ਸੂਰਜਮੁਖੀ ਦੀ ਫਸਲ, ਪੜ੍ਹੋ ਪੂਰੀ ਜਾਣਕਾਰੀ 
Published : Jul 21, 2020, 1:26 pm IST
Updated : Jul 21, 2020, 1:26 pm IST
SHARE ARTICLE
Sunflower crop
Sunflower crop

ਇਸਦੀ ਕਾਸ਼ਤ ਰੇਤ਼਼ਲੀਆਂ ਅਤੇ ਕਾਲੀ ਮਿੱਟੀ ਵਿੱਚ ਹੁੰਦੀ ਹੈ।

ਸੂਰਜਮੁਖੀ ਦਾ ਨਾਮ "ਹੈਲੀਐਨਥਸ" ਹੈ ਜੋ ਦੋ ਸ਼ਬਦਾ ਤੋ ਬਣਿਆ ਹੋਇਆ ਹੈ। "ਹੈਲੀਅਸ" ਮਤਲਬ ਸੂਰਜ ਅਤੇ "ਐਨਥਸ " ਦਾ ਮਤਲਬ ਫੁੱਲ। ਫੁੱਲ ਸੂਰਜ ਦੀ ਦਿਸ਼ਾ ਵੱਲ ਮੁੜ ਜਾਣ ਕਰਕੇ ਇਸਨੂੰ ਸੂਰਜਮੁਖੀ ਕਿਹਾ ਜਾਂਦਾ ਹੈ । ਇਹ ਇੱਕ ਤੇਲ ਵਾਲੀ  ਫਸਲ ਹੈ। ਇਸ ਦਾ ਤੇਲ ਫਿੱਕੇ ਰੰਗ, ਵਧੀਆ ਸੁਆਦ ਅਤੇ ਦਿਲ ਦੇ ਮਰੀਜ਼ ਲਈ ਵਰਤਿਆ ਜਾਦਾ ਹੈ। ਬੀਜ਼ ਵਿੱਚ ਤੇਲ ਦੀ ਮਾਤਰਾ  48-53 % ਹੁੰਦੀ ਹੈ। 

Sunflower crop,Sunflower crop

ਇਸਦੀ ਕਾਸ਼ਤ ਰੇਤ਼਼ਲੀਆਂ ਅਤੇ ਕਾਲੀ ਮਿੱਟੀ ਵਿੱਚ ਹੁੰਦੀ ਹੈ। ਉਪਜਾਊ ਅਤੇ ਚੰਗੇ ਜਲ ਨਿਕਾਸ ਵਾਲੀ ਮਿੱਟੀ ਇਸ ਦੀ ਪੈਦਾਵਾਰ ਲਈ ਸਭ ਤੋ ਢੁੱਕਵੀ ਹੈ । ਕਲਰ ਵਾਲੀਆਂ ਜ਼ਮੀਨਾ ਇਸ ਦੀ ਕਾਂਸਤ ਦੇ ਯੋਗ ਨਹੀ। ਉੱਤਮ ph 6.5-8 ਹੈ।  ਪੰਜਾਬ ਵਿੱਚ ਫਸਲੀ ਚੱਕਰ- ਝੋਨਾ/ਮੱਕੀ - ਮੱਕੀ- ਆਲੂ-ਸੂਰਜਮੁਖੀ,ਝੋਨਾ-ਤੋਰੀਆਂ, ਸੂਰਜਮੁਖੀ,ਨਰਮਾ -ਸੂਰਜਮੁਖੀ,ਕਮਾਦ- ਮੋਢਾ,ਕਮਾਦ- ਸੂਰਜਮੁਖੀ,ਸਾਉਣੀ ਦਾ ਚਾਰਾ - ਤੋਰੀਆ -ਸੂਰਜਮੁਖੀ।

Sunflower crop,Sunflower crop

Jwalamukhi : ਇਹ ਦਰਮਿਆਨੇ ਕੱਦ ਦੀ  ਕਿਸਮ ਹੈ । ਪੌਦੇ ਦਾ ਕੱਦ 170 ਸੈ:ਮੀ: ਹੈ। ਫਸਲ 120 ਦਿਨਾਂ ਵਿੱਚ ਪੱਕ ਜਾਂਦੀ ਹੈ ।ਇਸ ਦੀ ਔਸਤ ਝਾੜ 7.3 ਕੁੰਇਟਲ ਪ੍ਰਤੀ ਏਕੜ ਹੈ। ਤੇਲ ਦੀ ਮਾਤਰਾ 42 ਪ੍ਰਤੀਸ਼ਤ ਹੈ ।
 GKSFH 2002: ਇਹ ਦਰਮਿਆਨੇ ਕੱਦ ਦੀ ਦੋਗਲੀ ਕਿਸਮ ਹੈ।  ਫਸਲ 115 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਔਸਤ ਝਾੜ 7.5 ਕੁੰਇਟਲ ਪ੍ਰਤੀ ਏਕੜ ਹੈ। ਤੇਲ ਦੀ ਮਾਤਰਾ 42.5 ਪ੍ਰਤੀਸ਼ਤ ਹੈ । 

Sunflower cropSunflower crop

 PSH 569: ਪੌਦੇ ਦਾ ਕੱਦ 162 ਸੈ:ਮੀ: ਹੈ। ਫਸਲ 98 ਦਿਨਾਂ ਵਿੱਚ ਪੱਕ ਜਾਂਦੀ ਹੈ।  ਇਹ ਕਿਸਮ ਪਿਛੇਤੀ ਬਿਜਾਈ ਲਈ ਵੀ ਢੁੱਕਵੀ ਹੈ। ਇਸ ਦਾ ਔਸਤ ਝਾੜ 7.44 ਕੁਇੰਟਲ ਪ੍ਰਤੀ ਏਕੜ ਹੈ ਅਤੇ 36.3 ਪ੍ਰਤੀਸ਼ਤ ਤੇਲ ਹੁੰਦਾ ਹੈ। 
 PSH 996: ਇਹ ਦਰਮਿਆਨੀ ਉੱਚੀ ( 141 ਸੈ:ਮੀ:) ਦੋਗਲੀ ਕਿਸਮ ਹੈ । ਫਸਲ 96 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਅੀਸਤ ਝਾੜ 7.8 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜ਼ ਵਿੱਚ 35.8 ਪ੍ਰਤੀਸ਼ਤ ਤੇਲ ਹੁੰਦਾ ਹੈ । ਇਹ ਕਿਸਮ ਪਿਛੇਤੀ ਬਿਜਾਈ ਲਈ ਢੁੱਕਵੀ ਹੈ । ਨਰਮ ਬੈਡ ਬਣਾਉਣ ਲਈ ਖੇਤ ਨੂੰ ਦੋ- ਤਿੰਨ ਵਾਰ ਵਾਹ ਕੇ ਪੱਧਰਾ ਕਰੋ।  

Sunflower cropSunflower crop

ਹੋਰ ਰਾਜਾਂ ਦੀਆਂ ਕਿਸਮਾਂ:
ਕਿਸਮਾਂ:
DRSF 108, PAC 1091, PAC-47, PAC-36, Sungene-85, Morden 
ਹਾਈਬ੍ਰਿਡ : KBSH 44, APSH-11, MSFH-10, BSH-1, KBSH-1, TNAU-SUF-7, MSFH-8, MSFH-10, MLSFH-17, DRSH-1, Pro.Sun 09.

Sunflower cropSunflower crop

ਬਿਜਾਈ ਦਾ ਸਮਾਂ: ਵੱਧ ਝਾੜ ਲੈਣ ਲਈ ਫਸਲ ਨੂੰ ਜਨਵਰੀ ਦੇ ਅਖੀਰ ਤੱਕ ਲਗਾ ਦਿਉ। ਜੇਕਰ ਬਿਜਾਈ ਫਰਵਰੀ ਮਹੀਨੇ ਵਿੱਚ ਕਰਨੀ ਹੋਵੇ ਤਾਂ ਪਨੀਰੀ ਨਾਲ ਕਰੋ ਕਿਉਕਿ  ਇਸ ਸਮੇ ਸਿੱਧੀ ਬਿਜਾਈ ਵਾਲੀ ਫਸਲ ਨੂੰ  ਕੀੜੇ ਅਤੇ ਬੀਮਾਰੀਆ ਵੱਧ ਲੱਗਦੀਆ ਹਨ ।

Sunflower cropSunflower crop

ਬਿਜਾਈ ਦਾ ਢੰਗ: ਬਿਜਾਈ  ਟੋਆ ਪੁੱਟ ਕੇ ਕੀਤੀ ਜਾਂਦੀ ਹੈ।  ਇਸ ਤੋਂ ਇਲਾਵਾ ਬੀਜਾਂ ਨੂੰ  ਬਿਜਾਈ ਵਾਲੀ ਮਸ਼ੀਨ ਨਾਲ ਬੈਡ ਬਣਾ ਕੇ ਜਾਂ  ਵੱਟਾ ਬਣਾ ਕੇ  ਕੀਤੀ ਜਾਂਦੀ ਹੈ। ਦੇਰ ਨਾਲ ਬੀਜ਼ਣ ਵਾਲੀ ਫਸਲ ਲਈ ਪਨੀਰੀ ਦੀ ਵਰਤੋ ਕਰੋ ਅਤੇ 1 ਏਕੜ ਖੇਤ ਲਈ 30  ਵਰਗ ਮੀਟਰ ਖੇਤਰ ਦੀ ਪਨੀਰੀ ਵਰਤੀ ਜਾਂਦੀ ਹੈ । 1.5 ਕਿਲੋ ਬੀਜ਼ ਵਰਤ ਕੇ ਖੇਤ ਵਿੱਚ ਲਗਾਉਣ ਤੋ 30 ਦਿਨ ਪਹਿਲਾ ਪਨੀਰੀ ਲਗਾਉ। ਬੈਡ ਬਣਾਉਣ ਸਮੇ 0.5 ਕਿਲੋ ਯੂਰੀਆ ਅਤੇ 1.5 ਕਿਲੋ SSP ਪਾਉ ਅਤੇ ਬੈਡਾਂ ਨੂੰ ਪਲਾਸਟਿਕ  ਦੀ ਤਰਪਾਲ ਹਟਾ ਦਿਉ ਅਤੇ 4 ਪੱਤਿਆ ਵਾਲੇ ਬੂਟਿਆ ਨੂੰ ਖੇਤ ਵਿੱਚ ਲਗਾਉ। ਪਨੀਰੀ ਨੂੰ ਪੁੱਟਣ ਤੋ ਪਹਿਲਾ ਸਿੰਚਾਈ  ਕਰੋ। 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement