
ਮਾਹਿਰਾਂ ਦਾ ਦਾਅਵਾ ਹੈ ਕਿ ਕਈ ਸੂਬਿਆਂ 'ਤੇ ਮੰਡਰਾ ਰਿਹਾ ਟਿੱਡੀ ਦਲ ਦਾ ਖਤਰਾ ਮੌਸਮੀ ਤਬਦੀਲੀਆਂ ਕਾਰਨ ਪੈਦਾ ਹੋਈਆਂ ਸਥਿਤੀਆਂ ਦਾ ਨਤੀਜਾ ਹੈ।
ਨਵੀਂ ਦਿੱਲੀ: ਵਾਤਾਵਰਣ ਮਾਹਿਰਾਂ ਦਾ ਦਾਅਵਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ 'ਤੇ ਮੰਡਰਾ ਰਿਹਾ ਟਿੱਡੀ ਦਲ ਦਾ ਖਤਰਾ ਮੌਸਮੀ ਤਬਦੀਲੀਆਂ ਕਾਰਨ ਪੈਦਾ ਹੋਈਆਂ ਸਥਿਤੀਆਂ ਦਾ ਨਤੀਜਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਖਤਰਾ ਜੁਲਾਈ ਦੇ ਸ਼ੁਰੂਆਤ ਤੱਕ ਬਰਕਰਾਰ ਰਹਿਣ ਦੀ ਸੰਭਾਵਨਾ ਹੈ।
Photo
ਗਲੋਬਲ ਮਹਾਂਮਾਰੀ ਕੋਵਿਡ-19 ਕਾਰਨ ਲਾਗੂ ਲੌਕਡਾਊਨ ਦੋਰਾਨ ਦੇਸ਼ ਦੇ ਪੱਛਮੀ ਸੂਬਿਆਂ 'ਤੇ ਟਿੱਡੀ ਦਲਾਂ ਨੇ ਹਮਲਾ ਕਰ ਦਿੱਤਾ ਹੈ। ਪਿਛਲੇ ਢਾਈ ਦਹਾਕਿਆਂ ਵਿਚ ਪਹਿਲੀ ਵਾਰ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਇਹਨਾਂ ਦਾ ਜ਼ਬਰਦਸਤ ਪ੍ਰਕੋਪ ਦਿਖਾਈ ਦੇ ਰਿਹਾ ਹੈ। ਮੌਸਮੀ ਤਬਦੀਲੀ ਵਿਸ਼ੇ 'ਤੇ ਕੰਮ ਕਰਨ ਵਾਲੇ ਪ੍ਰਮੁੱਖ ਸੰਗਠਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਆਰਤੀ ਖੋਸਲਾ ਮੁਤਾਬਕ ਟਿੱਡੀ ਦਲ ਦੇ ਹਮਲੇ ਨਾਲ ਮੌਸਮੀ ਤਬਦੀਲੀ ਦਾ ਸਿੱਧਾ ਸਬੰਧ ਹੈ।
Photo
ਉਹਨਾਂ ਦੱਸਿਆ ਮੌਸਮੀ ਤਬਦੀਲੀ ਕਾਰਨ ਪੂਰਬੀ ਅਫਰੀਕਾ ਵਿਚ ਤਕਰੀਬਨ 5 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਬਾਰਸ਼ ਹੋਈ ਸੀ। ਇਸ ਦੇ ਕਾਰਨ ਉਚਿਤ ਵਾਤਾਵਰਣ ਦੇ ਕਾਰਨ ਟਿੱਡੀਆਂ ਬਹੁਤ ਵੱਡੀ ਮਾਤਰਾ ਵਿਚ ਵਿਕਸਿਤ ਹੋਈਆਂ। ਉਸ ਤੋਂ ਬਾਅਦ ਟਿੱਡੀਆਂ ਦਾ ਝੁੰਡ ਰੋਜ਼ਾਨਾ 150 ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਦੱਖਣੀ ਈਰਾਨ ਅਤੇ ਫਿਰ ਦੱਖਣ-ਪੱਛਮੀ ਪਾਕਿਸਤਾਨ ਪਹੁੰਚੇ।
Photo
ਉਹਨਾਂ ਅਨੁਸਾਰ ਘੱਟੋ ਘੱਟ ਜੁਲਾਈ ਤੱਕ ਟਿੱਡੀਆਂ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਸਾਲ ਭਾਰਤ ਦੇ ਕਿਸਾਨਾਂ ਨੂੰ ਟਿੱਡੀ ਦਲ ਰੂਪੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦਈਏ ਕਿ ਪਾਕਿਸਤਾਨ ਦੀ ਸਰਹੱਦ ਤੋਂ ਰਾਜਸਥਾਨ ’ਚ ਦਾਖਲ ਹੋਈਆਂ ਟਿੱਡੀਆਂ ਦੇ ਹਮਲੇ ਨਾਲ ਰਾਜਸਥਾਨ ਦੇ ਜ਼ਿਲ੍ਹਿਆਂ ਦਾ ਲਗਭਗ 90,000 ਹੈਕਟੇਅਰ ਇਲਾਕਾ ਪ੍ਰਭਾਵਿਤ ਹੋਇਆ ਹੈ।
Photo
ਅਧਿਕਾਰੀ ਨੇ ਦਸਿਆ ਕਿ ਟਿੱਡੀ ਕੰਟਰੋਲ ਦਲਾਂ ਵਲੋਂ ਕੀਤੇ ਗਏ ਕੀਟਨਾਸ਼ਕ ਦਵਾਈ ਦੇ ਛਿੜਕਾਅ ਤੋਂ ਬਾਅਦ ਟਿੱਡੀਆਂ ਸ਼੍ਰੀਗੰਗਾਨਗਰ ਤੋਂ ਨਾਗੌਰ, ਜੈਪੁਰ, ਦੌਸਾ, ਕਰੌਲੀ ਅਤੇ ਸਵਾਈ ਮਾਧੋਪੁਰ ਅਤੇ ਹੋਰ ਖੇਤਰਾਂ ਤੋਂ ਲੰਘਦੀਆਂ ਹੋਈਆਂ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਲ ਵਧ ਗਈਆਂ।
Photo
ਖੇਤੀਬਾੜੀ ਮਹਿਕਮੇ ਦੇ ਕਮਿਸ਼ਨਰ ਓਮ ਪ੍ਰਕਾਸ਼ ਨੇ ਦਸਿਆ ਕਿ ਟਿੱਡੀਆਂ ਦੇ ਹਮਲੇ ਨਾਲ ਸ਼੍ਰੀਗੰਗਾਨਗਰ ’ਚ ਲਗਭਗ 4,000 ਹੈਕਟੇਅਰ ਜ਼ਮੀਨ ’ਤੇ ਲੱਗੀ ਫ਼ਸਲ ਨੂੰ ਨੁਕਸਾਨ ਹੋਇਆ ਹੈ, ਉਥੇ ਹੀ ਨਾਗੌਰ ਵਿਚ 100 ਹੈਕਟੇਅਰ ਦੀ ਫ਼ਸਲ ਨੂੰ ਟਿੱਡੀਆਂ ਸਾਫ਼ ਕਰ ਗਈਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।