
ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ।ਇਸ ਨੂੰ "ਭਾਰਤੀ ਕੇਸਰ" ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਮਸਾਲਾ ਹੈ।
ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ।ਇਸ ਨੂੰ "ਭਾਰਤੀ ਕੇਸਰ" ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਮਸਾਲਾ ਹੈ। ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸੁਆਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ। ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ, ਕਿਉਂਕਿ ਇਸ ਵਿੱਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਪਾਏ ਜਾਂਦੇ ਹਨ।
Turmeric Cultivation
ਇਸ ਨੂੰ ਧਾਰਮਿਕ ਅਤੇ ਰਸਮ-ਰਿਵਾਜਾਂ ਦੇ ਕੰਮਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਸਦੇ ਪ੍ਰਜਣਨ (ਵਾਧੇ) ਲਈ ਰਹਾਈਜ਼ੋਮਸ ਵਰਤੇ ਜਾਂਦੇ ਹਨ। ਇਸਦੇ ਪੱਤੇ ਲੰਬੇ, ਚੌੜੇ ਅਤੇ ਗੂੜੇ ਹਰੇ ਰੰਗ ਦੇ ਅਤੇ ਫੁੱਲ ਫਿੱਕੇ ਪੀਲੇ ਰੰਗ ਦੇ ਹੁੰਦੇ ਹਨ। ਭਾਰਤ ਸੰਸਾਰ ਵਿੱਚ ਸਭ ਤੋਂ ਵੱਧ ਹਲਦੀ ਉਗਾਉਣ, ਖਾਣ ਅਤੇ ਬਾਹਰ ਭੇਜਣ ਵਾਲਾ ਦੇਸ਼ ਹੈ। ਭਾਰਤ ਵਿੱਚ ਇਹ ਫਸਲ ਆਂਧਰਾ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਕਰਨਾਟਕ ਅਤੇ ਕੇਰਲ ਵਿੱਚ ਉਗਾਈ ਜਾਂਦੀ ਹੈ।
Turmeric Cultivation
ਮਿੱਟੀ - ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ । ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ।
ਪ੍ਰਸਿੱਧ ਕਿਸਮਾਂ ਅਤੇ ਝਾੜ
Punjab Haldi 1: ਇਹ ਦਰਮਿਆਨੇ ਕੱਦ ਦੀ, ਹਰੇ ਤੇ ਲੰਬੇ ਪੱਤਿਆਂ ਵਾਲੀ ਅਤੇ ਮੋਟੀਆਂ ਗੰਢੀਆਂ ਵਾਲੀ ਕਿਸਮ ਹੈ। ਇਸਦਾ ਗੁੱਦਾ ਗੂੜੇ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਹੁੰਦਾ ਹੈ। ਇਹ ਕਿਸਮ 215 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 108 ਕੁਇੰਟਲ ਪ੍ਰਤੀ ਏਕੜ ਹੈ।
Punjab Haldi 2: ਇਹ ਲੰਬੇ ਕੱਦ ਦੀ ਹਰੇ ਅਤੇ ਚੌੜੇ ਪੱਤਿਆਂ ਵਾਲੀ ਅਤੇ ਮੋਟੀ ਗੰਢੀਆਂ ਵਾਲੀ ਕਿਸਮ ਹੈ। ਇਸਦਾ ਗੁੱਦਾ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਰੰਗ ਦਾ ਹੁੰਦਾ ਹੈ।ਇਹ ਕਿਸਮ 240 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 122 ਕੁਇੰਟਲ ਪ੍ਰਤੀ ਏਕੜ ਹੈ।
Turmeric Cultivation
ਹੋਰ ਰਾਜਾਂ ਦੀਆਂ ਕਿਸਮਾਂ
ਪ੍ਰਸਿੱਧ ਕਿਸਮਾਂ : Amalapuram, Armour, Dindigam, Erode, Krishna, Kodur, Vontimitra, P317, GL Purm I and II, RH2 and RH10, Rajapuri, Salem, Sangli turmeric, Nizamabad bulb.
ਖੇਤ ਦੀ ਤਿਆਰੀ- ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ। ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ। ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ।
Turmeric Cultivation
ਬਿਜਾਈ ਦਾ ਸਮਾਂ:
ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ।
ਫਾਸਲਾ: ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।
ਬੀਜ ਦੀ ਡੂੰਘਾਈ: ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ।
ਬਿਜਾਈ ਦਾ ਢੰਗ: ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ: ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ। ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ।
Turmeric Cultivation
ਬੀਜ ਦੀ ਸੋਧ: ਬਿਜਾਈ ਤੋ ਪਹਿਲਾਂ ਕੁਇਨਲਫੋਸ 25 ਈ ਸੀ ਨੂੰ 20 ਮਿ.ਲੀ. + ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ ਸੋਧੋ । ਬਾਅਦ ਵਿੱਚ ਗੰਢੀਆਂ ਨੂੰ 20 ਮਿੰਟ ਲਈ ਇਸ ਘੋਲ ਵਿੱਚ ਡੋਬੋ ਤਾਂ ਕਿ ਇਨ੍ਹਾਂ ਨੂੰ ਉੱਲੀ ਤੋਂ ਬਚਾਇਆ ਜਾ ਸਕੇ ।
ਸਿੰਚਾਈ - ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ।ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ।ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ।ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ।