
ਪਾਲਕ ਦਾ ਮੂਲ ਸਥਾਨ ਕੇਂਦਰੀ ਅਤੇ ਪੱਛਮੀ ਏਸ਼ੀਆ ਹੈ ਅਤੇ ਇਹ "ਅਮਰੈਂਥਾਸਿਆਇ” ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ।
ਪਾਲਕ ਦਾ ਮੂਲ ਸਥਾਨ ਕੇਂਦਰੀ ਅਤੇ ਪੱਛਮੀ ਏਸ਼ੀਆ ਹੈ ਅਤੇ ਇਹ "ਅਮਰੈਂਥਾਸਿਆਇ” ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਇੱਕ ਸਦਾਬਹਾਰ ਸਬਜ਼ੀ ਹੈ ਅਤੇ ਪੂਰੇ ਸੰਸਾਰ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ। ਇਹ ਆਇਰਨ ਅਤੇ ਵਿਟਾਮਿਨ ਦਾ ਚੰਗਾ ਸ੍ਰੋਤ ਹੈ ਅਤੇ ਐਂਟੀਓਕਸੀਡੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਸਦੇ ਬਹੁਤ ਸਾਰੇ ਸਿਹਤਮੰਦ ਫਾਇਦੇ ਹਨ। ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
Spinach
ਇਹ ਪਾਚਣ, ਚਮੜੀ, ਵਾਲ, ਅੱਖਾਂ ਅਤੇ ਦਿਮਾਗ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਕੈਂਸਰ ਅਤੇ ਐਂਟੀ ਏਜਿੰਗ ਦਵਾਈਆਂ ਵੀ ਬਣਦੀਆਂ ਹਨ। ਭਾਰਤ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ ਆਦਿ ਪਾਲਕ ਉਗਾਉਣ ਵਾਲੇ ਮੁੱਖ ਰਾਜ ਹਨ।
Spinach farming
ਪਾਲਕ ਨੂੰ ਮਿੱਟੀ ਦੀਆਂ ਕਈ ਕਿਸਮਾਂ ਜੋ ਵਧੀਆ ਨਿਕਾਸ ਵਾਲੀਆਂ ਹੋਣ, ਵਿੱਚ ਉਗਾਇਆ ਜਾਂਦਾ ਹੈ। ਪਰ ਇਹ ਰੇਤਲੀ ਚੀਕਣੀ ਅਤੇ ਜਲੋੜ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਤੇਜ਼ਾਬੀ ਅਤੇ ਜਲ-ਜਮਾਓ ਵਾਲੀ ਮਿੱਟੀ ਵਿੱਚ ਪਾਲਕ ਦੀ ਖੇਤੀ ਨਾ ਕਰੋ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।
Punjab Green: ਇਸ ਕਿਸਮ ਦੇ ਪੱਤੇ ਅੱਧ-ਸਿੱਧੇ ਅਤੇ ਗੂੜੇ ਚਮਕੀਲੇ ਹੁੰਦੇ ਹਨ।
ਬਿਜਾਈ ਤੋਂ ਬਾਅਦ ਇਹ ਕਿਸਮ 30 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਵਿੱਚ ਓਕਜ਼ੈਲਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ।
Spinach farming
Punjab Selection: ਇਸ ਕਿਸਮ ਦੇ ਪੱਤੇ ਹਲਕੇ ਹਰੇ ਰੰਗ ਦੇ, ਪਤਲੇ, ਲੰਬੇ ਅਤੇ ਤੰਗ ਹੁੰਦੇ ਹਨ। ਇਸਦੇ ਪੱਤੇ ਸੁਆਦ ਵਿੱਚ ਹਲਕੇ ਖੱਟੇ ਹੁੰਦੇ ਹਨ। ਇਸ ਕਿਸਮ ਦਾ ਤਣਾ ਜਾਮੁਨੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 115 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਜ਼ਮੀਨ ਨੂੰ ਭੁਰਭੁਰਾ ਕਰਨ ਲਈ, 2-3 ਵਾਰ ਵਾਹੀ ਕਰੋ। ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ। ਬੈੱਡ ਤਿਆਰ ਕਰੋ ਅਤੇ ਖਾਲ ਬਣਾਓ।
Spinach farming
ਬਿਜਾਈ ਦਾ ਸਮਾਂ
ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ। ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿੱਤ ਹੁੰਦਾ ਹੈ। ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ।
Spinach farming
ਫਾਸਲਾ
ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ।
ਬੀਜ ਦੀ ਡੂੰਘਾਈ
ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ।
Spinach farming
ਬਿਜਾਈ ਦਾ ਢੰਗ
ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ
ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ।
Spinach farming
ਸਿੰਚਾਈ
ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਮਿੱਟੀ ਵਿੱਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਗਰਮੀ ਵਿੱਚ 4-6 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ ਜਦ ਕਿ ਸਰਦੀਆਂ ਵਿੱਚ 10-12 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਜ਼ਿਆਦਾ ਸਿੰਚਾਈ ਨਾ ਕਰੋ। ਧਿਆਨ ਰੱਖੋ ਕਿ ਪੱਤਿਆਂ 'ਤੇ ਪਾਣੀ ਨਾ ਰਹੇ ਕਿਓੁਂਕਿ ਇਸ ਨਾਲ ਬਿਮਾਰੀ ਦਾ ਖਤਰਾ ਅਤੇ ਕੁਆਲਟੀ ਵਿੱਚ ਕਮੀ ਆਉਂਦੀ ਹੈ। ਤੁਪਕਾ ਸਿੰਚਾਈ ਪਾਲਕ ਦੀ ਖੇਤੀ ਲਈ ਲਾਭਦਾਇਕ ਸਿੱਧ ਹੁੰਦੀ ਹੈ।