ਬਾਜਰਾ ਨੇਪੀਅਰ ਹਾਈਬ੍ਰਿਡ ਦੀ ਫਸਲ, ਪੜ੍ਹੋ ਪੂਰੀ ਜਾਣਕਾਰੀ 
Published : Aug 31, 2020, 5:51 pm IST
Updated : Aug 31, 2020, 5:51 pm IST
SHARE ARTICLE
Bajra napier crop
Bajra napier crop

ਇਹ ਹਾਈਬ੍ਰਿਡ ਪੌਦਿਆਂ ਦੀ ਪੈਦਾਵਾਰ ਵਿੱਚ ਵਾਧਾ ਕਰਦਾ ਹੈ।

ਬਾਜਰੇ ਨੂੰ ਦਾਣਿਆਂ ਅਤੇ ਚਾਰੇ ਦੇ ਉਦੇਸ਼ ਲਈ ਉਗਾਇਆ ਜਾਂਦਾ ਹੈ, ਪਰ ਨੇਪੀਅਰ ਅਤੇ ਹਾਥੀ ਘਾਹ ਦੀ ਖੇਤੀ ਚਾਰੇ ਦੀ ਫਸਲ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਹ ਫਸਲ ਬਾਜਰਾ ਅਤੇ ਹਾਥੀ ਘਾਹ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਹ ਹਾਈਬ੍ਰਿਡ ਪੌਦਿਆਂ ਦੀ ਪੈਦਾਵਾਰ ਵਿੱਚ ਵਾਧਾ ਕਰਦਾ ਹੈ। ਇਹ ਪ੍ਰਜਾਤੀ ਦੇ ਚੰਗੇ ਉਤਪਾਦਨ ਦੇ ਨਾਲ-ਨਾਲ ਚੰਗੀ ਗੁਣਵੱਤਾ ਵਾਲੀ ਖਾਦ ਵੀ ਮਿਲਦੀ ਹੈ। ਰੋਪਣ ਦੇ ਬਾਅਦ, ਇਹ ਲਗਾਤਾਰ 2-3 ਸਾਲ ਝਾੜ ਦਿੰਦਾ ਹੈ।

Bajra napier cropBajra napier crop

ਮਿੱਟੀ - ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਭਾਰੀ ਮਿੱਟੀ, ਜਿਸ ਵਿੱਚ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਵਿੱਚ ਉਗਾਉਣ 'ਤੇ ਵਧੀਆ ਨਤੀਜਾ ਦਿੰਦੀ ਹੈ। ਇਹ ਖਾਰੇ ਪਾਣੀ ਨੂੰ ਵੀ ਸਹਿਣਯੋਗ ਹੈ। ਨੇਪੀਅਰ ਬਾਜਰਾ ਹਾਈਬ੍ਰਿਡ ਦੀ ਖੇਤੀ ਲਈ ਜਲ-ਜਮਾਓ ਵਾਲੀ ਮਿੱਟੀ ਤੋਂ ਬਚੋ।
ਖੇਤ ਦੀ ਤਿਆਰੀ - ਮਿੱਟੀ ਨੂੰ ਭੁਰਭੁਰਾ ਕਰਨ ਲਈ ਹਲ ਨਾਲ ਵਾਹੋ ਅਤੇ ਦੋ ਵਾਰ ਹੈਰੋ ਫੇਰੋ। ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ। 60 ਸੈ.ਮੀ. ਦੇ ਫਾਸਲੇ ਤੇ ਵੱਟਾਂ ਅਤੇ ਖਾਲੀਆਂ ਬਣਾਓ।

Bajra napier cropBajra napier crop

ਬਿਜਾਈ ਦਾ ਸਮਾਂ - ਸਿੰਚਾਈ ਵਾਲੇ ਖੇਤਰਾਂ ਵਿੱਚ, ਫਰਵਰੀ ਤੋਂ ਮਈ ਦੇ ਅਖੀਰ ਵਾਲੇ ਹਫਤੇ ਵਿੱਚ ਰੋਪਣ ਕਰੋ। ਬਰਾਨੀ ਖੇਤਰਾਂ ਵਿੱਚ, ਜੂਨ ਤੋਂ ਅਗਸਤ ਵਿੱਚ ਬਿਜਾਈ ਕੀਤੀ ਜਾਂਦੀ ਹੈ।
ਫਾਸਲਾ - ਵਧੀਆ ਵਿਕਾਸ ਅਤੇ ਝਾੜ ਲਈ 90x40 ਜਾਂ 60x60 ਸੈ.ਮੀ. ਦੇ ਫਾਸਲੇ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਬੀਜ ਦੀ ਡੂੰਘਾਈ - ਤਣੇ ਦੇ ਭਾਗ ਨੂੰ 7-8 ਸੈ.ਮੀ. ਡੂੰਘਾ ਬੀਜੋ।

Bajra napier cropBajra napier crop

ਬੀਜ ਦੀ ਮਾਤਰਾ - ਨੇਪੀਅਰ ਬਾਜਰਾ ਦੇ ਬੀਜ ਬਹੁਤ ਛੋਟੇ ਹੁੰਦੇ ਹਨ, ਵਪਾਰਕ ਖੇਤੀ ਲਈ ਇਸਦਾ ਪ੍ਰਜਣਨ ਤਣੇ ਦੇ ਭਾਗ(ਦੋ-ਤਿੰਨ ਗੰਢੀਆਂ) ਅਤੇ ਜੜ੍ਹ ਦੇ ਭਾਗ(30 ਸੈ.ਮੀ. ਲੰਬੇ) ਦੁਆਰਾ ਕੀਤਾ ਜਾਂਦਾ ਹੈ। ਰੋਪਣ ਦੇ ਲਈ 11000 ਡੰਡੀਆਂ ਜਾਂ ਤਣੇ ਦੇ ਭਾਗਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਖਾਦਾਂ(ਕਿਲੋਗ੍ਰਾਮ ਪ੍ਰਤੀ ਏਕੜ)
UREA    SSP    MOP
70    240    -
 ਤੱਤ(ਕਿਲੋਗ੍ਰਾਮ ਪ੍ਰਤੀ ਏਕੜ)
NITROGEN    PHOSPHORUS    POTASH
30                           40              -

Bajra napier cropBajra napier crop

 ਖੇਤੀ ਦੀ ਤਿਆਰੀ ਦੇ ਸਮੇਂ ਪਸ਼ੂਆਂ ਦਾ ਗਲ਼ਿਆ ਹੋਇਆ ਗੋਬਰ 20 ਟਨ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।
ਨਦੀਨਾਂ ਦੀ ਰੋਕਥਾਮ - ਨਦੀਨਾਂ ਦੀ ਰੋਕਥਾਮ ਦੇ ਲਈ ਫਲੀਆਂ ਵਾਲੀਆਂ ਫਸਲਾਂ ਨਾਲ ਅੰਤਰ-ਫਸਲੀ ਲਗਾਓ। ਅੰਤਰ-ਫਸਲੀ ਨਾਲ ਮਿੱਟੀ ਵਿੱਚ, ਪੋਸ਼ਕ ਤੱਤ ਬਣੇ ਰਹਿੰਦੇ ਹਨ, ਜਿਸ ਨਾਲ ਚਾਰੇ ਵਿੱਚ ਵੀ ਪੋਸ਼ਕ ਤੱਤ ਆਓਂਦੇ ਹਨ ਜੋ ਕਿ ਪਸ਼ੂਆਂ ਲਈ ਚੰਗੇ ਹੁੰਦੇ ਹਨ।

Bajra napier cropBajra napier crop

ਸਿੰਚਾਈ - ਬਿਜਾਈ ਦੇ ਬਾਅਦ ਸਿੰਚਾਈ ਕਰੋ। ਗਰਮੀਆਂ ਦੇ ਮਹੀਨੇ ਵਿੱਚ ਜਾਂ ਖੁਸ਼ਕ ਮੌਸਮ ਵਿੱਚ 10-15 ਦਿਨਾਂ ਦੇ ਅੰਤਰਾਲ 'ਤੇ ਸਿੰਚਾਈ ਕਰੋ।
ਫਸਲ ਦੀ ਕਟਾਈ - ਬਿਜਾਈ ਤੋਂ 50 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂਜੀ ਕਟਾਈ ਫਸਲ ਦੇ 1 ਮੀਟਰ ਉੱਚਾ ਹੋਣ ਤੇ ਕਰੋ। ਫਸਲ ਨੂੰ 2 ਮੀਟਰ ਤੋਂ ਜ਼ਿਆਦਾ ਉੱਚਾ ਨਾ ਹੋਣ ਦਿਓ, ਇਸ ਨਾਲ ਚਾਰੇ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਚਾਰੇ ਪਾਚਣ ਲਈ ਭਾਰੀ ਹੁੰਦੇ ਹਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement