ਫ਼ਸਲ ਖ਼ਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ
Published : Jun 28, 2020, 7:56 am IST
Updated : Jun 28, 2020, 7:56 am IST
SHARE ARTICLE
farmer
farmer

ਕੇਂਦਰੀ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਦੋ ਹਫ਼ਤੇ ਪਹਿਲਾਂ ਲਾਗੂ ਕੀਤੇ ਗਏ ਤਿੰਨ ਆਰਡੀਨੈਂਸਾਂ ਦਾ ਟੀਚਾ ....................

ਚੰਡੀਗੜ੍ਹ : ਕੇਂਦਰੀ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਦੋ ਹਫ਼ਤੇ ਪਹਿਲਾਂ ਲਾਗੂ ਕੀਤੇ ਗਏ ਤਿੰਨ ਆਰਡੀਨੈਂਸਾਂ ਦਾ ਟੀਚਾ ਕਿਸਾਨ ਦੀ ਆਮਦਨ ਵਧਾਉਣਾ ਹੈ ਅਤੇ ਉਸ ਨੂੰ ਅਪਣੀ ਫ਼ਸਲ ਖੁਲ੍ਹੇ ਬਾਜ਼ਾਰ 'ਚ ਵੇਚਣ ਦਾ ਅਧਿਕਾਰ ਦੇਣਾ ਹੈ ਨਾਕਿ ਐਮਐਸਪੀ ਖ਼ਤਮ ਕਰਨਾ ਹੈ।

Crops in punjabCrops in punjab

ਪੰਜਾਬ ਬੀ.ਜੇ.ਪੀ. ਵਲੋਂ ਆਯੋਜਤ ਵੀਡੀਉ ਰੈਲੀ ਨੂੰ ਨਵੀਂ ਦਿੱਲੀ ਤੋਂ ਸੰਬੋਧਨ ਕਰਦੇ ਹੋਏ ਨਰਿੰਦਰ ਸਿੰਘ ਤੋਮਰ ਨੇ ਅਪਣੇ 40 ਮਿੰਟ ਦੇ ਭਾਸ਼ਣ 'ਚ ਸਪਸ਼ਟ ਕੀਤਾ ਕਿ ਪਿਛਲੇ 50 ਸਾਲਾਂ ਤੋਂ ਕਣਕ-ਝੋਨੇ ਸਮੇਤ 24 ਫ਼ਸਲਾਂ ਦੀ ਖ਼ਰੀਦ ਲਈ ਚਲਿਆ ਆ ਰਿਹਾ ਐਮ.ਐਸ.ਪੀ. ਸਿਸਟਮ ਅੱਜ ਵੀ ਜਾਰੀ ਹੈ ਅਤੇ ਭਵਿੱਖ 'ਚ ਵੀ ਜਾਰੀ ਰਹੇਗਾ।

Farmer Farmer

ਅਪਣੇ ਭਾਸ਼ਣ ਨੂੰ ਪੰਜਾਬ ਦੇ ਕਿਸਾਨਾਂ 'ਤੇ ਕੇਂਦਰਿਤ ਕਰਦੇ ਹੋਏ ਤੋਮਰ ਨੇ ਕਿਹਾ ਕਿ ਤਿੰਨ ਆਰਡੀਨੈਂਸ ਜਾਰੀ ਕਰਨ ਦਾ ਮਤਲਬ ਕਿਸਾਨ ਨੂੰ ਖੁਲ੍ਹ ਦੇਣਾ ਹੈ ਕਿ ਉਹ ਅਪਣੀ ਫ਼ਸਲ ਭਾਵੇਂ ਖੇਤ 'ਚੋਂ ਵੇਚ ਦੇਵੇ, ਭਾਵੇਂ ਸਟੋਰ ਜਾਂ ਘਰ ਤੋਂ ਮਹਿੰਗੇ ਭਾਅ ਵੇਚ ਦੇਵੇ ਜਾਂ ਫਿਰ ਸਾਂਭ ਕੇ ਰੱਖੇ ਅਤੇ ਮਗਰੋਂ ਹੋਰ ਵਾਧੂ ਰੇਟ 'ਤੇ ਵੇਚ ਦੇਵੇ ਜਾਂ ਖ਼ੁਦ ਵਪਾਰ ਕਰ ਕੇ ਦੂਜੇ ਸੂਬੇ 'ਚ ਵੇਚੇ ਦੇਵੇ।

WheatWheat

ਕੇਂਦਰੀ ਮੰਤਰੀ ਨੇ ਤਾੜਨਾ ਕੀਤੀ ਕਿ ਪੰਜਾਬ ਦੀ ਕਾਂਗਰਸ ਸਰਕਾਰ, ਉਸ ਦੇ ਮੰਤਰੀ ਗੁਮਰਾਹਕੁਨ ਪ੍ਰਚਾਰ ਬੰਦ ਕਰਨ ਅਤੇ ਕਿਸਾਨਾਂ ਨੂੰ ਐਮਐਸਪੀ ਬਾਰੇ ਗ਼ਲਤਫ਼ਹਿਮੀ ਜਾਂ ਭੜਕਾਊ ਵਿਵਹਾਰ ਨਾ ਕਰੇ। Farmer Farmer

ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਤੇ ਵਿਸ਼ੇਸ਼ ਕਰ ਕੇ ਪੰਜਾਬ ਵਾਸਤੇ ਉਲੀਕੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ 'ਚ ਮੰਡੀਆਂ ਦਾ ਸਿਸਟਮ ਜਾਰੀ ਰਹੇਗਾ, ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨਾ ਵੀ ਚਲਦਾ ਰਹੇਗਾ ਅਤੇ ਆਉਂਦੀ ਖਰੀਫ਼ ਯਾਨੀ ਸਾਉਣੀ ਦੀਆਂ ਫ਼ਸਲਾਂ ਝੋਨਾ ਆਦਿ ਦੀ ਜਿਉਂ ਦਾ ਤਿਉਂ ਮੰਡੀਆਂ ਰਾਹੀਂ ਅਤੇ ਖੁਲ੍ਹੇ ਬਾਜ਼ਾਰ ਰਾਹੀਂ ਵਿਕਰੀ-ਖਰੀਦ ਚਲਦੀ ਰਹੇਗੀ।

paddy sowingpaddy sowing

ਕੇਂਦਰੀ ਮੰਤਰੀ ਨੇ ਕਿਸਾਨ ਕ੍ਰੈਡਿਟ ਕਾਰਡ 'ਤੇ ਫਸਲਾਂ ਵਾਸਤੇ ਦੋ ਲੱਖ ਦਾ ਕਰਜ਼ਾ ਕਿਸਾਨ ਨੂੰ ਦੇਣ, ਫ਼ਾਰਮ ਪ੍ਰਾਜੈਕਟ ਸੰਗਠਨ ਕਾਇਮ ਕਰਨ, ਫ਼ਸਲੀ ਵਿਭਿੰਨਤਾ ਕਰਨਾ, ਪਿੰਡਾਂ ਨੂੰ ਆਤਮ-ਨਿਰਭਰ ਬਣਾਉਣ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 23,26,553 ਕਿਸਾਨਾਂ ਨੂੰ ਪੰਜਾਬ 'ਚ ਦੋ-ਦੋ ਹਜ਼ਾਰ ਦੀ ਰਕਮ ਤਿੰਨ ਕਿਸ਼ਤਾਂ 'ਚ ਉਨ੍ਹਾਂ ਦੇ ਖਾਤਿਆਂ 'ਚ ਪਾਉਣ ਦੀ ਚਰਚਾ ਵੀ ਕੀਤੀ।

ਇਸ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਦੂਜੀ ਟਰਮ ਦੇ ਇਕ ਸਾਲ ਪੂਰਾ ਹੋਣ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਨਰਿੰਦਰ ਸਿੰਘ ਤੋਮਰ ਨੇ ਕੀਤਾ। ਇਸ ਵਰਚੂਅਲ ਤੇ ਡਿਜ਼ੀਟਲ-ਵੀਡੀਉ ਰੈਲੀ ਨੂੰ ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਐਮ.ਪੀ. ਸੋਮ ਪ੍ਰਕਾਸ਼ ਨੇ ਵੀ ਦਿੱਲੀ ਤੋਂ ਸੰਬੋਧਨ ਕੀਤਾ।

ਸੋਮ ਪ੍ਰਕਾਸ਼ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਾਂਗਰਸ ਦੇ ਨੇਤਾ ਕਿਸਾਨਾਂ ਨੂੰ ਭੜਕਾਅ ਰਹੇ ਹਨ।

ਪੰਜਾਬ ਬੀ.ਜੇ.ਪੀ. ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ 24 ਜੂਨ ਨੂੰ ਹੋਈ ਸਰਬੇ-ਪਾਰਟੀ ਬੈਠਕ ਦਾ ਹਵਾਲਾ ਦਿਤਾ ਜਿਸ ਵਿਚ ਹੇਠਲੇ ਪੱਧਰ ਦੀ ਸਿਆਸਤ ਕੀਤੀ ਗਈ। ਅਸ਼ਵਨੀ ਸ਼ਰਮਾ ਨੇ ਵੀ ਵਾਰ-ਵਾਰ ਕਿਹਾ ਕਿ ਤਿੰਨ ਮਹੀਨੇ ਮਗਰੋਂ ਆਉਣ ਵਾਲੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ।

ਪੰਜਾਬ ਦੇ ਸਿਆਸੀ ਮਾਮਲਿਆਂ ਦੇ ਬੀ.ਜੇ.ਪੀ. ਇੰਚਾਰਜ ਪ੍ਰਭਾਤ ਝਾਅ ਨੇ ਭੋਪਾਲ ਤੋਂ ਇਸ ਵੀਡੀਉ ਰੈਲੀ 'ਚ ਹਿੱਸਾ ਲਿਆ। ਪਿਛਲੇ ਦਿਨੀਂ ਪੰਜਾਬ ਬੀ.ਜੇ.ਪੀ. ਦੇ 33 ਜ਼ਿਲ੍ਹਾ ਮੁਕਾਮਾਂ 'ਤੇ ਰੈਲੀਆਂ ਤੇ ਸੋਸ਼ਲ ਬੈਠਕਾਂ ਕਰਨ ਉਪਰੰਤ ਅੱਜ ਦੀ ਰਾਜ ਪੱਧਰ ਇਸ ਵੀਡੀਉ ਰੈਲੀ ਨੂੰ ਸੁਭਾਸ਼ ਸ਼ਰਮਾ, ਦਿਨੇਸ਼ ਕੁਮਾਰ, ਮਲਵਿੰਦਰ ਸਿੰਘ ਕੰਗ ਨੇ ਵੀ ਸੰਬੋਧਨ ਕੀਤਾ।

ਇਸ ਜਨ-ਸੰਵਾਦ ਰੈਲੀ 'ਚ ਪੰਜਾਬ ਦੇ ਸੈਂਕੜੇ ਕਸਬਿਆਂ ਦੇ ਪਿੰਡਾਂ-ਸ਼ਹਿਰਾਂ 'ਚੋਂ ਲੱਖਾਂ ਲੋਕਾਂ ਨੇ ਕੇਂਦਰੀ ਤੇ ਰਾਜ ਪਧਰੀ ਨੇਤਾਵਾਂ ਦੇ ਵਿਚਾਰ ਸੁਣੇ। ਸੈਕਟਰ-37 ਦੇ ਪੰਜਾਬ ਬੀ.ਜੇ.ਪੀ. ਭਵਨ 'ਚ ਆਯੋਜਤ ਇਸ ਜਨ-ਸੰਵਾਦ ਰੈਲੀ ਦੌਰਾਨ, ਪਾਰਟੀ ਨੇਤਾਵਾਂ, ਅਹੁਦੇਦਾਰਾਂ ਤੇ ਵਰਕਰਾਂ ਵਲੋਂ ਸਾਰੇ ਪੰਜਾਬ ਦੇ ਦਿਹਾਤੀ ਤੇ ਸ਼ਹਿਰੀ ਇਲਾਕਿਆਂ 'ਚ ਫੇਸਬੁੱਕ, ਵੀਡੀਉ ਅਤੇ ਵੱਖ-ਵੱਖ ਡਿਜ਼ੀਟਲ ਢੰਗਾਂ।

ਰਾਹੀਂ ਮੁਲਕ ਦੀ ਏਕਤਾ ਤੇ ਲੋਕਤੰਤਰ ਨੂੰ ਕਾਇਮ ਰੱਖਣ, ਸਾਰੇ ਧਰਾਂ ਦਾ ਸਤਿਕਾਰ ਕਰਨ ਲੋਕਲ ਉਤਪਾਦਾਂ ਨੂੰ ਹੀ ਖ਼ਰੀਦਣ ਅਤੇ ਕੋਰੋਨਾ ਮਹਾਂਮਾਰੀ ਵਿਰੁਧ ਮੁਹਿੰਮ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ ਗਿਆ। ਇਸ ਸੰਕਲਪ ਨੂੰ ਨੌਜਵਾਨ ਲੀਡਰ ਸ. ਮਲਵਿੰਦਰ ਸਿੰਘ ਕੰਗ ਨੇ ਸਟੇਜ ਤੋਂ ਪੜ੍ਹਿਆ ਅਤੇ ਹਲਫ਼ ਦਿਵਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement