
ਪਟਿਆਲਾ ਤੇ ਬਾਦਲ ਪਿੰਡ 'ਚ ਤਾਂ ਲੱਗੇ ਹੋਏ ਪੱਕੇ ਮੋਰਚੇ
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜੋ ਕਿ ਲੰਮੇ ਸਮੇਂ ਤੋਂ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਹਨ, ਉਹ ਵੀ ਕਿਸਾਨਾਂ ਦੇ ਨਾਲ ਧਰਨੇ ਵਿੱਚ ਬੈਠਣਗੇ। ਹਾਲਾਂਕਿ ਇਸ ਬਾਰੇ ਸਿੱਧੂ ਨੇ ਕੋਈ ਖ਼ੁਲਾਸਾ ਨਹੀਂ ਕੀਤਾ।
Navjot Singh Sidhu
ਪਰ ਉਨ੍ਹਾਂ ਦੇ ਕਰੀਬੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਸਿੱਧੂ ਕਿਸਾਨਾਂ ਦੇ ਧਰਨਿਆਂ 'ਚ ਸ਼ਾਮਲ ਹੋਣਗੇ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਸਿੱਧੂ ਨਾਲ ਗੱਲਬਾਤ ਹੋਈ ਸੀ ਤੇ ਉਨ੍ਹਾਂ ਕਿਹਾ ਸੀ ਕਿ ਜਿਥੇ ਵੀ ਕਿਸਾਨਾਂ ਦੇ ਧਰਨੇ ਲੱਗਣਗੇ, ਉਹ ਉਸ ਵਿੱਚ ਸ਼ਾਮਲ ਹੋਣਗੇ।
Farmers Protest
ਜ਼ਿਕਰਯੋਗ ਹੈ ਕਿ ਪੰਜਾਬ ਭਰ 'ਚ ਕਿਸਾਨ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪਟਿਆਲਾ ਤੇ ਬਾਦਲ ਪਿੰਡ 'ਚ ਤਾਂ ਪੱਕੇ ਮੋਰਚੇ ਲੱਗੇ ਹੋਏ ਹਨ, ਜਦਕਿ 25 ਸਤੰਬਰ ਨੂੰ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹੀ ਨਹੀਂ 24 ਤੋਂ ਲੈ ਕੇ 26 ਤਕ ਰੇਲ ਚੱਕਾ ਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।