
ਫ਼ਿਰੋਜ਼ਪੁਰ ਦਾ ਮਿਲਟਰੀ ਡੇਅਰੀ ਫ਼ਾਰਮ ਹੁਣ ਬੰਦ ਹੋਣ ਜਾ ਰਿਹਾ ਹੈ...
ਫਿਰੋਜ਼ਪੁਰ: ਫ਼ਿਰੋਜ਼ਪੁਰ ਦਾ ਮਿਲਟਰੀ ਡੇਅਰੀ ਫ਼ਾਰਮ ਹੁਣ ਬੰਦ ਹੋਣ ਜਾ ਰਿਹਾ ਹੈ। ਇਸੇ ਲਈ ਇੱਥੇ ਮੌਜੂਦ 50 ਹਜ਼ਾਰ ਰੁਪਏ ਤੋਂ ਲੈ ਕੇ 1.20 ਲੱਖ ਰੁਪਏ ਕੀਮਤ ਤੱਕ ਦੀਆਂ ਉੱਚ-ਮਿਆਰੀ ਨਸਲ ਦੀਆਂ ਗਊਆਂ ਇੱਕ–ਇੱਕ ਹਜ਼ਾਰ ਰੁਪਏ ’ਚ ਵੇਚੀਆਂ ਗਈਆਂ। ਦੇਸ਼ ਵਿੱਚ ਦੁੱਧ ਉਤਪਾਦਨ ਕਾਫ਼ੀ ਜ਼ਿਆਦਾ ਹੋਣ ਕਾਰਨ ਕੇਂਦਰ ਸਰਕਾਰ ਨੇ ਡੇਢ ਸਾਲ ਪਹਿਲਾਂ ਦੇਸ਼ ਦੇ ਮਿਲਟਰੀ ਫ਼ਾਰਮਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ।
Cow
ਉਸ ਤੋਂ ਬਾਅਦ ਇਨ੍ਹਾਂ ਫ਼ਾਰਮਾਂ ਵਿੱਚ ਮੌਜੂਦ ਪਸ਼ੂ ਲੋੜਵੰਦਾਂ ਨੂੰ ਸਿਰਫ਼ ਇੱਕ–ਇੱਕ ਹਜ਼ਾਰ ਰੁਪਏ ਵਿੱਚ ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਸੇ ਲਈ ਹੁਣ ਲੋੜਵੰਦਾਂ ਨੂੰ ਫ਼ਿਰੋਜ਼ਪੁਰ ਦੇ ਇਸ ਮਿਲਟਰੀ ਫ਼ਾਰਮ ਦੀਆਂ ਗਊਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਗਊਆਂ ਹੁਣ ਵਿਧਵਾਵਾਂ, ਫ਼ੌਜ ਜਾਂ ਪੁਲਿਸ ਦੇ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ, ਅਨੁਸੁਚਿਤ ਜਾਤੀਆਂ ਦੇ ਲੋੜਵੰਦਾਂ ਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
Cow
ਪਹਿਲਾਂ ਫ਼ਿਰੋਜ਼ਪੁਰ ਦੇ ਇਸ ਮਿਲਟਰੀ ਫ਼ਾਰਮ ਤੋਂ 200 ਮੱਝਾਂ ਉਤਰਾਖੰਡ ਭੇਜੀਆਂ ਗਈਆਂ ਸਨ। ਇਸ ਤੋਂ ਇਲਾਵਾ 229 ਗਊਆਂ ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ ਗਊਆਂ ਵਿੱਚ ਸਾਹੀਵਾਲ, ਅਮਰੀਕੀ ਜਰਸੀ ਨਸਲ, ਹਾਲੈਂਡ ਬ੍ਰੀਡ ਸ਼ਾਮਲ ਹਨ।
Cows
ਇਨ੍ਹਾਂ ਗਊਆਂ ਦੇ ਦੁੱਧ ਦੀ ਵਰਤੋਂ ਹੁਣ ਤੱਕ ਫ਼ੌਜ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ। ਫ਼ਿਰੋਜ਼ਪੁਰ ਦੇ ਇਸ ਫ਼ਾਰਮ ਦੀਆਂ 600 ਗਊਆਂ ਹੁਣ ਵਾਰੀ ਸਿਰ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਹਨ।