ਇਹ ਕਿਸਾਨ ਮਿਰਚ ਦੀ ਖੇਤੀ ਕਰ 1 ਕਿਲੇ ਚੋਂ ਕਮਾ ਰਿਹੈ 2 ਲੱਖ, ਜਾਣੋਂ ਇਸਦੀ ਸਫ਼ਲਤਾ ਬਾਰੇ
Published : Mar 8, 2019, 4:14 pm IST
Updated : Mar 8, 2019, 4:14 pm IST
SHARE ARTICLE
Nek Singh
Nek Singh

ਪਟਿਆਲ਼ਾ ਜ਼ਿਲ੍ਹੇ ਦੇ ਨਾਭਾ ਤੋਂ ਸਟੇ ਪਿੰਡ ਖੋਖ ਦੇ ਰਹਿਣ ਵਾਲੇ ਲੱਗਭੱਗ 71 ਸਾਲਾ ਦੇ ਨੇਕ ਸਿੰਘ ਨੇ ਜ਼ਿੰਦਗੀ ਵਿੱਚ ਕਈ ਉਤਾਰ ਚੜਾਅ ਦੇਖੇ ਪਰ ਹਿੰਮਤ ਨਹੀਂ ਹਾਰੀ...

ਪਟਿਆਲਾ : ਪਟਿਆਲ਼ਾ ਜ਼ਿਲ੍ਹੇ ਦੇ ਨਾਭਾ ਤੋਂ ਸਟੇ ਪਿੰਡ ਖੋਖ ਦੇ ਰਹਿਣ ਵਾਲੇ ਲੱਗਭੱਗ 71 ਸਾਲਾ ਦੇ ਨੇਕ ਸਿੰਘ ਨੇ ਜ਼ਿੰਦਗੀ ਵਿੱਚ ਕਈ ਉਤਾਰ ਚੜਾਅ ਦੇਖੇ ਪਰ ਹਿੰਮਤ ਨਹੀਂ ਹਾਰੀ। ਮਾਰਕਿਟ ਦੀ ਨਬਜ਼ ਫੜ ਕੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਅੱਜ ਉਹ ਪੰਜਾਬ ਦੇ ਪਹਿਲੇ ਨੰਬਰ ਤੇ ਮਿਰਚ ਉਤਪਾਦਕ ਹਨ। ਇਨਕਮ ਟੈਕਸ ਭਰਨ ਵਾਲੇ ਗਿਣੇ-ਚੁਣੇ ਕਿਸਾਨਾਂ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਮਸ਼ਹੂਰ ਹੈ। ਉਹ ਮਿਰਚ ਦੀ ਖੇਤੀ ਵਿੱਚੋਂ ਇੱਕ ਏਕੜ ਤੋਂ ਦੋ ਲੱਖ ਰੁਪਏ ਕਮਾ ਲੈਂਦੇ ਹਨ ਅਤੇ ਇਸਦੇ ਦਮ ਤੇ ਹੀ ਉਹਨਾ ਨੇ ਆਪਣੀ ਚਾਰ ਏਕੜ ਦੀ ਪੈਤਰਿਕ ਜ਼ਮੀਨ ਨੂੰ ਵਧਾ ਕੇ 65 ਏਕੜ ਤੱਕ ਕਰ ਦਿੱਤਾ ਹੈ।

Pepper Green pepper

ਇਸ ਤਰਾਂ ਰਿਹਾ ਸੰਘਰਸ਼ ਦਾ ਸਫਰ- ਆਪਣੇ ਅਨੁਭਵ ਬਾਰੇ ਨੇਕ ਸਿੰਘ ਦੱਸਦੇ ਹਨ ਕਿ ਸਾਲ 1965 ਦੀ ਗੱਲ ਹੈ। ਕੁਝ ਪਰਿਵਾਰਕ ਕਾਰਨਾਂ ਕਰਕੇ ਦਸਵੀਂ ਕਲਾਸ ਦੇ ਚੱਲਦਿਆਂ ਪੜਾਈ ਵਿੱਚ ਹੀ ਛੱਡਣੀ ਪਈ ਸੀ ਜਿਸ ਕਾਰਨ ਅੱਗੇ ਨਹੀਂ ਪੜ ਸਕੇ ।ਉਸਤੋ ਬਾਅਦ 13 ਏਕੜ ਜ਼ਮੀਨ ਤੇ ਕੰਮ ਸ਼ੁਰੂ ਕੀਤਾ। ਜਿਸ ਵਿੱਚੋਂ ਉਸਦੇ ਹਿੱਸੇ ਲੱਗਭੱਗ 4 ਏਕੜ ਜ਼ਮੀਨ ਹੀ ਆਈ। ਨੇਕ ਸਿੰਘ ਦੇ ਸ਼ੁਰੂਆਤੀ ਦਿਨ ਸੰਘਰਸ਼ ਭਰੇ ਰਹੇ। ਇੱਥੋਂ ਤੱਕ ਕਿ ਉਹਨਾ ਨੂੰ ਘਰ ਦਾ ਖਰਚ ਚਲਾਉਣ ਲਈ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਵਿੱਚ ਕੰਡਕਟਰ ਦੀ ਨੌਕਰੀ ਵੀ ਕਰਨੀ ਪਈ ਪਰ ਹਿੰਮਤ ਨਹੀਂ ਹਾਰੀ।

ਨੇਕ ਸਿੰਘ ਨਾਲ ਉਹਨਾ ਦੇ ਵੱਡੇ ਭਰਾ ਵੀ ਰਹਿੰਦੇ ਸਨ ਅਤੇ 1969 ਵਿੱਚ ਸਾਰਿਆ ਨੂੰ ਵਿਰਾਸਤ ਵਿੱਚ ਇੱਕ ਸਮਾਨ ਜ਼ਮੀਨ ਮਿਲੀ ਸੀ ਪਰ ਉਹਨਾ ਸਾਰਿਆ ਵਿੱਚੋਂ ਨੇਕ ਸਿੰਘ ਆਪਣੀ ਅਕਲ ਤੇ ਸੂਝ-ਬੂਝ ਨਾਲ ਸਭ ਤੋਂ ਅੱਗੇ ਨਿਕਲਣ ਵਿੱਚ ਕਾਮਯਾਬ ਹੋਏ। ਜਿਸ ਸਮੇਂ ਭਾਰਤ ਵਿੱਚ ਹਰੀ ਕ੍ਰਾਂਤੀ ਜ਼ੋਰ ਫੜ ਰਹੀ ਸੀ ,ਉਸ ਵਕਤ ਕਰੀਬ 20 ਸਾਲ ਦੀ ਉਮਰ ਵਿੱਚ ਨੇਕ ਸਿੰਘ ਨੇ ਸਾਹਸਿਕ ਕਦਮ ਚੁੱਕ ਕੇ ਖੇਤੀ ਲਈ 3500 ਰੁਪਏ ਦੇ ਕਰਜ਼ ਤੋਂ ਟਿਊਬਵੈੱਲ ਲਗਵਾਉਣ ਦਾ ਫੈਸਲਾ ਕੀਤਾ। ਸਰਕਾਰ ਦੀ ਯੋਜਨਾ ਮੁਤਾਬਕ ਉਹਨਾਂ ਨੇ ਕਣਕ ਅਤੇ ਚੌਲ ਦੀ ਖੇਤੀ ਸ਼ੁਰੂ ਕੀਤੀ।

Pepper Green pepper

ਭਾਵੇਂ ਕਿ ਨਊਨਤਮ ਸਮਰਥਨ ਮੁੱਲ(ਐਮਐਸਪੀ) ਦੀ ਮੱਦਦ ਤੋਂ ਉਹਨਾ ਨੂੰ ਇੱਕ ਸਥਿਰ ਆਮਦਨੀ ਜ਼ਰੂਰ ਮਿਲ ਰਹੀ ਸੀ, ਪਰ ਨੇਕ ਸਿੰਘ ਸੰਤੁਸ਼ਟ ਨਹੀਂ ਸਨ ਅਤੇ ਉਹ ਹੋਰ ਜ਼ਿਆਦਾ ਕਮਾਉਣਾ ਚਾਹੁੰਦੇ ਸਨ। ਇਸ ਸਿਲਸਿਲੇ ਵਿੱਚ ਸੰਨ 1980 ਤੋਂ ਉਹਨਾਂ ਨੇ ਵਿਗਿਆਨਕ ਅਤੇ ਕ੍ਰਿਸ਼ੀ ਵਿਸ਼ੇਸ਼ਗਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਸੰਪਰਕ ਵਿੱਚ ਆਉਣ ਬਾਅਦ ਕਪਾਹ ਅਤੇ ਟਮਾਟਰ ਦੇ ਪੌਦਿਆ ਦਾ ਪਰੀਖਣ ਕੀਤਾ ਅਤੇ ਨਵੀਂ ਤਕਨੀਕ ਸਿੱਖੀ। ਇਸਦੇ ਨਤੀਜੇ ਵਜੋਂ ਹੀ 1988 ਤੋਂ ਲੈ ਕੇ 2000 ਤੱਕ ਉਹਨਾਂ ਨੂੰ ਟਮਾਟਰ ਦੀ ਖੇਤੀ ਤੋਂ ਕਾਫ਼ੀ ਆਮਦਨੀ ਹੋਈ।

ਟਮਾਟਰ ਦੇ ਨਾਲ ਹੀ ਉਹਨਾ ਨੇ 1991 ਤੋਂ ਮਿਰਚ ਦੀ ਖੇਤੀ ਵੀ ਸ਼ੁਰੂ ਕਰ ਦਿੱਤੀ ਅਤੇ ਉਸਤੋ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਬੀਤੇ ਸੀਜ਼ਨ ਵਿੱਚ ਉਹਨਾਂ ਨੇ ਸਾਢੇ ਤਿੰਨ ਏਕੜ ਜ਼ਮੀਨ ਵਿੱਚ ਮਿਰਚ ਦੇ ਪੌਦੇ ਲਗਾਏ, ਪਰ ਦੱਸਦੇ ਹਨ ਕਿ ਉਹਨਾ ਦਾ ਨਿਸ਼ਚਾ 10 ਏਕੜ ਤੱਕ ਪਹੁੰਚਣ ਦਾ ਹੈ। ਨੇਕ ਸਿੰਘ ਕਣਕ ਦੀ ਖੇਤੀ ਨਹੀਂ ਕਰਦੇ ਹਨ, ਸਗੋਂ ਰੱਬੀ ਮੌਸਮ ਵਿੱਚ ਜ਼ਿਆਦਾ ਕਮਾਈ ਵਾਲੀ ਫਸਲ ਆਲੂ, ਸੂਰਜਮੁਖੀ ਅਤੇ ਖ਼ਰੀਫ਼ ਮੌਸਮ ਵਿੱਚ ਮਿਰਚ , ਬਾਸਮਤੀ ਚੌਲ ਦੀ ਖੇਤੀ ਕਰਦੇ ਹਨ।

Pepper Green pepper

ਕਿਵੇਂ ਆਇਆ ਬਦਲਾਵ- ਪੰਜਾਬ ਕ੍ਰਿਸ਼ੀ ਵਿਸ਼ਵਵਿਦਿਆਲੇ ਅਤੇ ਭਾਰਤੀ ਕ੍ਰਿਸ਼ੀ ਅਨੁਸੰਧਾਨ ਸੰਸਥਾਨ ( ਆਈਏਆਰਆਈ) ਦੇ ਪ੍ਰਯੋਗਾਂ ਨੂੰ ਦੁਹਰਾਉਦੇ ਹੋਏ 1991 ਵਿੱਚ ਉਹ ਮਿਰਚ ਦੀ ਸਫਲ ਖੇਤੀ ਤੋਂ ਜਾਣੂ ਹੋਏ। ਇਸ ਕੰਮ ਨੂੰ ਸਮਝਣ ਲਈ ਉਹਨਾਂ ਨੂੰ ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆੱਫ ਹਾਟ੍ਰੀਕਲਚਰ ਤੋਂ ਵੀ ਕਾਫ਼ੀ ਮੱਦਦ ਮਿਲੀ। ਨਾਭਾ ਦੇ ਇਹ ਉੱਦਮੀ ਦੱਸਦੇ ਹਨ ਕਿ ,” ਮੈਂ ਦੇਸ਼ਭਰ ਦੇ ਵਿਗਿਆਨਕਾ ਨੂੰ ਜਾਣਦਾ ਸੀ ਜ਼ਿਹਨਾਂ ਨੇ ਮੈਨੂੰ ਮਿਰਚ ਦੀ ਸੀਐੱਚ-1 ਪ੍ਰਜਾਤੀ ਦੇ ਪਰੀਖਣ ਵਿੱਚ ਸ਼ਾਮਿਲ ਹੋਣ ਦੀ ਮੌਕਾ ਦਿੱਤਾ। ਸਾਲ ਦਰ ਸਾਲ ਮੈਂ ਵਿਸ਼ੇਸ਼ਗਾਂ ਤੋਂ ਮਿਲ ਰਹੀ ਜਾਣਕਾਰੀ ਦੀ ਮੱਦਦ ਨਾਲ ਇਸ ਪ੍ਰਜਾਤੀ ਵਿੱਚ ਸੁਧਾਰ ਕਰਦਾ ਰਿਹਾ ਹਾਂ,

ਜਦਕਿ ਮਿਰਚ ਦੇ ਜ਼ਿਆਦਾਤਰ ਕਿਸਾਨ ਇਹ ਵੀ ਨਹੀਂ ਜਾਣਦੇ ਹਨ ਕਿ ਨਰਸਰੀ ਕਿਵੇਂ ਤਿਆਰ ਕੀਤੀ ਜਾਂਦੀ ਹੈ।” ਬਾਅਦ ਵਿੱਚ ਉਹਨਾ ਨੇ ਮਿਰਚ ਦੀ ਖੇਤੀ ਲਈ ਅਨੁਕੂਲ ਮਾਹੌਲ ਬਣਾਉਣ ਲਈ ਪਾੱਲੀ ਹਾਊਸ ਦੀ ਵਿਕਾਸ ਕੀਤਾ। ਇਹ ਪਾੱਲੀ ਹਾਊਸ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਵਿੱਚ ਕਾਫ਼ੀ ਮਸ਼ਹੂਰ ਸੀ। 100 ਔਰਤਾਂ ਕੰਮ ਕਰਦੀਆਂ ਹਨ ਨੇਕ ਸਿੰਘ ਦੇ ਫ਼ਾਰਮ ਤੇ, ਕਮਾਉਂਦੀਆਂ ਹਨ 10,000 ਤੱਕ- ਨੇਕ ਸਿੰਘ ਇਲਾਕੇ ਦੀ ਔਰਤਾਂ ਨੂੰ ਕੰਮ ਕਰਨ ਦਾ ਮੌਕਾ ਦਿੰਦੇ ਹਨ ਅਤੇ ਉਹਨਾਂ ਨੂੰ ਪ੍ਰਤਿ ਘੰਟਾ 40 ਰੁਪਏ ਦਿੰਦੇ ਹਨ।

green pepperGreen pepper

ਨਰਸਰੀ ਦੀ ਦੇਖ-ਭਾਲ਼, ਮਿਰਚ ਚੁਨਣ, ਦੂਸਰੇ ਕੰਮ ਵਿੱਚ ਸਹਿਯੋਗ ਕਰਨ ਵਰਗੇ ਕੰਮ ਦਾ ਲਈ ਹਰ ਸਾਲ 100 ਔਰਤਾ ਨੂੰ ਕੰਮ ਤੇ ਰੱਖਦੇ ਹਨ। ਨੇਕ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਕੰਮ ਕਰਨ ਦਾ ਮਾਹੌਲ ਘਰ ਵਾਂਗ ਹੈ, ਉੱਥੇ ਉਹਨਾਂ ਦੇ ਫ਼ਾਰਮ ਵਿੱਚ ਕੰਮ ਕਰਨ ਵਾਲੀਆ ਮਹਿਲਾਵਾਂ ਮਹੀਨੇ ਦਾ ਕਰੀਬ 10,000 ਰੁਪਏ ਕਮਾ ਲੈਦੀਆ ਹਨ। ਮਿਰਚ ਦੀ ਖੇਤੀ ਸੰਬੰਧੀ ਕੁਝ ਖ਼ਾਸ ਗੱਲਾਂ- ਇੱਕ ਏਕੜ ਨਰਸਰੀ ਤੋਂ 285 ਏਕੜ ਖੇਤੀ ਦੇ ਲਈ ਪੌਦੇ ਤਿਆਰ ਹੁੰਦੇ ਹਨ। ਮਿਰਚ ਦੇ ਪੌਦੇ (ਸੈਂਪਲਿੰਗ) ਤੋਂ ਪ੍ਰਤਿ ਸਾਲ 4500 ਰੁਪਏ ਤੋਂ ਲੈ ਕੇ 6000 ਰੁਪਏ ਪ੍ਰਤਿ ਏਕੜ ਤੱਕ ਆਮਦਨੀ।

ਹਰ ਸਾਲ ਪੌਦਿਆ ਤੋਂ ਕੁੱਲ ਆਮਦਨੀ 26 ਤੋਂ 50 ਲੱਖ ਰੁਪਏ । ਪ੍ਰਤਿ ਏਕੜ ਪੌਦਿਆ ਤੋਂ ਕਰੀਬ ਸਾਢੇ ਸੱਤ ਲੱਖ ਤੋਂ 14 ਲੱਖ ਰੁਪਏ ਦੀ ਆਮਦਨੀ । ਪੌਦਿਆਂ ਦੇ ਵਧਣ ਦਾ ਸਮਾਂ 5 ਮਹੀਨੇ(ਨਵੰਬਰ ਤੋਂ ਮਾਰਚ ਤੱਕ) ਪੈਦਾਵਾਰ ਲਾਗਤ( ਸ਼ਮ, ਲਾੱਜਿਸਟਿਕਸ, ਇੰਫਰਾਸਟਕਚਰ,ਪੌਦਿਆ ਲਈ ਬੀਜ) ਢਾਈ ਲੱਖ ਪ੍ਰਤਿ ਏਕੜ ਸ਼ਮ ਲਾਗਤ 40 ਰੁਪਏ ਪ੍ਰਤਿ ਘੰਟਾ।

green pepperGreen pepper

ਇੱਕ ਏਕੜ ਵਿੱਚ 180 ਤੋਂ 220 ਕਵਿੰਟਲ ਹਰੀ ਮਿਰਚ ਦੇ ਨਾਲ 200 ਕਵਿੰਟਲ ਲਾਲ ਮਿਰਚ ਦਾ ਉਤਪਾਦਨ ਹੁੰਦਾ ਹੈ। ਹਰੀ ਮਿਰਚ ਦਾ ਬਾਜ਼ਾਰਾਂ ਵਿੱਚ ਮੁੱਲ 12 ਤੋਂ 25 ਰੁਪਏ ਪ੍ਰਤਿ ਕਿੱਲੋ। ਪ੍ਰਤਿ ਏਕੜ ਸਕਲ ਆਮਦਨੀ 6 ਲੱਖ ਰੁਪਏ । ਪ੍ਰਤਿ ਏਕੜ ਕੁੱਲ ਆਮਦਨੀ (ਪੈਦਾਵਾਰ ਲਾਗਤ ਨੂੰ ਘਟਾਉਣ ਬਾਅਦ) ਪੰਜ ਲੱਖ ਰੁਪਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement