ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫ਼ਾਰਮ, ਅੱਜ ਕਮਾ ਰਿਹੈ ਡੇਢ ਲੱਖ ਰੁਪਏ ਮਹੀਨਾ
Published : Apr 3, 2019, 5:02 pm IST
Updated : Apr 3, 2019, 5:02 pm IST
SHARE ARTICLE
Channi Dairy Farm
Channi Dairy Farm

ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੀ ਮੁੱਖ ਸੜਕ ‘ਤੇ ਕਸਬਾ ਬਹਾਦਰਗੜ੍ਹ ਵਿਖੇ ਚੰਨੀ ਸਰਪੰਚ ਡੇਅਰੀ ਫਾਰਮ ਹੈ...

ਪਟਿਆਲਾ : ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੀ ਮੁੱਖ ਸੜਕ ‘ਤੇ ਕਸਬਾ ਬਹਾਦਰਗੜ੍ਹ ਵਿਖੇ ਚੰਨੀ ਸਰਪੰਚ ਡੇਅਰੀ ਫਾਰਮ ਹੈ। ਇਥੇ ਮਿਹਨਤੀ ਪਸ਼ੂ ਪਾਲਕ ਗੁਰਚਰਨ ਸਿੰਘ ਚੰਨੀ ਰਹਿੰਦੇ ਸਨ। ਉਹ ਵੀਹ ਸਾਲ ਬਹਾਦਰਗੜ੍ਹ ਦੇ ਸਰਪੰਚ, ਪੰਜ ਸਾਲ ਬਲਾਕ ਸੰਮਤੀ ਦੇ ਮੈਂਬਰ ਅਤੇ ਪਿੰਡ ਦੇ ਨੰਬਰਦਾਰ ਵੀ ਰਹੇ ਸਨ। ਉਨ੍ਹਾਂ ਨੂੰ ਡੇਅਰੀ ਫਾਰਮ ਦਾ ਬਹੁਤ ਸ਼ੌਂਕ ਸੀ ਕੁਝ ਕਾਰਨਾਂ ਕਾਰਨਾ ਕਰਕੇ ਹੀ ਡੇਅਰੀ ਫਾਰਮ ਦਾ ਸੁਪਨਾ ਪੂਰਾ ਨਾ ਕਰ ਸਕੇ ਤੇ ਛੋਟੀ ਉਮਰ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ।

Dairy Farm Dairy Farm

ਪਰ ਜਦੋਂ ਗੁਰਚਰਨ ਸਿੰਧ ਦੇ ਪੁੱਤਰ ਗੁਰਤਾਜ ਸਿੰਘ ਅਤੇ ਨੰਬਰਦਾਰ ਇਕਰਾਜ ਸਿੰਘ ਗਰੇਵਾਲ ਨੇ 2010 ਵਿਚ ਪਿਤਾ ਦਾ ਅਧੂਰਾ ਸੁਫ਼ਨਾ ਪੂਰਾ ਕਰਨ ਲਈ ਪਿਤਾ ਦੇ ਨਾਂ ਉਤੇ ਡੇਅਰੀ ਫਾਰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਇਹ ਡੇਅਰੀ ਫਾਰਮ ਏਨਾ ਕਾਮਯੋਬ ਹੋ ਜਾਵੇਗਾ। ਦੇਵੇਂ ਭਰਾ ਪੜ੍ਹੇ-ਲਿਖੇ ਹਨ। ਉਨ੍ਹੇ ਨੇ ਫਾਰਮ ਨੂੰ ਸ਼ੁਰੂ ਕਰਨ ਲਈ ਬੈਂਕ ਤੋਂ ਅਠਾਰਾਂ ਲੱਕ ਰੁਪਏ ਦਾ ਕਰਜ਼ਾ ਲਿਆ ਸੀ ਜੋ ਹੁਣ ਉਤਰਾ ਦਿੱਤਾ ਹੈ।

Dairy Farm Dairy Farm

ਉਹ 42 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਗਾਵਾਂ ਦਾ ਦੁੱਧ ਵੇਚਦੇ ਹਨ। ਦੁੱਧ ਦੇ ਪਦਾਰਥ ਤਿਆਰ ਕਰਕੇ ਵੇਚਣ ਬਾਰੇ ਵੀ ਸੋਚ ਰਹੇ ਹਨ। ਸਾਰੇ ਖਰਚੇ ਕੱਢ ਕੇ ਫਾਰਮ ਦੀ ਮਹੀਨਾਬਾਰ ਔਸਤਨ ਆਮਦਨ ਡੇਢ ਲੱਖ ਰੁਪਏ ਹੈ।

Dairy Farm Dairy Farm

ਇਸ ਤਰ੍ਹਾਂ ਸਾਲਾਨਾ ਆਮਦਨ 18 ਲੱਖ ਰੁਪਏ ਬਣਦੀ ਹੈ। ਉਨਹਾਂ ਕੋਲ ਛੋਟੇ ਅਤੇ ਵੱਡੇ ਪਸ਼ੂਆਂ ਦੀ ਗਿਤੀ 85 ਦੇ ਕਰੀਬ ਹੈ। ਉਨ੍ਹਾਂ ਦੇ ਫਾਰਮ ਵਿਚ ਦੋਗਲੀ ਨਸਲ ਦੀਆਂ ਗਾਵਾਂ ਹਨ ਅਤੇ 30 ਗਾਵਾਂ ਦੁੱਧ ਦਿੰਦੀਆਂ ਹਨ ਅਤੇ ਰੋਜ਼ਾਨਾ ਦੁੱਧ ਦੀ ਪੈਦਾਵਾਰ ਸਾਢੇ ਪੰਜ ਕੁਇੰਟਲ ਹੈ।

Dairy Farm Catle Feed

ਮੱਝਾਂ ਦੇ ਦੁੱਧ ਦੀ ਮੰਗ ਨੂੰ ਦੇਖਦਿਆਂ ਇਕ ਦਰਜਨ ਮੁਰ੍ਹਾ ਨਸਲ ਦੀਆਂ ਕੱਟੀਆਂ ਖਰੀਦਾਂ ਹਨ। ਉਸ ਦਾ ਫਾਰਮ ਤਿੰਨ ਕਿੱਲਿਆਂ ਵਿਚ ਫੈਲਿਆ ਹੋਇਆ ਹੈ। ਇਕ ਖੁੱਲ੍ਹਾ ਹਵਾਦਾਰ ਝੌਪੜੀਨੁਮਾ ਸ਼ੈੱਡ ਹੈ। 100 ਕਿਲੋ ਫੀਡ ਵਿਚ 40 ਫ਼ੀਸਦੀ ਅਨਾਜ, 30 ਫ਼®ਸਦੀ ਖਲ, 26 ਫ਼ੀਸਦੀ ਡੀਓਸੀ, 2 ਫ਼ੀਸਦੀ ਧਾਤਾਂ ਦਾ ਚੂਰਾ ਅਤੇ 2 ਫ਼ੀਸਦੀ ਨਮਕ ਪਾਇਆ ਜਾਂਦਾ ਹੈ।

Dairy Farm Dairy Farm

਼ਸਾਰੀਆਂ ਗਾਵਾਂ ਦਾ ਬੀਮਾ ਕਰਵਾਇਆ ਹੋਇਆ ਹੈ। ਸਮੇਂ-ਸਮੇਂ ਗਲਾਘੋਟੂ/ਮੂੰਹਖੁਰ ਦਾ ਟੀਕਾਕਰਨ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਲਾਭ ਵੀ ਲਿਆ ਜਾਂਦਾ ਹੈ।

Dairy Farm Dairy Farm

ਇੱਕਰਾਜ ਨੇ ਸਰਕਾਰੀ ਮਹਿਕਮੇ ਤੋਂ ਪਸ਼ੂਆਂ ਦੀ ਸਾਂਭ-ਸੰਭਾਲ ਦਾ 15 ਤੇ 45 ਦਿਨਾਂ ਦਾ ਕੋਰਸ ਵੀ ਕੀਤਾ ਹੈ। ਪਸ਼ੂ ਦਾ ਬੁਖਾਰ ਦੇਖਣਾ, ਖੂਨ ਲੈਣਾ, ਗਲੂਕੋਜ਼ ਚੜ੍ਹਾਉਣਾ, ਮਨਸੂਈ ਗਰਭਦਾਨ, ਗੱਭਣ ਚੈੱਕ, ਦਵਾਈ ਭਰਨ ਆਦਿ ਕੰਮ ਉਹ ਆਪ ਕਰਦਾ ਹੈ। ਸਮੇਂ-ਸਮੇਂ ਵੈਟਨਰੀ ਡਾਕਟਰ ਦੀ ਸਲਾਹ ਲਈ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement