SKM ਗ਼ੈਰ-ਸਿਆਸੀ ’ਚ ਬਗ਼ਾਵਤ, ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ’ਤੇ ਲੱਗੇ ਕਰੋੜਾਂ ਦੇ ਘਪਲੇ ਦੇ ਇਲਜ਼ਾਮ
Published : Apr 28, 2025, 1:35 pm IST
Updated : Apr 28, 2025, 1:35 pm IST
SHARE ARTICLE
Pictures of Inderjit Singh Kotbuddha, Jagjit Singh Dallewal & Abhimanyu Kohar.
Pictures of Inderjit Singh Kotbuddha, Jagjit Singh Dallewal & Abhimanyu Kohar.

ਕੋਟਬੁੱਢਾ ਨੇ ਲਗਾਏ ਜਗਜੀਤ ਡੱਲੇਵਾਲ, ਕਾਕਾ ਕੋਟੜਾ ਤੇ ਅਭਿਮਨਿਊ ਕੋਹਾੜ ’ਤੇ ਲਗਾਏ ਵੱਡੇ ਇਲਜ਼ਾਮ

Rebellion in SKM non-politicians, Shambhu-Khanauri Morcha leaders accused of scam worth crores News in Punjabi : ਜਾਣਕਾਰੀ ਅਨੁਸਾਰ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਦੋ ਮੋਰਚੇ ਚਲਾਏ ਜਾ ਰਹੇ ਸਨ। ਖਨੌਰੀ ਬਾਰਡਰ ਦੇ ਮੋਰਚੇ ਤੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਗ਼ੈਰ-ਸਿਆਸੀ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਸਨ। ਉਥੇ ਉਨ੍ਹਾਂ ਨਾਲ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਬੁੱਢਾ ਵੀ ਉਨ੍ਹਾਂ ਨਾਲ ਉਸ ਮੋਰਚੇ ’ਚ ਸ਼ਾਮਲ ਸਨ। ਹੁਣ ਉਨ੍ਹਾਂ ਵਲੋਂ ਜਗਜੀਤ ਸਿੰਘ ਡੱਲੇਵਾਲ ਸਮੇਤ ਕਾਕਾ ਕੋਟੜਾ ਤੇ ਅਭਿਮਨਿਊ ਕੋਹਾੜ ’ਤੇ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼ ਲਾਇਆ ਹੈ। ਨਾਲ ਹੀ ਕੋਟਬੁੱਢਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਮੋਰਚੇ ਦਾ ਘਾਣ ਵੀ ਕੀਤਾ।

ਜਦੋਂ ਇਸ ਸਬੰਦੀ ਅਭਿਮਨਿਊ ਕੋਹਾੜ ਨਾਲ ਫ਼ੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖ਼ਾਲੀ ਇਲਜ਼ਾਮ ਨਾਲ ਕੁੱਝ ਨਹੀਂ ਹੁੰਦਾ। ਉਨ੍ਹਾਂ ਨੂੰ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਜਿਸ ਸਬੰਧੀ ਮੀਟਿੰਗ ਕੀਤੀ ਜਾ ਸਕਦੀ ਹੈ। ਪਰ ਫਿਰ ਵੀ ਜੇ ਸਬੂਤ ਸਾਡੇ ਸਾਹਮਣੇ ਨਹੀਂ ਪੇਸ਼ ਕਰਨੇ ਤਾਂ ਉਨ੍ਹਾਂ ਨੂੰ ਮੀਡੀਆ ਸਾਹਮਣੇ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਹੀਂ ਤਾਂ ਕੋਈ ਵੀ ਕਿਸੇ ’ਤੇ ਕੋਈ ਵੀ ਦੋਸ਼ ਲਗਾ ਸਕਦਾ ਹੈ। ਜਿਸ ਦਾ ਕੋਈ ਅਰਥ ਨਹੀਂ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਪਹਿਲਾਂ ਸਾਡੀ ਉਨ੍ਹਾਂ ਨਾਲ ਮੀਟਿੰਗ ਹੋਈ ਸੀ। ਉਹ ਮੀਟਿੰਗ ’ਚ ਚਰਚਾ ਕਰ ਸਕਦੇ ਸੀ ਜੇ ਅਜਿਹੀ ਕੋਈ ਗੱਲ ਸੀ। ਉਨ੍ਹਾਂ ਨੇ ਮੀਟਿੰਗ ’ਚ ਅਜਿਹੀ ਕੋਈ ਗੱਲ ਨਹੀਂ ਰੱਖੀ ਤੇ ਮੀਟਿੰਗ ਨੂੰ ਪੂਰੇ ਕੀਤੇ ਬਿਨਾਂ ਵਿਚੋਂ ਹੀ ਚਲੇ ਗਏ। ਕਈ ਮੀਟਿੰਗਾਂ ’ਚ ਉਹ ਆਏ ਹੀ ਨਹੀਂ। ਉਨ੍ਹਾਂ ਸਾਰੇ ਇਲਜਾਮਾਂ ਨੂੰ ਨਕਾਰਦਿਆਂ ਕਿਹਾ ਕਿ ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰਨ ਜਿਸ ’ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਪਰੰਤੂ ਪਹਿਲਾਂ ਉਹ ਕੋਈ ਪੁਖਤਾ ਸਬੂਤ ਪੇਸ਼ ਕਰਨ।

ਜ਼ਿਕਰਯੋਗ ਹੈ ਕਿ ਦਿੱਲੀ ਮੋਰਚੇ ਤੋਂ ਬਾਅਦ ਵੀ ਕਿਸਾਨ ਮੋਰਚੇ ਤੇ ਅਜਿਹੇ ਦੋਸ਼ ਲੱਗ ਚੁੱਕੇ ਹਨ ਤੇ ਹੁਣ ਜਦੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਮੋਰਚੇ ਖ਼ਤਮ ਹੋ ਚੁੱਕੇ ਹਨ ਤਾਂ ਇਕ ਵਾਰ ਫਿਰ ਅਜਿਹੇ ਇਲਜਾਮ ਸਾਹਮਣੇ ਆਏ ਹਨ ਜੇ ਵੱਡੇ ਆਗੂਆਂ ’ਤੇ ਲੱਗੇ ਹਨ। ਤੁਹਾਨੂੰ ਦੱਸ ਦਈਏ ਕਿ ਜਦੋਂ ਜਗਜੀਤ ਸਿੰਘ ਡੱਲੇਵਾਲ ਵਲੋਂ ਮਰਨ ਵਰਤ ਤੋੜਿਆ ਸੀ ਤਾਂ ਉਸ ’ਤੇ ਵੀ ਕਈ ਕਿਸਾਨ ਆਗੂਆਂ ਨੇ ਸਵਾਲ ਖੜੇ ਕੀਤੇ ਸਨ। ਪਰੰਤੂ ਹੁਣ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਬੁੱਢਾ ਵਲੋਂ ਜਗਜੀਤ ਸਿੰਘ ਡੱਲੇਵਾਲ ਸਮੇਤ ਕਾਕਾ ਕੋਟੜਾ ਤੇ ਅਭਿਮਨਿਊ ਕੋਹਾੜ ਵੱਡੇ ਇਲਜ਼ਾਮ ਲੱਗਣ ਕਾਰਨ ਉਹ ਸਵਾਲਾਂ ਦੇ ਘੇਰੇ ’ਚ ਆ ਗਏ ਹਨ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement