ਭਾਰ ਘੱਟ ਕਰਨ ਦੇ ਨਾਲ -ਨਾਲ ਹੋਰ ਬਿਮਾਰੀਆਂ ਲਈ ਵੀ ਬਹੁਤ ਫਾਇਦੇਮੰਦ ਹੈ ਲਾਲ ਮਿਰਚ 
Published : Feb 14, 2019, 2:48 pm IST
Updated : Feb 14, 2019, 2:48 pm IST
SHARE ARTICLE
Red Chilli
Red Chilli

ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ ਵਿਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਤਿੱਖੀ ਹੁੰਦੀ ਹੈ ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਕੀ ਤੁਸੀਂ ...

ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ ਵਿਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਤਿੱਖੀ ਹੁੰਦੀ ਹੈ ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਕੀ ਤੁਸੀਂ ਜਾਣਦੇ ਹੋ ਕਿ ਸਵਾਦ ਦੇ ਨਾਲ-ਨਾਲ ਇਸ ਦੇ ਸਿਹਤ ਸਬੰਧੀ ਵੀ ਬਹੁਤ ਸਾਰੇ ਫਾਇਦੇ ਹਨ। ਲਾਲ ਮਿਰਚ ਵਿਚ ਅਜਿਹੇ ਕਈ ਉਪਯੋਗੀ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫੈਟ ਵੀ ਨਹੀਂ ਬਣਦੀ। ਇਸਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।

Red ChilliRed Chilli

ਲਾਲ ਮਿਰਚ ਵਿਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਕੈਪਸੀਨ ਫੇਫੜੇ ਵਿਚ ਮੌਜ਼ੂਦ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦਾ ਹੈ। ਅੱਖਾਂ ਵਿਚ ਦਰਦ ਹੋਵੇ ਜਾਂ ਕਿਸੇ ਕਾਰਨ ਅੱਖਾਂ ਲਾਲ ਹੋ ਜਾਣ ਤਾਂ ਲਾਲ ਮਿਰਚ ਪਾਊਡਰ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਜੇ ਖੱਬੀ ਅੱਖ 'ਤੇ ਦਰਦ ਹੈ ਤਾਂ ਪੈਰ ਦੇ ਸੱਜੇ ਅੰਗੂਠੇ 'ਤੇ ਇਸ ਦਾ ਲੇਪ ਲਾ ਲਓ।

Red ChilliRed Chilli

ਇਹ ਲਾਉਣ ਤੋਂ 2 ਘੰਟੇ ਬਾਅਦ ਅੱਖ ਠੀਕ ਹੋ ਜਾਵੇਗੀ। ਸਰੀਰ 'ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਿਵੇਂ ਦਾਦ ਜਾਂ ਖਾਰਿਸ਼ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ ਵਿਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰ ਕੇ ਠੰਡਾ ਹੋਣ 'ਤੇ ਛਾਣ ਲਓ। ਇਸ ਤੋਂ ਬਾਅਦ ਇਸ ਨੂੰ ਖਾਰਿਸ਼ ਜਾਂ ਐਲਰਜੀ ਵਾਲੀ ਥਾਂ 'ਤੇ ਲਗਾਓ। ਹੱਡੀ 'ਤੇ ਕੋਈ ਸੱਟ ਲੱਗ ਗਈ ਹੋਵੇ ਤਾਂ ਲਾਲ ਮਿਰਚ ਪਾਊਡਰ 125 ਗ੍ਰਾਮ, ਸਰ੍ਹੋਂ ਦਾ ਤੇਲ 375 ਗ੍ਰਾਮ ਦੋਹਾਂ ਨੂੰ ਮਿਕਸ ਕਰ ਕੇ ਉਬਾਲ ਕੇ ਛਾਣ ਲਓ ਅਤੇ ਠੰਡਾ ਹੋਣ 'ਤੇ ਸੱਟ 'ਤੇ ਲਗਾਓ।

Red ChilliRed Chilli

ਬੁਖਾਰ ਵਿਚ ਵੀ ਲਾਲ ਮਿਰਚ ਬਹੁਤ ਫਾਇਦੇਮੰਦ ਹੈ। ਨਿੰਮ ਦੇ ਪੱਤੇ, ਲਾਲ ਮਿਰਚ ਪਾਊਡਰ ਬਿਨਾਂ ਬੀਜ ਤੋਂ ਅਤੇ ਕਾਲੀ ਮਿਰਚ ਸਾਰੇ ਬਰਾਬਰ ਮਾਤਰਾ ਵਿਚ ਲੈ ਕੇ ਥੋੜ੍ਹੇ ਜਿਹੇ ਪਾਣੀ ਵਿਚ ਪੀਸ ਲਓ। ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਧੁੱਪ ਵਿਚ ਸੁਕਾ ਲਓ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪਾਣੀ ਨਾਲ ਖਾਣ ਨਾਲ ਬੁਖਾਰ ਅਤੇ ਸਕਿਨ ਐਲਰਜੀ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

Red ChilliRed Chilli

ਲਾਲ ਮਿਰਚ ਵਿਚ ਫੌਲਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ। ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਖਾਣੇ ਵਿਚ ਲਾਲ ਮਿਰਚ ਦਾ ਸੇਵਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਨੂੰ ਵਧਣ ਵਿਚ ਮਦਦ ਮਿਲਦੀ ਹੈ। ਲਾਲ ਮਿਰਚ ਦੇ ਸੇਵਨ ਨਾਲ ਪਾਚਨ ਕਿਰਿਆ ਵਧੀਆ ਹੁੰਦੀ ਹੈ ਅਤੇ ਪੇਟ ਦੀ ਗੈਸ ਤੋਂ ਵੀ ਰਾਹਤ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement