
ਸਹਾਇਕ ਧੰਦੇ ਕਿਸਾਨੀ ਨੂੰ ਮੋਜੂਦਾ ਸੰਕਟ ਵਿਚੋਂ ਕੱਢਣ ਲਈ ਸਹਾਈ ਹੋ ਸਕਦੇ ਹਨ
ਗੁਰਦਾਸਪੁਰ : ਸਹਾਇਕ ਧੰਦੇ ਕਿਸਾਨੀ ਨੂੰ ਮੋਜੂਦਾ ਸੰਕਟ ਵਿਚੋਂ ਕੱਢਣ ਲਈ ਸਹਾਈ ਹੋ ਸਕਦੇ ਹਨ ਅਤੇ ਇਨਾਂ ਰਾਹੀਂ ਕਿਸਾਨ ਆਪਣੀ ਆਮਦਨ ਦੁੱਗਣੀ ਕਰ ਸਕਦੇ ਹਨ। ਇਹ ਕਹਿਣਾ ਹੈ ਪਿੰਡ ਮੂਲਿਆਂਵਾਲੀ ਦੇ ਰਹਿਣ ਵਾਲੇ ਅਗਾਂਹ ਵਧੂ ਕਿਸਾਨ ਦੇਸ ਰਾਜ ਦਾ, ਜੋ ਬੱਕਰੀਆਂ ਦਾ ਧੰਦਾ ਅਪਣਾ ਕੇ ਪੂਰੇ ਇਲਾਕੇ ਅੰਦਰ ਦੂਸਰਿਆਂ ਲਈ ਵੀ ਰਾਹ ਦਸੇਰਾ ਬਣਿਆ ਹੈ।
ਕਿਸਾਨ ਦੇਸ ਰਾਜ ਨੇ ਦੱਸਿਆ ਕਿ ਉਸਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਰਾਬਤਾ ਕਰਕੇ 1 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ, ਜਿਸ ਵਿਚ ਉਸ ਨੂੰ 33 ਹਜ਼ਾਰ ਰੁਪਏ ਦੀ ਸਬਸਿਡੀ ਮਿਲੀ ਸੀ। ਉਸਨੇ ਅੱਗੇ ਦੱਸਿਆ ਕਿ ਉਸ ਕੋਲ ਹੁਣ 70 ਬੱਕਰੀਆਂ ਹਨ, ਜਿਨਾਂ ਵਿਚੋ ਕਰੀਬ 25 ਬੱਕਰੀਆਂ ਦੁੱਧ ਦੇ ਰਹੀਆਂ ਹਨ ਅਤੇ ਦੁੱਧ ਚੁਆਈ ਮੁਕਾਬਿਲਆਂ ਵਿਚ ਮੋਹਰੀ ਰਹਿ ਕੇ ਰਾਸ਼ਟਰੀ ਪੱਧਰ ਤਕ ਇਨਾਮ ਜਿੱਤ ਚੁੱਕਾ ਹੈ।
ਉਸਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਵਿਚ ਬਾਹਰ ਨਿਕਲਣ ਕਿ ਅਜਿਹੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਸਨੇ ਦੱਸਿਆ ਕਿ ਆਮ ਫਸਲਾਂ ਤੋਂ ਹੋਣ ਵਾਲੀ ਆਮਦਨ ਦੇ ਬਦਲੇ ਸਹਾਇਕ ਧੰਦੇ ਜ਼ਿਆਦਾ ਲਾਭ ਵਾਲੇ ਹਨ। ਉਨਾਂ ਕਿਸਾਨਾਂ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੇ ਕਿੱਤੇ ਅਪਣਾਉਣ ਲਈ ਅੱਗੇ ਆਉਣ।
ਨਾਲ ਹੀ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ ਹੋਰ ਜ਼ਿਆਦਾ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪਿੰਡ-ਪਿੰਡ ਵੱਧ ਤੋਂ ਵੱਧ ਜਾਗਰੂਕਤਾ ਸਮਾਗਮ ਕੀਤੇ ਜਾਣੇ ਚਾਹੀਦੇ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਸ਼ਾਮ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਵਲੋਂ ਜ਼ਿਲੇ ਅੰਦਰ ਸਹਾਇਕ ਕਿੱਤਿਆਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।
ਅਤੇ ਕਾਸਨਾਂ ਨੂੰ ਇਨਾਂ ਕਿੱਤਿਆਂ ਨੂੰ ਅਪਣਾਉਣ 'ਤੇ ਜੋਰ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਬੱਕਰੀ ਪਾਲਣ ਲਈ 1 ਲੱਖ ਰੁਪਏ ਮਗਰ33 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਸਹਾਇਕ ਕਿੱਤੇ ਅਪਣਾਉਣ।