
ਵੈਸੇ ਤਾਂ ਅਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਵੱਖ ਵੱਖ ਹਲਕਿਆਂ ਵਿਚ ਕਰਜ਼ ਮੁਕਤੀ
ਐਸ ਏ ਐਸ ਨਗਰ, 28 ਮਈ (ਕੇਵਲ ਸ਼ਰਮਾ): ਵੈਸੇ ਤਾਂ ਅਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਵੱਖ ਵੱਖ ਹਲਕਿਆਂ ਵਿਚ ਕਰਜ਼ ਮੁਕਤੀ ਪ੍ਰੋਗਰਾਮਾਂ ਤਹਿਤ ਕਿਸਾਨਾਂ ਨੂੰ ਸਰਟੀਫ਼ੀਕੇਟ ਵੰਡੇ ਜਾ ਰਹੇ ਹਨ ਪ੍ਰੰਤੂ ਕਿਸਾਨਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਵਾਲੇ ਸਰਕਾਰ ਦੇ ਇਸ ਫ਼ੈਸਲੇ ਨੂੰ ਦੇਖਦਿਆਂ ਅਪਣੇ ਕਰਜ਼ ਜਲਦ ਤੋਂ ਜਲਦ ਵਸੂਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਜਿਸ ਲਈ ਕਿਸਾਨਾਂ ਨੂੰ ਬੈਂਕਾਂ ਵਲੋਂ ਸੰਮਨ ਭੇਜ ਕੇ ਅਦਾਲਤਾਂ ਵਿਚ ਹਾਜ਼ਰ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
Warrant to Farmersਇਸੇ ਤਹਿਤ ਬਨੂੜ ਹਲਕੇ ਦੇ ਕੁੱਝ ਕਿਸਾਨਾਂ ਨੂੰ ਬੈਂਕ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਖਰੜ ਵਲੋਂ ਸੰਮਨ ਭੇਜ ਕੇ ਅਦਾਲਤ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਸਬੰਧੀ ਕਿਸਾਨ ਆਗੂ ਬਲਵੰਤ ਸਿੰਘ ਨਡਿਆਲੀ ਨੇ ਦਸਿਆ ਕਿ ਬੈਂਕਾਂ ਦੇ ਇਸ ਵਰਤਾਰੇ ਨਾਲ ਕਿਸਾਨ ਡਰੇ ਹੋਏ ਹਨ ਪ੍ਰੰਤੂ ਕਿਸਾਨਾਂ ਕੋਲ ਪੈਸਾ ਨਾ ਹੋਣ ਕਰ ਕੇ ਇਕਦਮ ਬੈਂਕ ਦਾ ਕਰਜ਼ ਚੁਕਾਉਣ ਦੀ ਸਥਿਤੀ ਵਿਚ ਵੀ ਨਹੀਂ ਹਨ।
Warrant to Farmersਉਨ੍ਹਾਂ ਦਸਿਆ ਕਿ ਹਲਕੇ ਦੇ ਕਈ ਕਿਸਾਨਾਂ ਨੂੰ ਕਰਜ਼ ਵਾਪਸ ਕਰਨ ਲਈ ਅਦਾਲਤ ਵਿਚ ਹਾਜ਼ਰ ਹੋਣ ਲਈ ਸੰਮਨ ਮਿਲੇ ਹਨ ਅਤੇ ਤਕਰੀਬਨ ਸਾਰੇ ਕਿਸਾਨ ਅਪਣੀਆਂ ਮਜਬੂਰੀਆਂ ਦਾ ਵਾਸਤਾ ਦੇ ਰਹੇ ਹਨ ਕਿ ਉਨ੍ਹਾਂ ਕੋਲ ਝੋਨੇ ਦੀ ਫ਼ਸਲ ਲਈ ਵੀ ਪੈਸਾ ਨਹੀਂ ਹੈ। ਦੂਜੇ ਪਾਸੇ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਸਰਕਾਰ ਕਰਜ਼ ਮਾਫ਼ ਕਰ ਰਹੀ ਹੈ ਤਾਂ ਬੈਂਕਾਂ ਨੂੰ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਅਤੇ ਇਸ ਬਾਰੇ ਸਰਕਾਰ ਬੈਂਕਾਂ ਨੂੰ ਹਦਾਇਤਾਂ ਜਾਰੀ ਕਰੇ, ਤਾਂ ਜੋ ਅਦਾਲਤਾਂ ਵਿਚ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ ਅਤੇ ਕਿਸਾਨ ਬੇਫ਼ਿਕਰੀ ਨਾਲ ਅਪਣੀ ਅਗਲੀ ਫ਼ਸਲ ਦੀ ਬਿਜਾਈ ਕਰ ਸਕਣ।