ਡਾ ਭੁਪਿੰਦਰ ਸਿੰਘ ਢਿੱਲੋਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਵਜੋਂ ਨਿਯੁਕਤ
Published : Jul 20, 2020, 1:14 pm IST
Updated : Jul 20, 2020, 1:14 pm IST
SHARE ARTICLE
DR BHUPINDER SINGH DHILLON
DR BHUPINDER SINGH DHILLON

ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾ ਭੁਪਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਚਾਰ ਸਾਲ ਦੀ ਮਿਆਦ ਲਈ ਹੋਈ ਹੈ।

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿਲੋਂ ਨੇ ਪ੍ਰਬੰਧਕੀ ਬੋਰਡ ਵੱਲੋਂ ਕੇ ਵੀ ਕੇ ਅਮ੍ਰਿਤਸਰ ਦੇ ਸਹਿਯੋਗੀ ਨਿਰਦੇਸ਼ਕ(ਸਿਖਲਾਈ) ਡਾ ਭੁਪਿੰਦਰ ਸਿੰਘ ਢਿੱਲੋਂ ਨੂੰ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦਾ ਨਿਰਦੇਸ਼ਕ ਨਿਯੁਕਤ ਕੀਤਾ ਹੈ।

PAU Ludhiana PAU Ludhiana

ਇਸ ਬਾਰੇ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾ ਭੁਪਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਚਾਰ ਸਾਲ ਦੀ ਮਿਆਦ ਲਈ ਹੋਈ ਹੈ। ਡਾ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੀ ਵਿੱਦਿਆ ਪੀ ਏ ਯੂ ਤੋਂ ਹੀ ਹਾਸਿਲ ਕੀਤੀ।

DR BHUPINDER SINGH DHILLONDR BHUPINDER SINGH DHILLON

1997 ਵਿਚ ਯੂਨੀਵਰਸਿਟੀ ਵਿਚ ਬਤੌਰ ਸਹਾਇਕ ਬਾਗਬਾਨੀ ਮਾਹਿਰ ਵਜੋਂ ਨੌਕਰੀ ਦਾ ਆਰੰਭ ਕਰਨ ਵਾਲੇ ਡਾ ਢਿੱਲੋਂ 2013 ਵਿਚ ਪ੍ਰੋਫੈਸਰ ਵਜੋਂ ਪਦਉੱਨਤ ਹੋਏ। ਨਾਲ ਹੀ ਕੇ ਵੀ ਕੇ ਅਮ੍ਰਿਤਸਰ ਵਿਚ ਸਹਾਇਕ ਨਿਰਦੇਸ਼ਕ ਸਿਖਲਾਈ ਵਜੋਂ ਕਾਰਜਭਾਰ ਸੰਭਾਲ ਕੇ ਉਨ੍ਹਾਂ ਨੇ ਥੋੜੀ ਮਿਆਦ ਵਾਲੇ ਵੋਕੇਸ਼ਨਲ ਸਿਖਲਾਈ ਕੋਰਸਾਂ ਅਤੇ ਖੇਤ ਵਿਚ ਖੋਜ ਤਜ਼ਰਬੇ ਕਰਵਾ ਕੇ ਖੇਤੀ ਤਕਨੀਕਾਂ ਦੇ ਪਸਾਰ ਵੱਲ ਧਿਆਨ ਦਿੱਤਾ।

PAU Ludhiana PAU Ludhiana

ਉਨ੍ਹਾਂ ਨੇ ਖੇਤ ਦਿਵਸ ਆਯੋਜਿਤ ਕਰਾ ਕੇ ਵੱਖ ਵੱਖ ਫਸਲਾਂ ਦੀਆਂ ਪ੍ਰਦਰਸ਼ਨੀਆਂ ਲਗਾਉਣ ਅਤੇ ਹਰ ਵਿਧੀ ਨਾਲ ਕਿਸਾਨਾਂ ਤਕ ਨੇੜਲੀ ਪਹੁੰਚ ਬਣਾਈ। ਉਨ੍ਹਾਂ ਨੌਜਵਾਨਾਂ ਅਤੇ ਕਿਸਾਨ ਬੀਬੀਆਂ ਨੂੰ ਨਵੀਆਂ ਖੇਤੀ ਤਕਨੀਕਾਂ ਨਾਲ ਜੋੜਨ ਲਈ ਸਿਖਲਾਈ ਪ੍ਰਬੰਧ ਨੂੰ ਵਿਕਸਿਤ ਕੀਤਾ। ਡਾ ਭੁਪਿੰਦਰ ਸਿੰਘ ਢਿੱਲੋਂ ਨੇ ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਨਾਲ ਪ੍ਰਸ਼ਾਸਕ ਵਜੋਂ ਜੁੜੇ ਰਹੇ।

PAU Ludhiana PAU Ludhiana

2016 ਵਿਚ ਉਨ੍ਹਾਂ ਨੂੰ ਅਜਨਾਲਾ ਦੇ ਖੋਜ ਕੇਂਦਰ ਦਾ ਵਧੀਕ ਚਾਰਜ ਵੀ ਸੌਂਪਿਆ ਗਿਆ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ੍ਰੀ ਐਵਾਰਡੀ ਨੇ ਡਾ ਢਿੱਲੋਂ ਨੂੰ ਇਸ ਨਿਯੁਕਤੀ ਲਈ ਵਧਾਈ ਦਿੰਦਿਆਂ ਨਵੀਂ ਭੂਮਿਕਾ ਵਿਚ ਉਨ੍ਹਾਂ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement