ਨੂੰ ਟਾਨਿਕ (ਪੌਦ ਵਿਕਾਸ ਕਾਰਕ) ਦੇ ਰੂਪ ਵਿਚ ਪ੍ਰਤੀ ਸਪਰੇ ਪੰਪ 16 ਲਿਟਰ ਪਾਣੀ ਵਿਚ ਅੱਧਾ ਲਿਟਰ ਮਿਲਾ ਕੇ ਵਰਤੋਂ ਕਰਨ ਨਾਲ ਬਹੁਤ ਹੀ ਵਧੀਆ ਨਤੀਜਾ ਮਿਲਦਾ ਹੈ। ਇਸ ਨੂੰ ਸਿੰਚਾਈ ਜਲ ਨਾਲ 25-30 ਲਿਟਰ ਪ੍ਰਤੀ ਏਕੜ ਜ਼ਮੀਨ ’ਤੇ ਦੇਣ ਨਾਲ ਫ਼ਸਲ ਦਾ ਵਿਕਾਸ ਵਧੀਆ ਹੁੰਦਾ ਹੈ।