ਖੇਤ ਖ਼ਬਰਸਾਰ : ਖੇਤੀ ਦੀਆਂ ਸੇਧਾਂ ਸਨ ਸਿਆਣਿਆਂ ਦੀਆਂ ਕਹਾਵਤਾਂ

By : KOMALJEET

Published : May 26, 2023, 9:30 am IST
Updated : May 26, 2023, 9:30 am IST
SHARE ARTICLE
Representational Image
Representational Image

ਖੇਤੀ ਕਿੱਤਾ ਵੱਡਾ ਅਤੇ ਰੁਜ਼ਗਾਰ ਮੁਖੀ ਹੋਣ ਦੇ ਨਾਲ-ਨਾਲ ਜਿਊਂਦੇ ਜੀਵਨ ਲਈ ਸੰਜੀਵਨੀ ਹੈ। ਇਸ ਲਈ ਇਸ ਨੂੰ ਖਰਾ ਰੱਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕਹਾਵਤਾਂ ਸੁਝੀਆਂ।

ਖੇਤੀ ਕਿੱਤਾ ਵੱਡਾ ਅਤੇ ਰੁਜ਼ਗਾਰ ਮੁਖੀ ਹੋਣ ਦੇ ਨਾਲ-ਨਾਲ ਜਿਊਂਦੇ ਜੀਵਨ ਲਈ ਸੰਜੀਵਨੀ ਹੈ। ਇਸ ਲਈ ਇਸ ਨੂੰ ਖਰਾ ਰੱਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕਹਾਵਤਾਂ ਸੁਝੀਆਂ। ਇਸ ਕਿੱਤੇ ਨੂੰ ਪਵਿੱਤਰ ਕਿੱਤਾ ਮੰਨਿਆ ਜਾਂਦਾ ਹੈ। ਇਸੇ ਲਈ ਇਸ ਨਾਲ ਜੁੜਿਆਂ ਦਾ ਜੀਵਨ ਵੀ ਪਵਿੱਤਰ ਹੁੰਦਾ ਹੈ। ਖੇਤੀ ਨੂੰ ਨੀਤੀਬੱਧ ਅਤੇ ਸਮਾਂਬੱਧ ਕਰਨਾ ਪੈਂਦਾ ਹੈ। ਸਖ਼ਤ ਮਿਹਨਤ ਨਾਲ ਕਹਾਵਤਾਂ ਦੇ ਸਹਾਰੇ ਬਜ਼ੁਰਗ ਖੇਤੀ ਮੁਖੀ ਹੁੰਦੇ ਸਨ। ਉਸ ਸਮੇਂ ਕੋਈ ਯੂਨੀਵਰਸਿਟੀਆਂ, ਅਖ਼ਬਾਰਾਂ ਅਤੇ ਪ੍ਰਚਾਰ ਦੇ ਸਾਧਨ ਨਹੀਂ ਹੁੰਦੇ ਸਨ। ਬਜ਼ੁਰਗਾਂ ਦਾ ਖੇਤੀ ਵਿਗਿਆਨ ਪਿਛਲੇ ਸਾਲ ਦਾ ਤਜਰਬਾ ਹੀ ਹੁੰਦਾ ਸੀ । ਇਸ ਲਈ ਤਰ੍ਹਾਂ ਤਰ੍ਹਾਂ ਕਹਾਵਤਾਂ ਦੀ ਉਤਪਤੀ  ਮੱਲੋ-ਮੱਲੀ  ਹੋ ਜਾਂਦੀ ਸੀ। ਹਰੀ ਕ੍ਰਾਂਤੀ ਤੋਂ ਪਹਿਲੇ ਦੌਰ ਤਕ ਕਣਕ, ਕਮਾਦ, ਜ਼ਵਾਰ ਅਤੇ ਪਸ਼ੂਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ ਸੀ।

‘ਲੋੜ ਕਾਂਢ ਦੀ ਮਾਂ’ ਦੇ ਕਥਨ ਅਨੁਸਾਰ ਪੁਰਾਤਨ ਖੇਤੀ ਧੰਦੇ ਦੀਆਂ ਕਹਾਵਤਾਂ ਉਸਰੀਆਂ ਸਨ । ਸਮੇਂ ਦੀ ਲੋੜ  ਅਤੇ ਨਿਜੀ ਹਿਤਾਂ ਦੀ ਰਾਖੀ ਲਈ ਹੀਲੇ ਨਾਲ ਵਸੀਲੇ ਬਣਦੇ ਗਏ। ‘ਕਹਿੰਦੇ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ’ ਇਸ ਦਾ ਅਰਥ ਖੇਤੀਬਾੜੀ  ਕਿੱਤੇ ਲਈ ਵੱਧ ਢੁਕਵਾਂ ਹੈ ਕਿਉਂਕਿ ਖੇਤੀ ਧੰਦਾ ਸਮਾਂਬੱਧ ਹੁੰਦਾ ਹੈ । ਮੌਸਮ ਤਬਦੀਲੀ, ਹਨੇਰੀ, ਮੀਂਹ ਅਤੇ ਕੁਦਰਤੀ ਆਫ਼ਤਾਂ ਦਾ ਅਨੁਮਾਨ ਲਗਾਉਣਾ ਪੈਂਦਾ ਹੈ । ਸਾਡੇ ਸਿਆਣਿਆਂ ਨੇ ਪੀੜ੍ਹੀ ਦਰ ਪੀੜ੍ਹੀ ਅਨਪੜ੍ਹਤਾ ਵਿਚ  ਕਿੱਤੇ ਦੀ ਜੋ ਪੜ੍ਹਾਈ ਕੀਤੀ ਅੱਜ ਉਸ ਪੜ੍ਹਾਈ ਨੂੰ ਕਿਤਾਬਾਂ ਵਿਚ ਲਿਆਂਦਾ ਜਾ ਰਿਹਾ ਹੈ। ਇਹ ਪੜ੍ਹਾਈ ਤਜਰਬੇ  ਅਤੇ ਜ਼ਰੂਰਤ ਵਿਚੋਂ ਉਪਜੀ ਸੀ। ਅਪਣੇ ਕਿੱਤੇ ਨੂੰ ਸਮਰਪਤ ਸਾਡੇ ਬਜ਼ੁਰਗਾਂ ਨੇ ਪ੍ਰਵਾਰਾਂ ਦਾ ਪਾਲਣ ਪੋਸ਼ਣ ਕੀਤਾ।

ਖੇਤੀ ਕਿੱਤਾ ਵੱਡਾ ਅਤੇ ਰੁਜ਼ਗਾਰ ਮੁਖੀ ਹੋਣ ਦੇ ਨਾਲ-ਨਾਲ ਜਿਊਂਦੇ ਜੀਵਨ ਲਈ ਸੰਜੀਵਨੀ ਹੈ। ਇਸ ਲਈ ਇਸ ਨੂੰ ਖਰਾ ਰੱਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕਹਾਵਤਾਂ ਸੁਝੀਆਂ। ਇਸ ਕਿੱਤੇ ਨੂੰ ਪਵਿੱਤਰ ਕਿੱਤਾ ਮੰਨਿਆ ਜਾਂਦਾ ਹੈ। ਇਸੇ ਲਈ ਇਸ ਨਾਲ ਜੁੜਿਆਂ ਦਾ ਜੀਵਨ ਵੀ ਪਵਿੱਤਰ ਹੁੰਦਾ ਹੈ। ਖੇਤੀ ਨੂੰ ਨੀਤੀਬੱਧ ਅਤੇ ਸਮਾਂਬੱਧ ਕਰਨਾ ਪੈਂਦਾ ਹੈ। ਸਖ਼ਤ ਮਿਹਨਤ ਨਾਲ ਕਹਾਵਤਾਂ ਦੇ ਸਹਾਰੇ ਬਜ਼ੁਰਗ ਖੇਤੀ ਮੁਖੀ ਹੁੰਦੇ ਸਨ। ਉਸ ਸਮੇਂ ਕੋਈ ਯੂਨੀਵਰਸਿਟੀਆਂ, ਅਖ਼ਬਾਰਾਂ ਅਤੇ ਪ੍ਰਚਾਰ ਦੇ ਸਾਧਨ ਨਹੀਂ ਹੁੰਦੇ ਸਨ। ਬਜ਼ੁਰਗਾਂ ਦਾ ਖੇਤੀ ਵਿਗਿਆਨ ਪਿਛਲੇ ਸਾਲ ਦਾ ਤਜ਼ਰਬਾ ਹੀ ਹੁੰਦਾ ਸੀ । ਇਸ ਲਈ ਤਰ੍ਹਾਂ ਤਰ੍ਹਾਂ ਕਹਾਵਤਾਂ ਦੀ ਉਤਪਤੀ  ਮੱਲੋ-ਮੱਲੀ  ਹੋ ਜਾਂਦੀ ਸੀ। ਹਰੀ ਕ੍ਰਾਂਤੀ ਤੋਂ ਪਹਿਲੇ ਦੌਰ ਤਕ ਕਣਕ, ਕਮਾਦ, ਜ਼ਵਾਰ ਅਤੇ ਪਸ਼ੂਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ ਸੀ। ਬੀਜ ਮਣਾਂ, ਸੇਰਾਂ, ਦੁਸੇਰਾਂ, ਪਾਈਆ ਅਤੇ ਅੱਧ ਪਾਈਆਂ ਵਿਚ ਹੁੰਦਾ ਸੀ । ਜਦੋਂਕਿ ਪੈਸਾ ਕੋਡੀ, ਟਕੇ, ਦਮੜਿਆਂ ਅਤੇ ਧੇਲਿਆਂ ਵਿਚ ਹੁੰਦਾ ਸੀ। ਇਸ ਲਈ ਤਜਰਬੇ ਵਿਚੋਂ ਉਪਜੀਆਂ ਕਹਾਵਤਾਂ ਖੇਤੀ ਦੀ ਸੰਜੀਵਨੀ ਹੁੰਦੀਆਂ ਸਨ। 

ਪੁਰਾਣੇ ਜ਼ਮਾਨੇ ਦੀ ਕਹਾਵਤ ਹੈ ਕਿ ਇਕ ਗ਼ੈਰ ਖੇਤੀ ਧੰਦੇ ਵਾਲੇ ਨੂੰ ਪੁਛਿਆ ਕਿ ਕਿੱਲੇ ਵਿਚ ਕਣਕ ਦਾ ਬੀਜ ਕਿੰਨਾ ਪਾਇਆ ਹੈ। ਉਸ ਵਲੋਂ ਉਤਰ ਦਿਤਾ ਗਿਆ ਕਿ 2 ਕੁਇੰਟਲ ਪੈਂਦਾ ਹੈ । ਪੁਛਣ ਵਾਲੇ ਵਲੋਂ ਜਵਾਬ ਦਿਤਾ ਗਿਆ ਭਲਾ ਪਰੇ ਦੇਸ਼ ਦਾ ਬੀਜ  ਮਕਾਉਣਾ ਹੈ? ਇੰਨੇ ਚਿਰ ਨੂੰ ਇਕ ਬਜ਼ੁਰਗ ਆਇਆ ਉਸ ਨੇ ਸਵਾਲ ਦਾ ਉਤਰ ਦੇ ਕੇ ਸਮੁੰਦਰ ਕੁੱਜੇ ਵਿਚ ਬੰਦ ਕਰ ਦਿਤਾ ਹੈ । ‘ਕਣਕ ਕਮਾਂਦੀ ਸੰਘਣੀ ਡੱਡੂ ਟੱਪ ਜਵਾਰ, ਮੱਝੀਂ ਜਾਈਆਂ ਕੱਟੀਆਂ ਤਾਂ ਸੋਨੇ ਦੇ ਘਰ ਬਾਰ।’ ਇਸ ਤੋਂ ਇਲਾਵਾ ਅਪਣੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਦੁੱਧ ਘਿਉ ਆਮ ਦਿਤਾ ਜਾਂਦਾ ਸੀ। ਕਿਹਾ ਵੀ ਜਾਂਦਾ ਸੀ ‘ਦੁੱਧ ਅੱਠੀਂ, ਘਿਉ ਸੱਠੀਂ’ ਸਿੱਧੇ ਰਾਹ ਪਾਉਣ ਲਈ ਕਹਾਵਤ ਪਾਉਂਦੇ ਸਨ ‘ਜੇ ਘਿਉ ਸਿੱਧੀ ਉਂਗਲੀ ਨਾਲ ਨਾ ਨਿਕਲੇ ਤਾਂ ਉਂਗਲੀ ਟੇਢੀ ਕਰ ਲਈ ਦੀ ਹੈ।’ ਦੁੱਧ ਘਿਉ ਘਰ ਦੀ ਸਿਹਤਯਾਬੀ ਲਈ ਵੱਡਮੁੱਲਾ ਖ਼ਜ਼ਾਨਾ ਸਮਝਿਆ ਜਾਂਦਾ ਸੀ। ਇਸ ਲਈ ਦੁੱਧ ਵੇਚਣ ਨੂੰ ਪੁੱਤ ਵੇਚਣ ਬਰਾਬਰ ਸਮਝਦੇ ਸਨ। 

ਪਰਾਏ ਹੱਥ ਵਣਜ ਸਦੇੇਹੀਂ ਖੇਤੀ ਕਦੇ ਨਾ ਹੁੰਦੇ ‘ਬੱਤੀਉ ਤੇਤੀ’। ਇਸ ਤੱਥ ਵਿਚ ਖੇਤੀ ਅਤੇ ਵਪਾਰ ਨੂੰ ਅਪਣੇ ਹੱਥੀ ਕਰਨ ਦੀ ਨਸੀਹਤ ਦਿਤੀ ਗਈ ਹੈ ।‘ਉਤਮ ਖੇਤੀ, ਮੱਧਮ ਵਪਾਰ, ਕਰੇ ਚਾਕਰੀ ਮੂਰਖ ਗਵਾਰ’ ਇਹ ਉਸ ਸਮੇਂ ਦਾ ਸੁਨਹਿਰੀ ਤੱਤ ਸੀ। ਪਰ ਅੱਜ ਕੁੱਝ ਵਖਰਾ ਹੈ। ‘ਘਰ ਵਸਦਿਆਂ ਦੇ,  ਸਾਕ ਮਿਲਦਿਆਂ ਦੇ, ਖੇਤ ਵਾਹੁੰਦਆਂ ਦੇ।’  ਇਸ ਕਹਾਵਤ ਵਿਚ ਸਮਾਜ ਅਤੇ ਖੇਤੀ ਦੇ ਜਿਸਮ ਅਤੇ ਰੂਹ ਬਾਰੇ ਕਾਫ਼ੀ ਕੁੱਝ ਸਮਾਇਆ ਹੋਇਆ ਹੈ। ‘ਬੁੱਢੀ ਮੱਝ ਪੁਰਾਣਾ ਗੱਡਾ ਨਾ ਲਈ ਉਏ ਕੁੱਤੇ ਦਿਆ ਹੱਡਾ’  ਇਸ ਕਹਾਵਤ ਵਿਚ ਪੁਰਾਣੀ ਚੀਜ਼ਾਂ ਨਾ ਖ਼ਰੀਦਣ ਲਈ ਸੇਧਿਤ ਕੀਤਾ ਗਿਆ ਹੈ। ‘ਪੋਰ ਰਾਜਾ, ਕੇਰਾ ਵਜ਼ੀਰ, ਛੱਟਾ ਫ਼ਕੀਰ’ ਭਾਵ ਅਰਥ ਇਹ ਸੀ ਕਿ ਬੀਜ ਨੂੰ ਪੋਰ ਰਾਹੀਂ ਬੀਜਣਾ ਉਤਮ, ਕੇਰੇ ਰਾਹੀਂ ਬੀਜਣਾ ਵਧੀਆ ਅਤੇ ਛੱਟੇ ਮਾਰਨਾ ਫ਼ਕੀਰ ਦੇ ਬਰਾਬਰ ਗਿਣਿਆ ਗਿਆ ਹੈ । ‘ਖੇਤੀ ਖਸਮਾਂ ਸੇਤੀ’ ਇਸ ਦਾ ਭਾਵ ਅਰਥ ਇਹ ਹੈ ਕਿ ਖੇਤੀ ਦਾ ਧੰਦਾ ਤਾਂ ਹੈ ਜੇ ਮਾਲਕ ਸਿਰ ਉਤੇ ਹੈ। ਖੇਤੀ ਸਬੰਧੀ ਸਾਡੇ ਬਜ਼ੁਰਗਾਂ ਦੀਆਂ ਕਹਾਵਤਾਂ ਸਿਆਣਪ ਅਤੇ ਅਨੁਭਵ ਦਾ ਨਿਚੋੜ  ਹੁੰਦੀਆਂ ਸਨ । ਇਸ ਤੋਂ ਇਲਾਵਾ ਇਹ ਕਹਾਵਤਾਂ ਖੇਤੀ ਧੰਦੇ ਦੀ ਖਾਦ ਅਤੇ ਸੇਧਾਂ ਵੀ ਹੁੰਦੀਆਂ ਹਨ ।

-ਸੁਖਪਾਲ ਸਿੰਘ ਗਿੱਲ

ਅਬਿਆਣਾ ਕਲਾਂ, 9878111445

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement