ਚੁਣੌਤੀਆਂ ਸਾਹਮਣੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦੀ ਜ਼ਿੰਮੇਵਾਰੀ ਵਧੀ : ਡਾ. ਢਿੱਲੋਂ
Published : Aug 25, 2020, 12:29 pm IST
Updated : Aug 25, 2020, 12:29 pm IST
SHARE ARTICLE
Research and Extension Specialists’ Workshop on Rabi Crops held at PAU
Research and Extension Specialists’ Workshop on Rabi Crops held at PAU

ਪੀ.ਏ.ਯੂ. ਵਿਚ ਹਾੜ੍ਹੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਆਨਲਾਈਨ ਗੋਸ਼ਟੀ ਹੋਈ

ਲੁਧਿਆਣਾ: ਪੀ.ਏ.ਯੂ. ਵਿਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਸਾਰ ਅਤੇ ਖੋਜ ਮਾਹਿਰਾਂ ਦੀ ਇਕ ਰੋਜ਼ਾ ਆਨਲਾਈਨ ਗੋਸ਼ਟੀ ਕਰਵਾਈ ਗਈ । ਇਸ ਗੋਸ਼ਟੀ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਸ਼ਾਮਿਲ ਹੋਏ ਜਦਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਏਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਇਸ ਗੋਸ਼ਟੀ ਵਿਚ ਖੇਤੀਬਾੜੀ ਵਿਭਾਗ ਦੇ ਜੁਆਇੰਟ ਤੇ ਡਿਪਟੀ ਡਾਇਰੈਕਟਰਾਂ ਤੋਂ ਬਿਨਾਂ ਜ਼ਿਲ੍ਹਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵੱਖ-ਵੱਖ ਖੇਤਰਾਂ ਦੇ ਵਿਗਿਆਨੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਨੇ ਹਿੱਸਾ ਲਿਆ।

Research and Extension Specialists’ Workshop on Rabi Crops held at PAUResearch and Extension Specialists’ Workshop on Rabi Crops held at PAU

ਜ਼ੂਮ ਉਪਰ ਆਨਲਾਈਨ ਹੋਈ ਇਸ ਗੋਸ਼ਟੀ ਦਾ ਉਦੇਸ਼ ਬੀਤੇ ਸਮੇਂ ਦੌਰਾਨ ਪੀ.ਏ.ਯੂ. ਵੱਲੋਂ ਨਵੀਆਂ ਕਿਸਮਾਂ, ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ ਦੇ ਖੇਤਰ ਵਿਚ ਕੀਤੀਆਂ ਗਈਆਂ ਖੋਜਾਂ ਤੋਂ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰਾਂ ਨੂੰ ਜਾਣੂ ਕਰਵਾਉਣਾ ਤਾਂ ਹੈ ਹੀ ਨਾਲ ਹੀ ਪਸਾਰ ਕਾਰਜਾਂ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਨਿੱਠ ਕੇ ਵਿਚਾਰ ਕਰਨਾ ਵੀ ਹੈ । ਇਸ ਗੋਸ਼ਟੀ ਵਿਚ ਵੱਖ-ਵੱਖ ਵਿਭਾਗਾਂ ਤੋਂ 408 ਮਾਹਿਰ ਸ਼ਾਮਿਲ ਹੋਏ ।

PAU PAU

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪਦਮ ਸ਼੍ਰੀ ਅਵਾਰਡੀ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਦੀ ਖੇਤੀ ਦੀ ਬਿਹਤਰੀ ਲਈ ਸਾਂਝੇ ਤੌਰ ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਪਰ ਤਸੱਲੀ ਪ੍ਰਗਟ ਕੀਤੀ । ਉਹਨਾਂ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ ਬੀਤੇ ਸਾਲਾਂ ਵਿਚ ਜੋ ਜੀ ਤੋੜ ਕੰਮ ਕੀਤਾ ਹੈ ਜਿਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ । ਉਹਨਾਂ ਕਿਹਾ ਕਿ ਏਨੀ ਵੱਡੀ ਗਿਣਤੀ ਵਿਚ ਆਨਲਾਈਨ ਮਾਹਿਰਾਂ ਦਾ ਜੁੜਨਾ ਸਰਗਰਮ ਭਾਗੀਦਾਰੀ ਵੱਲ ਇਸ਼ਾਰਾ ਕਰਦਾ ਹੈ ।

Farmer Farmer

ਡਾ. ਢਿੱਲੋਂ ਨੇ ਪਿਛਲੇ ਸੀਜ਼ਨ ਵਿਚ ਕਣਕ ਦੇ ਮੰਡੀਕਰਨ ਦੌਰਾਨ ਕਿਸਾਨਾਂ ਵੱਲੋਂ ਦਿਖਾਏ ਸਹਿਯੋਗ ਉਪਰ ਤਸੱਲੀ ਪ੍ਰਗਟ ਕੀਤੀ । ਉਹਨਾਂ ਕਿਹਾ ਕਿ ਕੋਵਿਡ ਵਰਗੀਆਂ ਚੁਣੌਤੀਆਂ ਸਾਹਮਣੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਡੱਟ ਕੇ ਕੰਮ ਕਰਨ ਦੀ ਲੋੜ ਹੈ । ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦੌਰਾਨ ਕੀਤੇ ਨਵੇਂ ਤਜਰਬਿਆਂ ਦਾ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਲੋੜ ਕਾਢ ਦੀ ਮਾਂ ਹੈ ਅਤੇ ਕਿਸਾਨ ਲੋੜ ਅਨੁਸਾਰ ਹਮੇਸ਼ਾਂ ਨਵੇਂ ਤਰੀਕੇ ਅਪਨਾਉਂਦਾ ਰਿਹਾ ਹੈ । ਇਹਨਾਂ ਤਰੀਕਿਆਂ ਕੋਲੋਂ ਖੇਤੀ ਮਾਹਿਰਾਂ ਨੂੰ ਵੀ ਸਿੱਖਣ ਦੀ ਲੋੜ ਹੈ ।

Rabi CropsRabi Crops

ਡਾ. ਢਿੱਲੋਂ ਨੇ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਹਿਯੋਗ ਬਾਰੇ ਗੱਲ ਕਰਦਿਆਂ ਕਿਹਾ ਕਿ ਨਰਮੇ ਅਤੇ ਮੱਕੀ ਹੇਠਲਾ ਰਕਬਾ ਵਧਣਾ ਸਾਰਥਕ ਸਿੱਟਿਆਂ ਵੱਲ ਇਸ਼ਾਰਾ ਕਰਦਾ ਹੈ । ਇਸੇ ਤਰ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਘਟਣੀ ਪਸਾਰ ਮਾਹਿਰਾਂ ਵੱਲੋਂ ਕੀਤੀਆਂ ਜਾਗਰੂਕਤਾ ਕੋਸ਼ਿਸ਼ਾਂ ਦਾ ਪ੍ਰਮਾਣ ਹੈ । ਡਾ. ਢਿੱਲੋਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਵਧਿਆ ਰਕਬਾ ਆਉਣ ਵਾਲੇ ਸਾਲਾਂ ਵਿਚ ਬਿਹਤਰ ਬਦਲ ਵਜੋਂ ਸਾਹਮਣੇ ਆ ਸਕਦਾ ਹੈ । ਪਰ ਨਾਲ ਹੀ ਇਸ ਸਮੇਂ ਬਹੁਤਾ ਧਿਆਨ ਪਰਾਲੀ ਦੀ ਸੰਭਾਲ ਵੱਲ ਹੋਣਾ ਚਾਹੀਦਾ ਹੈ ।

PAU PAU

ਡਾ.ਢਿੱਲੋਂ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਆ ਰਹੀਆਂ ਮਸ਼ੀਨਾਂ ਸਹਿਕਾਰੀ ਸਭਾਵਾਂ ਰਾਹੀਂ ਕਿਸਾਨ ਦੀ ਵਰਤੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਮੰਡੀਕਰਨ ਨੂੰ ਨਵੇਂ ਕਾਨੂੰਨਾਂ ਅਨੁਸਾਰ ਢਾਲਣਾ ਵੀ ਬੇਹੱਦ ਲਾਜ਼ਮੀ ਹੈ । ਇਸਲਈ ਸਵੈ ਸਹਾਇਤਾ ਸਮੂਹ, ਸਹਿਕਾਰੀ ਸਭਾਵਾਂ ਅਤੇ ਕਿਸਾਨ ਨਿਰਮਾਤਾ ਸੰਸਥਾਵਾਂ ਦੀ ਭੂਮਿਕਾ ਵਧਣੀ ਚਾਹੀਦੀ ਹੈ । ਬਾਹਰੋਂ ਆਉਂਦੇ ਬੀਜਾਂ ਬਾਰੇ ਬੋਲਦਿਆਂ ਡਾ. ਢਿੱਲੋਂ ਨੇ ਕਿਹਾ ਕਿ ਇਸ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨਾਲ ਬਿਹਤਰ ਸੰਪਰਕ ਬਣਾ ਕੇ ਤਜਰਬੇ ਕੀਤੇ ਜਾਣੇ ਚਾਹੀਦੇ ਹਨ ।

Research and Extension Specialists’ Workshop on Rabi Crops held at PAUResearch and Extension Specialists’ Workshop on Rabi Crops held at PAU

ਵਾਈਸ ਚਾਂਸਲਰ ਨੇ ਖੋਜ ਮਾਹਿਰਾਂ ਨੂੰ ਭੂਗੋਲਿਕਤਾ ਆਧਾਰਿਤ ਵਿਸ਼ੇਸ਼ ਖੇਤਰਾਂ ਅਨੁਸਾਰ ਵਿਸ਼ੇਸ਼ ਕਿਸਮਾਂ ਦੇ ਤਜਰਬੇ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਸੂਰਜਮੁਖੀ, ਬਹਾਰ ਰੁੱਤ ਦੀ ਮੱਕੀ ਅਤੇ ਗੰਨਾ ਆਦਿ ਫ਼ਸਲਾਂ ਬਾਰੇ ਹੋਰ ਕੰਮ ਕਰਨ ਲਈ ਮਾਹਿਰਾਂ ਨੂੰ ਸੱਦਾ ਦਿੱਤਾ । ਡਾ. ਢਿੱਲੋਂ ਨੇ ਕਿਹਾ ਕਿ ਕਿਸਾਨ ਨੂੰ ਸਿੱਖਿਅਤ ਕਰਨ ਦੇ ਅਨੁਸਾਰ ਖੋਜ ਦੀ ਵਿਉਂਤ ਬਣਨੀ ਚਾਹੀਦੀ ਹੈ ਅਤੇ ਅਪਲਾਈਡ ਖੋਜ ਇਸ ਦਿਸ਼ਾ ਵਿਚ ਬਿਹਤਰ ਕਾਰਜ ਕਰ ਸਕਦੀ ਹੈ ।

ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਏਰੀ ਨੇ ਆਪਣੇ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਸਮੂਹ ਪੀ.ਏ.ਯੂ. ਦੇ ਅਧਿਕਾਰੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਇਸ ਵਰਕਸ਼ਾਪ ਲਈ ਆਨਲਾਈਨ ਪਲੇਟਫਾਰਮ ਇਕ ਨਵਾਂ ਪਰ ਸਾਰਥਕ ਤਜਰਬਾ ਹੈ । ਇਸ ਨਾਲ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਿਸਾਨੀ ਦੀ ਬਿਹਤਰ ਸਹਾਇਤਾ ਹੋ ਸਕੇਗੀ । ਉਹਨਾਂ ਨੇ ਚਾਲੂ ਸਾਉਣੀ ਸੀਜ਼ਨ ਦੌਰਾਨ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿਚ ਤਾਲਮੇਲ ਉਪਰ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਇਸੇ ਤਾਲਮੇਲ ਸਕਦਾ ਨਰਮੇ ਹੇਠ ਰਕਬਾ ਵਧਿਆ ਹੈ ।

PAU Ludhiana PAU Ludhiana

ਝੋਨੇ ਦੀ ਚੰਗੀ ਪੈਦਾਵਾਰ ਸੰਬੰਧੀ ਨਿਰੰਤਰ ਮੀਟਿੰਗਾਂ ਬਾਰੇ ਗੱਲ ਕਰਦਿਆਂ ਡਾ. ਏਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਪਸਾਰ ਮਾਹਿਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਝੋਨੇ ਉਪਰ ਨਦੀਨ ਨਾਸ਼ਕਾਂ ਦੀ ਵਰਤੋਂ ਘਟੀ ਹੈ । ਡਾ. ਏਰੀ ਨੇ ਕਿਹਾ ਕਿ ਹੁਣ ਮੁੱਖ ਉਦੇਸ਼ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਤੱਕ ਪਹੁੰਚ ਕਰਨ ਦਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਜੌਂ, ਛੋਲੇ, ਮਸਰ, ਮਟਰ, ਸਰ•ੋਂ ਆਦਿ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਕੀਤੀ ।

ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਤੇ ਰੌਸ਼ਨੀ ਪਾਉਂਦਿਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਸਰ੍ਹੋਂ ਦੀਆਂ ਦੋਗਲੀਆਂ ਕਿਸਮਾਂ ਪੀ ਸੀ ਐਚ-1 ਅਤੇ ਪੀ ਐਚ ਆਰ-126 ਅਤੇ ਸੂਰਜਮੁਖੀ ਦੀ ਨਵੀਂ ਕਿਸਮ ਪੀ ਐਸ ਐਚ-2080 ਦਾ ਜ਼ਿਕਰ ਕੀਤਾ । ਇਸ ਤੋਂ ਬਿਨਾਂ ਕਨੋਲਾ ਗੋਭੀ ਸਰ੍ਹੋਂ ਪੀ ਜੀ ਐਸ ਐਚ-1707, ਦੇਸੀ ਛੋਲਿਆਂ ਦੀ ਕਿਸਮ ਪੀ ਬੀ ਜੀ-8, ਮਸਰਾਂ ਦੀ ਕਿਸਮ ਐਲ ਐਲ 1373, ਜਵੀ ਦੀਆਂ ਕਿਸਮਾਂ ਓ ਐਲ-13 ਅਤੇ ਓ ਐਲ-14, ਰਾਈ ਘਾਹ ਦੀ ਕਿਸਮ ਪੰਜਾਬ ਰਾਈ ਘਾਹ-2 ਅਤੇ ਪੁਦੀਨੇ ਦੀ ਨਵੀਂ ਕਿਸਮ ਸੀ ਆਈ ਐਮ ਕ੍ਰਾਂਤੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ।

PAU Ludhiana PAU Ludhiana

ਉਤਪਾਦਨ ਤਕਨੀਕਾਂ ਵਿਚ ਡਾ. ਬੈਂਸ ਨੇ ਪਿਛਲੇ ਤਿੰਨ ਸਾਲਾਂ ਤੋਂ ਖੇਤ ਵਿਚ ਪਰਾਲੀ ਮਿਲਾਉਣ ਦੀ ਸੂਰਤ ਵਿਚ 10 ਕਿੱਲੋ ਘੱਟ ਨਾਈਟ੍ਰੋਜਨ ਪਾਉਣ ਸੰਬੰਧੀ ਯੂਨੀਵਰਸਿਟੀ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ । ਇਸ ਤੋਂ ਇਲਾਵਾ ਜਵੀ ਦੀ ਚਾਰੇ ਵਾਲੀ ਫ਼ਸਲ ਉਗਾਉਣ ਲਈ 15 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਅਤੇ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀਮੀਟਰ ਰੱਖਣ ਸੰਬੰਧੀ ਨਵੀਂ ਉਤਪਾਦਨ ਤਕਨੀਕ ਦਾ ਜ਼ਿਕਰ ਕੀਤਾ । ਗੋਭੀ ਸਰ੍ਹੋਂ ਦੀ ਜੈਵਿਕ ਖੇਤੀ ਲਈ ਤਕਨੀਕਾਂ ਦੀ ਸਿਫ਼ਾਰਸ਼, ਕਪਾਹ-ਕਣਕ ਦੇ ਫ਼ਸਲੀ ਚੱਕਰ ਵਿਚ ਜ਼ਮੀਨਦੋਜ਼ ਤੁਪਕਾ ਸਿੰਚਾਈ ਦੀ ਸਿਫ਼ਾਰਸ਼ ਅਤੇ ਹਾੜ੍ਹੀ ਦੇ ਪਿਆਜ਼ ਅਤੇ ਟਮਾਟਰਾਂ ਨਾਲ ਪੱਤਝੜ ਗੰਨੇ ਦੀ ਫ਼ਸਲ ਦੀ ਅੰਤਰ ਫ਼ਸਲੀ ਕਾਸ਼ਤ ਦਾ ਜ਼ਿਕਰ ਕੀਤਾ । ਇਸੇ ਤਰ੍ਹਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਆਨਲਾਈਨ ਸੈਸ਼ਨ ਵਿਚ ਭਰਪੂਰ ਗਿਣਤੀ ਵਿਚ ਸ਼ਾਮਿਲ ਹੋਣ ਲਈ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਇਹ ਗੋਸ਼ਟੀ ਯਕੀਨਨ ਹੀ ਖੋਜ ਲਈ ਨਵੇਂ ਰਾਹ ਪੱਧਰੇ ਕਰੇਗੀ ਅਤੇ ਪਸਾਰ ਮਾਹਿਰਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਕਰੇਗੀ । ਇਸ ਤੋਂ ਪਹਿਲਾ ਖੇਤੀਬਾੜੀ ਕਾਲਜ ਦੇ ਡੀਨ ਡਾ. ਕੇ ਐਸ ਥਿੰਦ ਨੇ ਇਸ ਵਰਕਸ਼ਾਪ ਦੀ ਰੂਪਰੇਖਾ ਦਾ ਜ਼ਿਕਰ ਕਰਦਿਆਂ ਇਸ ਵਿਚ ਭਾਗ ਲੈ ਰਹੇ ਸਮੂਹ ਮਹਿਮਾਨਾਂ ਅਤੇ ਖੋਜ ਪਸਾਰ ਮਾਹਿਰਾਂ ਦਾ ਸਵਾਗਤ ਕੀਤਾ ।

punjab agriculture university ludhianaPunjab agriculture university ludhiana

ਇਸ ਮੌਕੇ ਪਿਛਲੀ ਗੋਸ਼ਟੀ ਦੌਰਾਨ ਆਏ ਸੁਝਾਵਾਂ ਅਤੇ ਸਿਫ਼ਾਰਸ਼ਾਂ ਅਤੇ ਉਹਨਾਂ ਸੰਬੰਧੀ ਕਾਰਵਾਈ ਰਿਪੋਰਟ ਡਾ. ਗੁਰਮੀਤ ਸਿੰਘ ਬੁੱਟਰ ਵਧੀਕ ਨਿਰਦੇਸ਼ਕ ਪਸਾਰ ਨੇ ਪੇਸ਼ ਕੀਤੀ। ਇਸ ਵਰਕਸ਼ਾਪ ਦੀ ਰੂਪਰੇਖਾ ਅਤੇ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ ਸੈਂਟਰ) ਨੇ ਕੀਤਾ । ਇਸ ਗੋਸ਼ਟੀ ਦੇ ਤਕਨੀਕੀ ਸੈਸ਼ਨਾਂ ਵਿਚ ਕਣਕ, ਜੌਂ ਅਤੇ ਦਾਲਾਂ ਦੇ ਨਾਲ-ਨਾਲ ਮੱਕੀ, ਤੇਲਬੀਜ ਫ਼ਸਲਾਂ, ਅਨਾਜ ਫ਼ਸਲਾਂ, ਗੰਨਾ ਆਦਿ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ । ਇਸ ਤੋਂ ਇਲਾਵਾ ਖੇਤੀ ਇੰਜਨੀਅਰਿੰਗ, ਜੰਗਲਾਤ ਅਤੇ ਅਰਥ ਸਾਸ਼ਤਰ ਦੇ ਮਸਲਿਆਂ ਨੂੰ ਵਿਚਾਰਿਆ ਗਿਆ । ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਮਾਹਿਰਾਂ ਲਈ ਆਨਲਾਈਨ ਖੇਤ ਦਾ ਦੌਰਾ ਵੀ ਕਰਵਾਇਆ ਗਿਆ ।
 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement