‘ਚਿੱਟੇ ਸੋਨੇ’ ਦੀ ਮੰਡੀਆਂ ਵਿਚ ਆਮਦ ਨੇ ਦਿਤੇ ਚੰਗੇ ਸੰਕੇਤ
Published : Oct 7, 2023, 8:00 am IST
Updated : Oct 7, 2023, 8:00 am IST
SHARE ARTICLE
Image: For representation purpose only.
Image: For representation purpose only.

ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਨਰਮਾ ਆ ਰਿਹੈ ਮੰਡੀ ਵਿਚ

 


ਅਬੋਹਰ/ਫ਼ਾਜ਼ਿਲਕਾ: ਮੰਡੀਆਂ ਵਿਚ ਚਿੱਟੇ ਸੋਨੇ ਦੀ ਹੋ ਰਹੀ ਆਵਕ ਨਰਮੇ ਦੀ ਫ਼ਸਲ ਸਬੰਧੀ ਚੰਗੇ ਸੰਕੇਤ ਦੇ ਰਹੀ ਹੈ। ਇਸ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ ਜ਼ਿਆਦਾ ਨਰਮਾ ਆ ਰਿਹਾ ਹੈ। ਅਸਲ ਵਿਚ ਇਹ ਤਦ ਸੰਭਵ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਹਿਰਾਂ ਰਾਹੀਂ ਅਪ੍ਰੈਲ ਮਹੀਨੇ ਵਿਚ ਪਾਣੀ ਮੁਹਈਆ ਕਰਵਾਇਆ ਗਿਆ ਜਿਸ ਨਾਲ ਨਰਮੇ ਦੀ ਸਮੇਂ ਸਿਰ ਬਿਜਾਈ ਹੋ ਗਈ। ਇਸ ਕਾਰਨ ਨਰਮੇ ਦੀ ਫ਼ਸਲ ਚਿੱਟੇ ਮੱਛਰ ਦੇ ਹਮਲੇ ਤੋਂ ਬਚ ਗਈ ਅਤੇ ਫ਼ਸਲ ਨੇ ਅਪਣੀ ਪਹਿਲੀ ਅਵਸਥਾ ਵਿਚ ਚੰਗਾ ਵਾਧਾ ਕਰ ਲਿਆ ਜਿਸ ਕਾਰਨ ਇਹ ਫ਼ਸਲ ਗੁਲਾਬੀ ਸੁੰਡੀ ਦੇ ਟਾਕਰੇ ਦੇ ਵੀ ਸਮਰਥ ਹੋ ਸਕੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਵਿਚ 91500 ਹੈਕਟੇਅਰ ਨਰਮੇ ਦੀ ਬਿਜਾਈ ਹੋਈ ਸੀ ਜਦਕਿ ਚਾਲੂ ਸਾਲ ਦੌਰਾਨ ਇਹ ਰਕਬਾ 92800 ਹੈਕਟੇਅਰ ਸੀ। ਨਰਮੇ ਦੇ ਰਕਬੇ ਵਿਚ ਚਾਹੇ ਵਾਧਾ ਮਾਮੂਲੀ ਸੀ ਪਰ ਮੰਡੀਆਂ ਵਿਚ ਹੁਣ ਤਕ ਆਈ ਫ਼ਸਲ ਦੇ ਅੰਕੜੇ ਨਰਮੇ ਦੀ ਫ਼ਸਲ ਵਲੋਂ ਕਿਸਾਨਾਂ ਲਈ ਰਾਹਤ ਵਾਲੇ ਹਨ। ਫ਼ਾਜ਼ਿਲਕਾ ਦੀ ਮੰਡੀ ਵਿਚ ਪਿਛਲੇ ਸਾਲ ਜਿਥੇ ਕੁਲ ਹੀ 38000 ਕੁਇੰਟਲ ਨਰਮੇ ਦੀ ਆਮਦ ਹੋਈ ਸੀ ਜਦਕਿ ਇਸ ਸਾਲ ਹੁਣ ਤਕ 15200 ਕੁਇੰਟਲ ਨਰਮੇ ਦੀ ਆਵਕ ਹੋ ਚੁੱਕੀ ਹੈ।

ਇਸੇ ਤਰ੍ਹਾਂ ਅਬੋਹਰ ਜੋ ਕਿ ਨਰਮੇ ਦੀ ਮੁੱਖ ਮੰਡੀ ਹੈ, ਵਿਚ ਪਿਛਲੇ ਸਾਲ ਅੱਜ ਦੀ ਤਾਰੀਖ ਤਕ 38300 ਕੁਇੰਟਲ ਦੀ ਆਵਕ ਹੋਈ ਸੀ ਜਦਕਿ ਇਸ ਸਾਲ ਅੱਜ ਤਕ ਇਥੇ 65160 ਕੁਇੰਟਲ ਦੀ ਆਵਕ ਹੋ ਚੁੱਕੀ ਹੈ। ਜਦਕਿ ਹਾਲੇ ਨਰਮੇ ਦੇ ਮੰਡੀਕਰਨ ਸੀਜ਼ਨ ਦੇ ਆਰੰਭਕ ਦਿਨ ਹੀ ਹਨ। ਦੂਜੇ ਪਾਸੇ ਹਾਲੇ ਤਕ ਆਮ ਤੌਰ ’ਤੇ ਨਰਮਾ ਸਰਕਾਰ ਵਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ। ਮੰਡੀ ਵਿਚ ਨਰਮਾ ਵੇਚਣ ਆਏ ਕਿਸਾਨ ਵੀ ਮੰਨਦੇ ਹਨ ਕਿ ਸਰਕਾਰ ਵਲੋਂ ਸਮੇਂ ਸਿਰ ਸਿੰਚਾਈ ਲਈ ਮਿਲੇ ਪਾਣੀ ਕਾਰਨ ਹੀ ਫ਼ਸਲ ਹੋਈ ਹੈ ਅਤੇ ਜੇਕਰ ਸਰਕਾਰ ਪਾਣੀ ਦਾ ਅਗੇਤਾ ਪ੍ਰਬੰਧ ਨਾ ਕਰਦੀ ਤਾਂ ਨਰਮੇ ਤੋਂ ਆਸ ਨਹੀਂ ਸੀ।

ਇਸੇ ਤਰ੍ਹਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਨਰਮੇ ਦੀ ਅਗੇਤੀ ਬਿਜਾਈ ਹੋਣ ਕਾਰਨ ਹੀ ਹੁਣ ਨਰਮੇ ਦੀ ਫ਼ਸਲ ਪੱਕ ਕੇ ਵੀ ਅਗੇਤੀ ਤਿਆਰ ਹੋਵੇਗੀ ਅਤੇ ਖੇਤ ਸਮੇਂ ਸਿਰ ਖਾਲੀ ਹੋ ਜਾਣ ਨਾਲ ਉਹ ਹੁਣ ਕਣਕ ਦੀ ਬਿਜਾਈ ਵੀ ਸਮੇਂ ਸਿਰ ਕਰ ਲੈਣਗੇ। ਜਦਕਿ ਪਿਛਲੇ ਸਾਲਾਂ ਦੌਰਾਨ ਨਰਮੇ ਦੀ ਪਿਛੇਤੀ ਬਿਜਾਈ ਤੋਂ ਬਾਅਦ ਖੇਤ ਦੇਰ ਨਾਲ ਖਾਲੀ ਹੁੰਦੇ ਸਨ ਤੇ ਕਣਕ ਦੀ ਬਿਜਾਈ ਪਿਛੜ ਜਾਂਦੀ ਸੀ। ਮਾਹਰ ਆਖਦੇ ਹਨ ਕਿ ਜੇਕਰ ਕਣਕ ਦੀ ਬਿਜਾਈ ਇਕ ਹਫ਼ਤਾ ਲੇਟ ਹੋ ਜਾਵੇ ਤਾਂ ਪ੍ਰਤੀ ਏਕੜ 1 ਕੁਇੰਟਲ ਝਾੜ ਘਟਦਾ ਹੈ। ਇਸ ਤਰ੍ਹਾਂ ਕਿਸਾਨਾਂ ਦੀ ਇਸ ਸਾਲ ਕਣਕ ਵੀ ਚੰਗੀ ਰਹੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement