
ਹਰਿਆਣਾ ਦੇ ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਮਾਮਲੇ ਵਿਚ ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਫਿਰ ਤੋਂ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ ਹੈ।
ਨਵੀਂ ਦਿੱਲੀ: ਹਰਿਆਣਾ ਦੇ ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਮਾਮਲੇ ਵਿਚ ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਫਿਰ ਤੋਂ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਇਕ ਇੰਟਰਵਿਊ ਦੌਰਾਨ ਉਹਨਾਂ ਕਿਹਾ ਕਿ ਕਿਸਾਨਾਂ ’ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐਸਡੀਐਮ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
Haryana CM Manohar Lal Khattar
ਹੋਰ ਪੜ੍ਹੋ: ਰਾਕੇਸ਼ ਟਿਕੈਤ ਦਾ ਸਵਾਲ, 'ਕੀ ਭਾਜਪਾ ਨੇ ਅਪਣੇ ਮੈਨੀਫੈਸਟੋ ਵਿਚ ਸਭ ਵੇਚਣ ਦਾ ਐਲਾਨ ਕੀਤਾ ਸੀ?'
ਪੱਛਮੀ ਯੂਪੀ ਨਾਲ ਸਬੰਧ ਰੱਖਣ ਵਾਲੇ ਸੱਤਿਆਪਾਲ ਮਲਿਕ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਸਮਰਥਨ ਵਿਚ ਆਵਾਜ਼ ਚੁੱਕਦੇ ਰਹੇ ਹਨ। ਸੱਤਿਆਪਾਲ ਮਲਿਕ ਨੇ ਕਿਹਾ ਕਿ ਆਰੋਪੀ ਐਸਡੀਐਮ ਨੌਕਰੀ ਵਿਚ ਰਹਿਣ ਦੇ ਲਾਇਕ ਨਹੀਂ ਹੈ। ਉਹਨਾਂ ਨੇ ਇਸ ਗੱਲ 'ਤੇ ਵੀ ਦੁੱਖ ਪ੍ਰਗਟ ਕੀਤਾ ਕਿ 600 ਕਿਸਾਨਾਂ ਦੀ ਮੌਤ ਹੋ ਗਈ ਪਰ ਸਰਕਾਰ ਵੱਲੋਂ ਕਿਸੇ ਨੇ ਇਕ ਵੀ ਸ਼ਬਦ ਨਹੀਂ ਕਿਹਾ। ਉਹਨਾਂ ਕਿਹਾ, "ਮੈਂ ਇਕ ਕਿਸਾਨ ਦਾ ਪੁੱਤਰ ਹਾਂ। ਮੈ ਇਸ ਦੇ ਅਰਥ ਜਾਣਦਾ ਹਾਂ।"
Meghalaya Governor Satyapal Malik
ਹੋਰ ਪੜ੍ਹੋ: ਗੁਰਨਾਮ ਚੜੂਨੀ ਨੇ ਕਿਸਾਨਾਂ ਤੋਂ ਮੰਗੇ ਸੁਝਾਅ, ਕਿਹਾ "ਕਦੋਂ ਤੱਕ ਸਿਰ ਪੜਵਾਉਂਦੇ ਰਹਾਂਗੇ?
ਰਾਜਪਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਜਾਣਬੁੱਝ ਕੇ ਕਿਸਾਨਾਂ ਉੱਤੇ ਲਾਠੀਚਾਰਜ ਕਰਵਾ ਰਹੇ ਹਨ। ਐਸਡੀਐਮ ਦੇ ਆਦੇਸ਼ ’ਤੇ ਰੋਸ ਜ਼ਾਹਿਰ ਕਰਦਿਆਂ ਉਹਨਾਂ ਕਿਹਾ, ‘ਸਿਰ ਮੈਜੀਸਟ੍ਰੇਟ ਦਾ ਵੀ ਫੁੱਟ ਸਕਦਾ ਹੈ। ਸਿਰ ਉਸ ਦੇ ਉੱਪਰ ਵਾਲਿਆਂ ਦਾ ਵੀ ਫੁੱਟ ਸਕਦਾ ਹੈ। ਬਿਨ੍ਹਾਂ ਖੱਟਰ ਸਾਬ ਦੇ ਇਸ਼ਾਰਿਆਂ ਦੇ ਇਹ ਨਹੀਂ ਹੋ ਸਕਦਾ। ਮੈਂ ਅਪਣੇ ਲੋਕਾਂ ਲਈ ਬੋਲਦਾ ਰਹਾਂਗਾ, ਚਾਹੇ ਉਸ ਦੇ ਨਤੀਜੇ ਕੁਝ ਵੀ ਹੋਣ’।
Farmers Protest
ਹੋਰ ਪੜ੍ਹੋ: Tokyo Paralympics: ਇਤਿਹਾਸ ਰਚਣ ਵਾਲੀ ਭਾਵਿਨਾ ਨੂੰ ਪੀਐਮ ਮੋਦੀ ਸਣੇ ਕਈ ਹਸਤੀਆਂ ਨੇ ਦਿੱਤੀ ਵਧਾਈ
ਦੱਸ ਦਈਏ ਕਿ ਕਰਨਾਲ ਵਿਚ ਸ਼ਨੀਵਾਰ ਨੂੰ ਭਾਜਪਾ ਦੀ ਇਕ ਬੈਠਕ ਹੋਈ ਸੀ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਦੌਰਾਨ ਕਿਸਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਇਸ ਮਾਮਲੇ ਵਿਚ ਐਸਡੀਐਮ ਆਯੁਸ਼ ਸਿਨਹਾ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹਨਾਂ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਸਿਰ ਭੰਨ ਦਿਓ।