
ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ।
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ 'ਫ਼ਲਾਂ ਤੋਂ ਕੁਦਰਤੀ ਸਿਰਕਾ ਅਤੇ ਘੱਟ ਅਲਕੋਹਲ ਵਾਲੇ ਕਾਰਬੋਨੇਟਡ ਡਰਿੰਕ ਤਿਆਰ ਕਰਨ ਬਾਰੇ ਸਿਖਲਾਈ ਕੋਰਸ' ਕਰਵਾਇਆ ਗਿਆ।
ਇਸ ਕੋਰਸ ਵਿੱਚ ਲਗਭਗ 37 ਸਿਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਐਸੋਸੀਏਟ ਡਾਇਰੈਕਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਕੁਦਰਤੀ ਤਰੀਕੇ ਨਾਲ ਸਿਰਕਾ ਅਤੇ ਕਾਰਬੋਨੇਟਡ ਡਰਿੰਕ ਕਿਵੇਂ ਤਿਆਰ ਕੀਤੇ ਜਾਂਦੇ ਹਨ ਅਤੇ ਇਸਦੇ ਮੰਡੀਕਰਨ ਕਿੰਝ ਕੀਤਾ ਜਾਵੇ ਇਸ ਬਾਰੇ ਭਰਪੂਰ ਜਾਣਕਾਰੀ ਹਾਸਿਲ ਕਰਨ ਦਾ ਮੌਕਾ ਮਿਲਿਆ।
PAU
ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਡਾ. ਪਰਮਪਾਲ ਸਹੋਤਾ ਨੇ ਘੱਟ ਅਲਕੋਹਲ ਵਾਲੇ ਕੁਦਰਤੀ ਕਾਰਬੋਨੇਟਡ ਬੈਵਰੇਜ ਦੀ ਮਹਤੱਤਾ ਅਤੇ ਯੋਗਤਾ, ਡਾ. ਗੁਲਾਬ ਪਾਂਡੋਵ ਨੇ ਫ਼ਲਾਂ ਦੇ ਰਸ ਤੋਂ ਘੱਟ ਅਲਕੋਹਲ ਵਾਲੇ ਕੁਦਰਤੀ ਕਾਰਬੋਨੇਟਡ ਬੈਵਰੇਜ ਤਿਆਰ ਕਰਨ ਸੰਬੰਧੀ, ਕੋਰਸ ਦੇ ਤਕਨੀਕੀ ਮਾਹਰ ਡਾ. ਜੀ. ਐਸ. ਕੋਚਰ ਨੇ ਕੁਦਰਤੀ ਸਿਰਕੇ ਦਾ ਪਿਛੋਕੜ,
ਮਹਤੱਤਾ ਅਤੇ ਭਵਿੱਖ ਬਾਰੇ, ਘਰੇਲੂ ਅਤੇ ਵਪਾਰਿਕ ਪੱਧਰ ਤੇ ਕੁਦਰਤੀ ਸਿਰਕਾ ਤਿਆਰ ਕਰਨ ਲਈ ਖਰਚਾ ਅਤੇ ਮੁਨਾਫਾ ਅਤੇ ਡਾ. ਕਿਸ਼ਾਨੀ ਨੇ ਫ਼ਲਾਂ ਦੇ ਰਸ ਤੋਂ ਕੁਦਰਤੀ ਸਿਰਕਾ ਤਿਆਰ ਕਰਨ ਦੀ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।