ਲਸਣ ਦੀ ਖੇਤੀ 
Published : Jan 11, 2019, 3:23 pm IST
Updated : Jan 11, 2019, 3:23 pm IST
SHARE ARTICLE
Garlic Farming
Garlic Farming

ਲਸਣ ਇਕ ਦੱਖਣੀ ਯੂਰਪ ਵਿਚ ਉਗਾਈ ਜਾਣ ਵਾਲੀ ਪ੍ਰਸਿੱਧ ਫਸਲ ਹੈ। ਇਸ ਨੂੰ ਕਈ ਪਕਵਾਨ ਵਿਚ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲਸਣ ਦਵਾਈਆਂ ਵਿਚ ...

ਚੰਡੀਗੜ੍ਹ : ਲਸਣ ਇਕ ਦੱਖਣੀ ਯੂਰਪ ਵਿਚ ਉਗਾਈ ਜਾਣ ਵਾਲੀ ਪ੍ਰਸਿੱਧ ਫਸਲ ਹੈ। ਇਸ ਨੂੰ ਕਈ ਪਕਵਾਨ ਵਿਚ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲਸਣ ਦਵਾਈਆਂ ਵਿਚ ਵਰਤਿਆ ਜਾਣ ਵਾਲੇ ਤੱਤ ਹੈ। ਇਸ ਵਿਚ ਪ੍ਰੋਟੀਨ ,ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਸ੍ਰੋਤ ਪਾਏ ਜਾਂਦੇ ਹਨ। ਇਹ ਪਾਚਣ ਕਿਰਿਆ ਵਿਚ ਮਦਦ ਕਰਦਾ ਹੈ ਅਤੇ ਮਨੁੱਖੀ ਖੂਨ ਵਿਚ ਕਲੈਸਟਰੋਲ ਦੀ ਮਾਤਰਾ ਨੂੰ ਘਟਾਉਦਾ ਹੈ।

Garlic FarmingGarlic Farming

ਵੱਡੇ ਪੱਧਰ ਤੇ ਲਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜ਼ਰਾਤ, ਰਾਜਸਥਾਨ ,ਉੜੀਸਾ, ਉੱਤਰਪ੍ਰਦੇਸ਼ , ਮਹਾਰਾਸ਼ਟਰ , ਪੰਜਾਬ ਅਤੇ ਹਰਿਆਣਾ ਵਿਚ ਕੀਤੀ ਜਾਂਦੀ ਹੈ। ਇਸ ਨੂੰ ਕਿਸੇ ਤਰਾਂ ਦੀ ਵੀ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜ਼ਮੀਨ ਸੱਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜ਼ਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ।

Garlic FarmingGarlic Farming

ਜ਼ਮੀਨ ਦਾ pH 6-7 ਹੋਣਾ ਚਾਹੀਦਾ ਹੈ। ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜ਼ਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ। ਖੇਤ ਨੂੰ ਪੱਧਰਾ ਕਰਕੇ ਕਿਆਰਿਆ ਅਤੇ ਖਾਲਾ ਵਿਚ ਵੰਡ ਦਿਉ। ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ। ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿਚ ਫਾਸਲਾ 15 ਸੈ:ਮੀ: ਰੱਖੋ। ਲਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸ ਦਾ ਉੱਗਰਣ ਵਾਲਾ ਸਿਰਾ ਉੱਪਰ ਨੂੰ ਰੱਖੋ। ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ।

Garlic FarmingGarlic Farming

ਬਿਜਾਈ ਹੱਥਾ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ। ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ  ਬੀਜੋ। ਬੀਜ ਨੂੰ ਥੀਰਮ 2 ਗ੍ਰਾਮ ਪ੍ਰਤੀ ਕਿਲੋ ਅਤੇ ਬੈਨੋਮਾਈਲ 50 WP @ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧ ਕੇ ਉਖੇੜਾ ਰੋਗ ਅਤੇ ਕਾਂਗਿਆਰੀ ਤੋਂ ਬਚਾਇਆ ਜਾ ਸਕਦਾ ਹੈ। ਰਸਾਇਣ ਵਰਤਣ ਤੋਂ ਬਾਅਦ ਬੀਜ ਨੂੰ ਟਰਾਈਕੋਡਰਮਾ ਵਿਰਾਇਡ 2 ਗ੍ਰਾਮ ਪ੍ਰਤੀ ਕਿੱਲੋ ਬੀਜ ਨਾਲ ਸੋਧ ਕੇ ਇਸਨੂੰ ਮਿੱਟੀ ਦੀਆਂ ਬਿਮਾਰੀਆਂ ਤੋ ਬਚਾਇਆ ਜਾ ਸਕਦਾ ਹੈ।

Garlic FarmingGarlic Farming

ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿਚ 2 ਟਨ ਰੂੜੀ ਦੀ ਖਾਦ ਪਾਉ।  50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ।

Garlic FarmingGarlic Farming

ਇਹ ਫ਼ਸਲ ਬਿਜਾਈ ਤੋਂ 135- 150 ਦਿਨ ਬਾਅਦ ਜਾਂ ਜਦੋਂ 50 % ਪੱਤੇ ਪੀਲੇ ਹੋ ਜਾਣ ਅਤੇ ਸੁੱਕ ਜਾਣ ਉਦੋ ਵੱਢੀ ਜਾ ਸਕਦੀ ਹੈ। ਵਾਢੀ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਪੌਦਿਆਂ ਨੂੰ ਪੁੱਟ ਕੇ  ਛੋਟੇ ਗੁੱਛਿਆਂ ਵਿੱਚ ਬੰਨੋ ਅਤੇ 2-3 ਦਿਨ ਲਈ ਖੇਤ ਵਿੱਚ ਸੁੱਕਣ ਲਈ ਰੱਖ ਦਿਉ। ਪੂਰੀ ਤਰਾ ਸੁੱਕਣ ਤੋਂ ਬਾਅਦ ਸੁੱਕੇ ਹੋਏ ਤਣੇ ਵੱਢ ਦਿਉ ਅਤੇ ਗੰਢਾ ਨੂੰ ਸਾਫ਼ ਕਰੋ। ਵਾਢੀ ਕਰਨ ਅਤੇ ਸਕਾਉਣ ਤੋਂ ਬਾਅਦ ਗੰਢਾਂ ਨੂੰ ਆਕਾਰ ਦੇ ਅਨੁਸਾਰ ਵੰਡੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement