
ਕਿਸਾਨ ਯੂਨੀਅਨ ਦੀਆਂ ਸਾਰੀਆਂ ਜੱਥੇਬੰਦੀਆਂ ਖਰੜ ਮੰਡੀ ਵਿਚ...
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਜਾਰੀ ਕੀਤੇ ਗਏ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਐਮਐਸਪੀ ਖਤਮ ਨਹੀਂ ਹੋਵੇਗੀ ਸਗੋਂ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। ਪਰ ਉੱਥੇ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਅੱਜ ਸੂਬੇ ਦੇ ਕਿਸਾਨਾਂ ਵੱਲੋਂ ਟ੍ਰੈਕਟਰ ਰੈਲੀ ਕੀਤੀ ਗਈ ਹੈ।
Farmers
ਕਿਸਾਨ ਯੂਨੀਅਨ ਦੀਆਂ ਸਾਰੀਆਂ ਜੱਥੇਬੰਦੀਆਂ ਖਰੜ ਮੰਡੀ ਵਿਚ ਇਕੱਠੀਆਂ ਹੋਈਆਂ ਹਨ। ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਕਿਸਾਨ ਨੇ ਦੇਸ਼ ਨੂੰ ਭੁੱਖਮਰੀ ਤੋਂ ਕੱਢਿਆ ਹੈ ਪਰ ਅੱਜ ਦਾ ਕਿਸਾਨ ਆਪ ਭੁੱਖਮਰੀ ਵਿਚ ਫਸ ਕੇ ਰਹਿ ਗਿਆ ਹੈ।
Farmers
ਸਰਕਾਰਾਂ ਨੇ ਅਪਣੇ ਗੁਦਾਮ ਭਰ ਲਏ ਪਰ ਕਿਸਾਨਾਂ ਕੋਲ ਕੁੱਝ ਨਹੀਂ ਬਚਿਆ। ਜਦੋਂ ਝੋਨੇ ਦਾ ਸੀਜ਼ਨ ਸੀ ਤਾਂ ਸਰਕਾਰ ਨੇ ਲਗਾਤਾਰ 10 ਦਿਨ ਡੀਜ਼ਲ ਦੇ ਰੇਟ ਵਧਾਏ। ਇਹ ਲਾਗੂ ਹੋਣ ਤੋਂ ਬਾਅਦ ਉਹਨਾਂ ਨੂੰ ਕੋਈ ਫੰਡ ਨਹੀਂ ਆਉਣਾ ਤੇ ਪੇਂਡੂ ਸੜਕਾਂ ਵੀ ਨਹੀਂ ਬਣਨੀਆਂ।
Farmers
ਸਰਕਾਰ ਨੇ ਸਾਰੀਆਂ ਮੰਡੀਆਂ ਖਤਮ ਕਰ ਦੇਣੀਆਂ ਹਨ ਤੇ ਕਿਸਾਨਾਂ ਦੀ ਹਰ ਪੱਖੋਂ ਲੁੱਟ ਹੋਵੇਗੀ। ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੀ ਹਾਲਤ ਮਜ਼ਦੂਰਾਂ ਵਰਗੀ ਹੋ ਜਾਵੇਗੀ। ਨਛੱਤਰ ਬੈਦਵਾਨ ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਕਹਿਣਾ ਹੈ ਕਿ ਉਹ ਇਸ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ ਕਿਉਂ ਕਿ ਜੇ ਸਰਕਾਰ ਇਹ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਉਹਨਾਂ ਦੀਆਂ ਖੁਦਕੁਸ਼ੀਆਂ ਪੱਕੀਆਂ ਹਨ।
Farmers
ਸਰਕਾਰ ਲੀਡਰ ਬਾਅਦ ਵਿਚ ਤੇ ਵਪਾਰੀ ਪਹਿਲਾਂ ਹਨ ਇਸ ਲਈ ਇਹ ਕਿਸਾਨਾਂ ਦਾ ਸੌਦਾ ਕਰ ਦਿੰਦੇ ਹਨ। ਕੋਈ ਵੀ ਸਰਕਾਰ ਹੋਵੇ ਜੇ ਉਹ ਕਿਸਾਨਾਂ ਦੇ ਖਿਲਾਫ ਫ਼ੈਸਲੇ ਲੈਂਦੀ ਹੈ ਤਾਂ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਜੇ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰਦੀ ਤਾਂ ਉਹ ਹੋਰ ਵੀ ਸਖ਼ਤ ਕਦਮ ਚੁੱਕਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।