
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਨਵੀਂ ਕਾਂਢ
ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿੱਥੇ ਅਕਸਰ ਹੀ ਆਪਣੀ ਨਵੀਆਂ ਕਾਢਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ, ਉੱਥੇ ਹੀ ਯੂਨੀਵਰਸਿਟੀ ਵੱਲੋਂ ਹੁਣ ਪਿਆਜ਼ ਦੀਆਂ ਨਵੀਆਂ ਤਿੰਨ ਕਿਸਮਾਂ ਈਜਾਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਪੀਲਾ,ਲਾਲ ਅਤੇ ਚਿੱਟੇ ਰੰਗ ਦਾ ਪਿਆਜ਼ ਹੈ, ਜਿਨ੍ਹਾਂ ਵਿੱਚੋਂ ਪੀਲੇ ਤੇ ਚਿੱਟੇ ਰੰਗ ਦੇ ਪਿਆਜ਼ ਦੀ ਵਿਦੇਸ਼ਾਂ ਵਿੱਚ ਵੀ ਡਿਮਾਂਡ ਹੈ ਅਤੇ ਇਨ੍ਹਾਂ ਦਾ ਝਾੜ ਵੀ ਵੱਧ ਨਿਕਲਦਾ ਹੈ ਜਿਸ ਤੋਂ ਕਿਸਾਨ ਕਾਫੀ ਫਾਇਦਾ ਲੈ ਸਕਦੇ ਹਨ।
Punjab Agricultural University
ਪਿਆਜ਼ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਬਜ਼ੀਆਂ ਦੇ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ..ਪਿਆਜ਼ ਦੀਆਂ ਤਿੰਨ ਨਵੀਆਂ ਕਿਸਮਾਂ ਪੀਆਰਓ 7, ਜੋ ਕਿ ਲਾਲ ਰੰਗ ਦਾ ਪਿਆਜ਼ ਹੈ ਅਤੇ ਵੀਹ ਦਿਨ ਪਹਿਲਾਂ ਹੀ ਤਿਆਰ ਹੋ ਜਾਂਦਾ ਹੈ ਅਤੇ ਇਸ ਦਾ ਝਾੜ ਇੱਕ ਏਕੜ ਚੋਂ 150 ਕੁਇੰਟਲ ਦੇ ਕਰੀਬ ਨਿਕਲਦਾ ਹੈ।
Onion
ਡਾ ਅਜਮੇਰ ਸਿੰਘ ਨੇ ਕਿਹਾ ਕਿ ਪਿਆਜ਼ ਦੀਆਂ ਇਹ ਸਾਰੀਆਂ ਕਿਸਮਾਂ 2020 ਤੱਕ ਕਿਸਾਨਾਂ ਨੂੰ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ, ਇਸ ਦੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿ ਪੰਜਾਬ ਦੇ ਕਿਸਾਨ ਪਿਆਜ਼ ਦੀ ਇਨ੍ਹਾਂ ਕਿਸਮਾਂ ਤੋਂ ਕਾਫੀ ਫਾਇਦਾ ਚੁੱਕ ਸਕਦੇ ਨੇ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਈਜਾਦ ਕੀਤੀਆਂ ਗਈਆਂ ਪਿਆਜ਼ ਦੀਆਂ ਇਹ ਤਿੰਨ ਨਵੀਆਂ ਕਿਸਮਾਂ ਪੰਜਾਬ ਦੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦੀਆਂ ਨੇ ਕਿਉਂਕਿ ਕਿਸਾਨ ਹਾਲੇ ਤੱਕ ਫ਼ਸਲੀ ਚੱਕਰ ਚ ਉਲਝੇ ਹੋਏ ਹਨ।
ਦੇਖੋ ਵੀ਼ਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।