ਸੁਚੱਜੇ ਢੰਗ ਨਾਲ ਕਰੋ ਨਾਸ਼ਪਾਤੀ ਦੀ ਖੇਤੀ, ਕਮਾਓ ਲੱਖਾਂ ਰੁਪਏ 
Published : Aug 28, 2020, 3:53 pm IST
Updated : Aug 28, 2020, 3:53 pm IST
SHARE ARTICLE
Pears Cultivate
Pears Cultivate

ਇਹ ਸੰਜਮੀ ਖੇਤਰਾਂ ਦਾ ਮਹੱਤਵਪੂਰਨ ਫਲ ਹੈ। ਇਹ ਰੋਜ਼ਾਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ।

ਇਹ ਸੰਜਮੀ ਖੇਤਰਾਂ ਦਾ ਮਹੱਤਵਪੂਰਨ ਫਲ ਹੈ। ਇਹ ਰੋਜ਼ਾਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਸਨੂੰ ਸਮੁੰਦਰ-ਤਲ ਤੋਂ 1,700-2,400 ਮੀਟਰ ਦੀ ਉੱਚਾਈ ਤੇ ਉਗਾਇਆ ਜਾ ਸਕਦਾ ਹੈ। ਇਹ ਫਲ ਪ੍ਰੋਟੀਨ ਅਤੇ ਵਿਟਾਮਿਨ ਦਾ ਮੁੱਖ ਸ੍ਰੋਤ ਹੈ। ਕਈ ਤਰ੍ਹਾਂ ਦੇ ਜਲਵਾਯੂ ਅਤੇ ਮਿੱਟੀ ਦੇ ਅਨੁਕੂਲ ਹੋਣ ਕਾਰਨ ਨਾਸ਼ਪਾਤੀ ਦੀ ਖੇਤੀ ਭਾਰਤ ਦੇ ਉਪ-ਊਸ਼ਣ ਤੋਂ ਸੰਜਮੀ ਖੇਤਰਾ ਵਿੱਚ ਕੀਤੀ ਜਾ ਸਕਦੀ ਹੈ। ਨਾਸ਼ਪਾਤੀ ਦੀ ਖੇਤੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਘੱਟ ਠੰਡ ਵਾਲੀਆਂ ਕਿਸਮਾਂ ਦੀ ਖੇਤੀ ਉਪ-ਊਸ਼ਣ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ।

Pears Cultivate Pears Cultivate

ਮਿੱਟੀ - ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ।
ਬਿਜਾਈ ਦਾ ਸਮਾਂ - ਇਸ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਬਿਜਾਈ ਲਈ ਇੱਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਫਾਸਲਾ - ਪੌਦਿਆਂ ਵਿੱਚ 8x4 ਮੀਟਰ ਦਾ ਫਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਪਿਛਲੀ ਫਸਲ ਦੀ ਰਹਿੰਦ-ਖੂੰਹਦ ਹਟਾ ਦਿਓ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਅਤੇ ਪਾਣੀ ਦੇ ਨਿਕਾਸ ਲਈ ਹਲਕੀ ਢਲਾਣ ਦਿਓ।

Pears Cultivate Pears Cultivate

ਬੀਜ ਦੀ ਡੂੰਘਾਈ - 1x1x1 ਮੀਟਰ ਆਕਾਰ ਦੇ ਟੋਏ ਪੁੱਟੋ ਅਤੇ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਨਵੰਬਰ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਦੀ ਖਾਦ ਨਾਲ ਭਰ ਕੇ ਛੱਡ ਦਿਓ। ਅੰਤ ਵਿੱਚ ਟੋਏ ਨੂੰ ਮਿੱਟੀ, 10-15 ਕਿਲੋ ਰੂੜੀ ਦੀ ਖਾਦ, 500 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ ਕਲੋਰਪਾਇਰੀਫੋਸ 50 ਮਿ.ਲੀ. ਪ੍ਰਤੀ 10 ਲੀਟਰ ਪਾਣੀ ਪ੍ਰਤੀ ਟੋਏ ਵਿੱਚ ਪਾਓ।
ਬਿਜਾਈ ਦਾ ਢੰਗ - ਬਿਜਾਈ ਲਈ ਵਰਗਾਕਾਰ ਜਾ ਆਇਤਾਕਾਰ ਵਿਧੀ ਅਪਣਾਓ। ਪਹਾੜੀ ਖੇਤਰਾਂ ਵਿੱਚ ਭੋਂ-ਖੋਰ ਨੂੰ ਰੋਕਣ ਵਾਲੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ।

Pears Cultivate Pears Cultivate

ਪ੍ਰਜਣਨ - (1) ਨਾਸ਼ਪਾਤੀ ਦੇ ਨਵੇਂ ਪੌਦੇ ਤਿਆਰ ਕਰਨ ਲਈ ਕੈਂਥ ਰੁੱਖ ਦੀ ਵਰਤੋਂ ਕੀਤੀ ਜਾਂਦੀ ਹੈ। ਅੰਤ-ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੈਂਥ ਰੁੱਖ ਦੇ ਪੱਕੇ ਹੋਏ ਬੀਜ ਇਕੱਠੇ ਕਰੋ। ਬੀਜਾਂ ਨੂੰ ਕੱਢ ਕੇ ਲੱਕੜੀ ਦੇ ਬਕਸਿਆਂ ਵਿੱਚ ਦਸੰਬਰ ਵਿੱਚ 30 ਦਿਨਾਂ ਲਈ ਰੱਖੋ, ਜਿਨ੍ਹਾਂ ਵਿੱਚ ਗਿੱਲੀ ਰੇਤ ਦੀ ਪਰਤ ਮੌਜੂਦ ਹੋਵੇ। ਜਨਵਰੀ ਮਹੀਨੇ ਵਿੱਚ ਬੀਜਾਂ ਨੂੰ ਨਰਸਰੀ ਵਿੱਚ ਬੀਜ ਦਿਓ। 10 ਦਿਨਾਂ ਤੱਕ ਬੀਜ ਪੁੰਗਰ ਜਾਂਦੇ ਹਨ। ਪਨੀਰੀ ਵਾਲੇ ਪੌਦੇ ਅਗਲੇ ਸਾਲ ਦੇ ਜਨਵਰੀ ਮਹੀਨੇ ਤੱਕ ਪਿਉਂਦ ਲਈ ਤਿਆਰ ਹੋ ਜਾਂਦੇ ਹਨ।

Pears Cultivate Pears Cultivate

(2) ਬੀਜਾਂ ਨੂੰ ਲੱਕੜੀ ਦੇ ਬਕਸਿਆਂ ਵਿੱਚ ਨਮੀ ਵਾਲੀ ਰੇਤ ਦੀ ਪਰਤ 'ਤੇ ਪੁੰਗਰਣ ਲਈ ਰੱਖ ਦਿਓ। ਇਹ 10-12 ਦਿਨਾਂ ਵਿੱਚ ਪੁੰਗਰ ਜਾਂਦੇ ਹਨ। ਫਿਰ ਪੌਦਿਆਂ ਨੂੰ 10 ਸੈ.ਮੀ. ਫਾਸਲੇ 'ਤੇ ਮੁੱਖ ਖੇਤ ਵਿੱਚ ਲਾਓ। ਹਰ ਚਾਰ ਲਾਈਨਾਂ ਤੋਂ ਬਾਅਦ 60 ਸੈ.ਮੀ. ਦਾ ਫਾਸਲਾ ਰੱਖੋ। ਨਵੇਂ ਪੌਦੇ ਦਸੰਬਰ-ਜਨਵਰੀ ਵਿੱਚ ਪਿਉਂਦ ਲਈ ਤਿਆਰ ਹੋ ਜਾਂਦੇ ਹਨ।
ਨਾਸ਼ਪਾਤੀ ਦੇ ਭਾਗਾਂ ਦੀ ਟੀ-ਬਡਿੰਗ ਜਾਂ ਟੰਗ ਗਰਾਫਟਿੰਗ ਕਰਕੇ ਕੈਂਥ ਰੁੱਖ ਦੇ ਹੇਠਲੇ ਭਾਗਾਂ ਨਾਲ ਜੋੜ ਦਿੱਤਾ ਜਾਂਦਾ ਹੈ। ਗਰਾਫਟਿੰਗ ਦਸੰਬਰ-ਜਨਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਟੀ-ਬਡਿੰਗ ਮਈ-ਜੂਨ ਮਹੀਨੇ ਕੀਤੀ ਜਾਂਦੀ ਹੈ।

Pears Cultivate Pears Cultivate

ਅੰਤਰ-ਫਸਲਾਂ - ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿੱਚ ਉੜਦ, ਮੂੰਗ, ਤੋਰੀਆ ਵਰਗੀਆਂ ਫਸਲਾਂ ਅਤੇ ਹਾੜੀ ਵਿੱਚ ਕਣਕ, ਮਟਰ, ਚਨੇ ਆਦਿ ਫਸਲਾਂ ਅੰਤਰ-ਫਸਲੀ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ।
ਕਟਾਈ ਅਤੇ ਛੰਗਾਈ - ਪੌਦੇ ਦੀਆਂ ਸ਼ਾਖਾਂ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ।
 ਕਾਂਟ-ਛਾਂਟ: ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿੱਚ ਪੌਦੇ ਦੀਆਂ ਸ਼ਾਖਾਂ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਓ।

Pears Cultivate Pears Cultivate

ਖਾਦਾਂ - ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ।

Pears Cultivate Pears Cultivate

10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ।
ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ। ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ।
ਨਦੀਨਾਂ ਦੀ ਰੋਕਥਾਮ - ਵਾਹੀ ਤੋਂ ਬਾਅਦ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 1.6 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰੋ। ਪੁੰਗਰਾਅ ਤੋਂ ਬਾਅਦ, ਜਦੋਂ ਨਦੀਨ 15-20 ਸੈ.ਮੀ. ਕੱਦ ਦੇ ਹੋਣ, ਤਾਂ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 1.2 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

Pears Cultivate Pears Cultivate

ਸਿੰਚਾਈ - ਨਾਸ਼ਪਾਤੀ ਦੀ ਖੇਤੀ ਲਈ ਪੂਰੇ ਸਾਲ ਵਿੱਚ 75–100 ਸੈ.ਮੀ. ਖਿੱਲਰਵੀਂ ਵਰਖਾ ਦੀ ਲੋੜ ਹੁੰਦੀ ਹੈ। ਰੋਪਣ ਤੋਂ ਬਾਅਦ ਇਸਨੂੰ ਨਿਯਮਿਤ ਸਿੰਚਾਈ ਦੀ ਲੋੜ ਹੁੰਦੀ ਹੈ। ਗਰਮੀਆਂ ਵਿੱਚ 5-7 ਦਿਨਾਂ ਦੇ ਫਾਸਲੇ 'ਤੇ ਜਦਕਿ ਸਰਦੀਆਂ ਵਿੱਚ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਜਨਵਰੀ ਮਹੀਨੇ ਵਿੱਚ ਸਿੰਚਾਈ ਨਾ ਕਰੋ।  ਫਲ ਦੇਣ ਵਾਲੇ ਪੌਦਿਆਂ ਨੂੰ ਗਰਮੀਆਂ ਵਿੱਚ ਖੁੱਲਾ ਪਾਣੀ ਦਿਓ, ਇਸ ਨਾਲ ਫਲ ਦੀ ਕੁਆਲਿਟੀ ਅਤੇ ਆਕਾਰ ਵਿੱਚ ਵਾਧਾ ਹੁੰਦਾ ਹੈ।

PearPear

ਕੀੜੇ ਮਕੌੜੇ ਅਤੇ ਰੋਕਥਾਮ
ਮਕੌੜਾ ਜੂੰ: ਇਹ ਪੱਤਿਆਂ ਨੂੰ ਖਾਂਦੇ ਹਨ ਅਤੇ ਇਨ੍ਹਾਂ ਦਾ ਰਸ ਚੂਸਦੇ ਹਨ, ਜਿਸ ਕਰਕੇ ਪੱਤੇ ਪੀਲੇ ਪੈਣਾ ਸ਼ੁਰੂ ਹੋ ਜਾਦੇ ਹਨ। ਇਨ੍ਹਾਂ ਦਾ ਹਮਲਾ ਦਿਖੇ ਤਾਂ ਘੁਲਣਸ਼ੀਲ ਸਲਫਰ 1.5 ਗ੍ਰਾਮ ਜਾਂ ਪਰੋਪਰਜੀਟ 1 ਮਿ.ਲੀ. ਜਾਂ ਫੈਨੇਜ਼ਾਕੁਇਨ 1 ਮਿ.ਲੀ. ਜਾਂ ਡਿਕੋਫੋਲ 1.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਫਸਲ ਦੀ ਕਟਾਈ - ਲੋਕਲ ਮੰਡੀਆਂ ਲਈ ਫਲ ਪੂਰੇ ਤਰ੍ਹਾਂ ਪੱਕਣ ਤੋਂ ਬਾਅਦ ਅਤੇ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਹਰੇ ਫਲ ਤੋੜੇ ਜਾਂਦੇ ਹਨ। ਤੁੜਾਈ ਲੇਟ ਹੋਣ ਨਾਲ ਫਲਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਅਤੇ ਇਸਦਾ ਰੰਗ ਅਤੇ ਸੁਆਦ ਵੀ ਖਰਾਬ ਹੋ ਜਾਂਦਾ ਹੈ। ਨਾਸ਼ਪਾਤੀ ਦੀ ਸਖਤ ਕਿਸਮ ਦੇ ਪੱਕਣ ਲਈ ਲਗਭਗ 145 ਦਿਨਾਂ ਦੀ ਲੋੜ ਹੁੰਦੀ ਹੈ, ਜਦਕਿ ਦਰਮਿਆਨੀ ਨਰਮ ਕਿਸਮ ਲਈ ਲਗਭਗ 135-140 ਦਿਨਾਂ ਦੀ ਲੋੜ ਹੁੰਦੀ ਹੈ।

PearPear

ਕਟਾਈ ਤੋਂ ਬਾਅਦ - ਕਟਾਈ ਤੋਂ ਬਾਅਦ ਫਲਾਂ ਦੀ ਛਾਂਟੀ ਕਰੋ। ਫਿਰ ਫਲਾਂ ਗੱਤੇ ਦੇ ਬਕਸਿਆਂ ਵਿੱਚ ਪੱਕਣ, ਸਟੋਰ ਜਾਂ ਮੰਡੀ 'ਤੇ ਲਿਜਾਣ ਲਈ ਪੈਕ ਕਰ ਦਿਓ। ਫਲਾਂ ਨੂੰ 1000 ਪੀ ਪੀ ਐੱਮ ਏਥੇਫੋਨ ਨਾਲ 4-5 ਮਿੰਟ ਲਈ ਸੋਧੋ ਜਾਂ ਇਨ੍ਹਾਂ ਨੂੰ 24 ਘੰਟੇ ਲਈ 100 ਪੀ ਪੀ ਐੱਮ ਏਥਾਈਲੀਨ ਗੈਸ ਵਿੱਚ ਰੱਖੋ ਅਤੇ ਫਿਰ 20° ਸੈਲਸੀਅਸ 'ਤੇ ਸਟੋਰ ਕਰ ਦਿਓ। 0-1° ਸੈਲਸੀਅਸ ਤਾਪਮਾਨ ਅਤੇ 90-95% ਨਮੀ ਵਿੱਚ ਫਲਾਂ ਨੂੰ 60 ਦਿਨ ਲਈ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement