ਹੁਣ ਪੰਜਾਬ ਦੇ ਕਿਸਾਨ ਵੀ ਕਰਨਗੇ ਚੰਦਨ ਦੀ ਖੇਤੀ, 1 ਏਕੜ ‘ਚੋਂ ਹੋਵੇਗੀ 6 ਕਰੋੜ ਦੀ ਕਮਾਈ
Published : Feb 2, 2019, 4:01 pm IST
Updated : Feb 2, 2019, 4:03 pm IST
SHARE ARTICLE
Sandalwood Tree
Sandalwood Tree

ਕਣਕ-ਝੋਨਾ ਫ਼ਸਲ ਚੱਕਰ ਨਾਲ ਜ਼ਮੀਨ ਨੂੰ ਹੋ ਰਹੇ ਨੁਕਸਾਨ, ਪਰਲੀ ਤੋਂ ਆਮ ਆਦਮੀ ਦੇ ਘੁਟ ਰਹੇ ਦਮ, ਆਰਥਿਕਾ ਤੰਗੀ ਦੇ ਕਾਰਨ ਆਤਮਹੱਤਿਆ ਵਰਗੀ....

ਚੰਡੀਗੜ੍ਹ : ਕਣਕ-ਝੋਨਾ ਫ਼ਸਲ ਚੱਕਰ ਨਾਲ ਜ਼ਮੀਨ ਨੂੰ ਹੋ ਰਹੇ ਨੁਕਸਾਨ, ਪਰਲੀ ਤੋਂ ਆਮ ਆਦਮੀ ਦੇ ਘੁਟ ਰਹੇ ਦਮ, ਆਰਥਿਕਾ ਤੰਗੀ ਦੇ ਕਾਰਨ ਆਤਮਹੱਤਿਆ ਵਰਗੀ ਸਮੱਸਿਆ ਨਾਲ ਜੂਝ ਰਹੇ ਕਿਸਾਨਾਂ ਨੂੰ ਚੰਦਨ ਦੀ ਖੇਤੀ ਖ਼ੁਸ਼ਹਾਲੀ ਦਾ ਨਵਾਂ ਰਸਤਾ ਵਿਖਾ ਰਹੀ ਹੈ। ਪੰਜਾਬ ਵਿਚ ਚੰਦਨ ਦੀ ਖੇਤੀ ਦੇ ਟਰਾਇਲ ਵੀ ਹੋ ਗਏ ਹਨ। ਇਥੇ ਪੈਦਾ ਕੀਤੇ ਜਾ ਰਹੇ ਚੰਦਨ ਵਿਚ ਨੇਚੁਰਲ ਗਰੋਅਰ ਕੇਰਲ ਅਤੇ ਕਰਨਾਟਕ ਤੋਂ ਬਾਅਦ ਆਇਲ ਕੰਟੈਂਟ ਦੀ ਮਾਤਰਾ 2.80 ਤੋਂ ਤਿੰਨ ਫ਼ੀਸਦੀ ਦੇ ਨਾਲ ਤੀਜੇ ਨੰਬਰ ਉਤੇ ਹੈ।

Sandalwood Tree Sandalwood Tree

ਸੂਬੇ ਵਿਚ ਚੰਦਨ ਦੀ ਖੇਤੀ ਨੂੰ ਬੜਾਵਾ ਦੇਣ ਲਈ ਪ੍ਰੋਗਰੇਸਿਵ ਚੰਦਨ ਫਾਰਮਰਜ਼ ਐਸੋਸੀਏਸ਼ਨ (ਪੀਸੀਏਐਫ਼ਏ) ਨੇ ਬਕਾਇਦਾ ਇੱਕ ਲੱਖ ਬੂਟੇ ਦੀ ਨਰਸਰੀ ਤਿਆਰ ਕਰ ਲਈ ਹੈ। ਹੁਣ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਇਸ ਵੱਲ ਮੋੜਿਆ ਜਾ ਰਿਹਾ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਪ੍ਰਤੀ ਏਕੜ ਚੰਦਨ ਦੀ ਖੇਤੀ ਕਰ 12 ਸਾਲ ਬਾਅਦ ਛੇ ਕਰੋੜ ਰੁਪਏ ਕਮਾਏ ਜਾ ਸਕਦੇ ਹਨ। ਜਦੋਂ ਕਿ ਇਸ ਦੌਰਾਨ ਖੇਤ ਦੀ ਖਾਲੀ ਜਗ੍ਹਾ ਵਿਚ ਔਲਾ, ਅਤੇ ਸਬਜ਼ੀਆਂ ਉਗਾ ਕੇ ਵੀ ਮੌਟਾ ਮੁਨਾਫ਼  ਲਿਆ ਜਾ ਸਕਦਾ ਹੈ। ਦੇਸ਼ ਵਿਚ ਚੰਦਨ ਦੀ ਖੇਤੀ ਦੇ ਮੁੱਖ ਰਾਜ ਕੇਰਲ ਅਤੇ ਕਰਨਾਟਕ ਹਨ।

Sandalwood Tree Sandalwood Tree

ਪਰ ਹੁਣ ਹੋਰ ਰਾਜਾਂ ਵਿਚ ਵੀ ਇਸਦੇ ਟਰਾਇਲ ਹੋ ਰਹੇ ਹਨ। ਕੇਰਲ ਵਿਚ ਚੰਦਨ ਦਾ ਆਇਲ ਕੰਟੈਂਟ ਚਾਰ ਫ਼ੀਸਦੀ ਅਤੇ ਕਰਨਾਟਕ ਵਿਚ ਤਿੰਨ ਫ਼ੀਸਦੀ ਹੈ, ਜਦੋਂ ਕਿ ਇਸਤੋਂ ਬਾਅਦ ਪੰਜਾਬ ਵਿਚ 2.80 ਤੋਂ ਤਿੰਨ ਫ਼ੀਸਦੀ, ਉੜੀਸਾ ਵਿਚ ਢਾਈ ਫ਼ੀਸਦੀ, ਮਹਾਰਾਸ਼ਟਰ ਵਿਚ ਦੋ ਫ਼ੀਸਦੀ, ਮੱਧ ਪ੍ਰਦੇਸ਼ ਵਿਚ ਡੇਢ ਫ਼ੀਸਦੀ ਅਤੇ ਰਾਜਸਥਾਨ ਵਿਚ ਡੇਢ ਫ਼ੀਸਦੀ ਤੱਕ ਹੈ। ਸਪੱਸ਼ਟ ਹੈ ਕਿ ਪੰਜਾਬ ਵਿਚ ਚੰਦਨ ਦੀ ਖੇਤੀ ਦੀਆਂ ਬੇਹੱਦ ਸੰਭਾਵਨਾਵਾਂ ਹਨ ਅਤੇ ਸੂਬਾ ਇਸ ਵਿੱਚ ਆਗੂ ਬਣਾ ਸਕਦਾ ਹੈ। ਚੰਦਨ ਦੀ ਖੇਤੀ ਕਰ ਪੰਜਾਬ ਵਿਚ ਵੀ ਆਇਲ ਕੰਟੈਂਟ ਤਿੰਨ ਫ਼ੀਸਦੀ ਤੱਕ ਆਸਾਨੀ ਨਾਲ ਲਿਆਂਦਾ ਜਾ ਸਕਦਾ ਹੈ।

Sandalwood Tree Sandalwood Tree

ਫ਼ਸਲਾਂ ਪੈਦਾ ਕਰਨ ਦੇ ਨਾਲ-ਨਾਲ ਕਿਸਾਨ ਅਪਣੇ ਖੇਤ ਦੇ ਚਾਰੇ ਪਾਸੇ ਪੀਦਾਂ ਵੱਟਾਂ ਉੱਤੇ ਵੀ ਪ੍ਰਤੀ ਏਕੜ 80 ਦਰੱਖਤ ਲਗਾ ਕੇ ਆਮਦਨੀ ਵਧਾ ਸਕਦਾ ਹੈ। ਪ੍ਰੋਗਰੇਸਿਵ ਚੰਦਨ ਫਾਰਮਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਰੁਣ ਖੁਰਮੀ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨ ਕੇਰਲ, ਕਰਨਾਟਕ ਜਾਂ ਹੋਰ ਰਾਜਾਂ ਤੋਂ ਚੰਦਨ ਦੇ ਬੀਜ ਲਿਆ ਕੇ ਖੇਤੀ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਉਨ੍ਹਾਂ ਸਫ਼ਲ ਨਹੀਂ ਹੋਇਆ। ਹੁਣ ਐਸੋਸੀਏਸ਼ਨ ਨੇ ਪੰਜਾਬ ਦੀ ਮਿੱਟੀ ਅਤੇ ਜਲਵਾਯੂ ਦੇ ਅਨੁਕੂਲ ਬੀਜ ਸੂਬੇ ਵਿਚ ਹੀ ਤਿਆਰ ਕੀਤਾ ਹੈ। ਇੱਕ ਲੱਖ ਬੂਟੇ ਦੀ ਨਰਸੀਰੀ ਦੇ ਜ਼ਰੀਏ ਇਸਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ।

Sandalwood Tree Sandalwood Tree

ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਤੀ ਏਕੜ ਵਿਚ ਚੰਦਨ ਦੇ 225 ਦਰੱਖਤ ਲਗਾ ਜਾ ਸਕਦੇ ਹਨ। ਇਸ ਤੋਂ ਇਲਾਵਾ, 115 ਔਲੇ ਦੇ ਦਰੱਖਤ ਵੀ ਲਗਾਏ ਜਾ ਸਕਦੇ ਹਨ। ਇਸ ਸਭ ਦੇ ਵਿਚ ਸਬਜ਼ੀਆਂ ਅਤੇ ਹੋਰ ਫ਼ਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਅਰੁਣ ਦਾ ਕਹਿਣਾ ਹੈ ਕਿ ਚੰਦਨ ਦੀ ਲੱਕੜ, ਟਾਹਣੀਆਂ, ਪੱਤੇ, ਛਿਲਕੇ ਤੋਂ ਲੈ ਕੇ ਇਸਦੀ ਮਿੱਟੀ ਤੱਕ ਵਿਕਦੀ ਹੈ। ਚੰਦਨ ਦੀ ਲੱਕੜ ਦਾ ਮੁੱਲ ਕਰੀਬ 12 ਹਜਾਰ ਰੁਪਏ ਪ੍ਰਤੀ ਕਿੱਲੋ ਹੈ। ਇਸਦਾ ਬਾਹਰੀ ਛਿਲਕਾ 1500 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ। ਇਸ ਦੀਆਂ ਜੜ੍ਹਾਂ ਤੋਂ ਨਿਕਲਣ ਵਾਲਾ ਤੇਲ ਤਿੰਨ ਲੱਖ ਰੁਪਏ ਪ੍ਰਤੀ ਕਿਲੋ ਹੈ।

Sandalwood Tree Sandalwood Tree

ਧੂਫ਼ਬੱਤੀ ਆਦਿ ਬਣਾਉਣ ਦੇ ਕੰਮ ਆਉਂਦੀ ਹੈ। ਪ੍ਰਤੀ ਏਕੜ 12 ਸਾਲ ਬਾਅਦ ਛੇ ਕਰੋੜ ਦੀ ਆਮਦਨੀ ਦੇ ਇਲਾਵਾ, ਕਿਸਾਨ ਇਸ ਖੇਤ ਵਿਚ ਪੈਦਾ ਕੀਤੇ ਆਂਵਲਾ ਪ੍ਰਤੀ ਸਾਲ ਪੰਜ ਲੱਖ ਦੀ ਕਮਾਈ ਕਰ ਸਕਦਾ ਹੈ। ਜਦੋਂ ਕਿ ਸਬਜ਼ੀਆਂ ਤੋਂ ਕਮਾਈ ਅਲੱਗ ਹੋਵੇਗੀ। ਪ੍ਰੋਗਰੇਸਿਵ ਚੰਦਨ ਫਾਰਮਰਜ਼ ਐਸੋਸੀਏਸ਼ਨ ਦੇ ਅਰੁ ਖੁਰਮੀ ਦੇ ਅਨੁਸਾਰ, ਦੇਸ਼ ਵਿਚ ਪ੍ਰਤੀ ਮਹੀਨਾ ਦੋ ਹਜਾਰ ਕੁਇੰਟਲ ਚੰਦਨ ਦੀ ਲੱਕੜ ਦੀ ਮੰਗ ਹੈ, ਜਦੋਂ ਕਿ ਉਪਲਬਧਤਾ ਕੇਵਲ ਸੌ ਕੁਇੰਟਲ ਹੀ ਹੈ। ਅਜਿਹੇ ਵਿਚ ਪੰਜਾਬ ਵਿਚ ਇਸ ਖੇਤੀ ਵਿਚ ਬੇਹੱਦ ਸੰਭਾਵਨਾਵਾਂ ਹਨ। ਐਸੋਸੀਏਸ਼ਨ ਕਿਸਾਨਾਂ ਦੇ ਵਿਚ ਪਹੁੰਚ ਕੇ ਇਸਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement