ਦੁੱਧ ਚੁਆਈ ਮੁਕਾਬਲੇ ‘ਚ ਰਾਣੀ ਮੱਝ ਨੇ 26.893 ਕਿੱਲੋ ਦੁੱਧ ਦਿਤਾ
Published : Apr 11, 2019, 7:12 pm IST
Updated : Apr 11, 2019, 8:40 pm IST
SHARE ARTICLE
Rani Buffalo
Rani Buffalo

ਪੰਜਾਬ ਸਰਕਾਰ ਦੀ Milking ‘ਚ ਮੁਰ੍ਹਾ ਨਸਲ ਦੀ ਰਾਣੀ ਮੱਝ ਨੇ 26.893 Kgs ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ...

ਮੁਕਤਸਰ : ਕਈ ਹੋਰ ਕਿਸਾਨਾਂ ਤੋਂ ਉਲਟ, ਸ਼ੇਰ ਬਾਜ਼ ਸਿੰਘ ਜਿਸਨੇ ਨਿੱਜੀ ਅਤੇ ਸਮਾਜਿਕ ਖੇਤਰਾਂ ਵਿੱਚ ਨੌਕਰੀ ਲੱਭਣ ਦੀ ਬਜਾਏ ਆਪਣਾ ਦਿਮਾਗ ਕਾਫੀ ਛੋਟੀ ਉਮਰ ਵਿੱਚ ਹੀ ਪਸ਼ੂ-ਪਾਲਣ ਵੱਲ ਮੋੜ ਲਿਆ ਸੀ। ਪਸ਼ੂ-ਪਾਲਣ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਮੁੱਖ ਕਾਰਨ ਉਨ੍ਹਾਂਦੀ ਮਾਤਾ ਹਰਪਾਲ ਕੌਰ ਸੰਧੂ ਸਨ। ਪੰਜਾਬ ਸਰਕਾਰ ਦੀ Milking ‘ਚ ਮੁਰ੍ਹਾ ਨਸਲ ਦੀ ਰਾਣੀ ਮੱਝ ਨੇ 26.893 Kgs ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ।

Rani Milking Rani Milking

ਨੈਸ਼ਨਲ ਲਿਵਸਟੋਕ ਚੈਂਪੀਅਨ ਮੁਕਤਸਰ (2016) ‘ਚ ਬਣੇ 26.357 Kgs ਦੇ ਰਿਕਾਰਡ ਨੂੰ ਹੋਰ ਵਧਾਇਆ ਹੈ। ਇਸ Milking ‘ਚ ਪੰਜਾਬ ਸਰਕਾਰ ਦੇ 7 ਡਾਕਟਰਾਂ ਦੀ ਟੀਮ ਵੀ ਹਾਜ਼ਿਰ ਰਹੀ। ਰਾਣੀ ਹੁਣ 8 Lactation ‘ਚ ਹੈ ਅਤੇ ਇਸ ਦੇ ਬੱਚੇ ਦਾਰਾ ਅਤ ਸਿਕੰਦਰ ਦੇ ਹਜ਼ਾਰਾਂ ਸੀਮਨ ਪੂਰੇ ਭਾਰਤ ਵਿਚ ਵਰਤੇ ਗਏ ਹਨ। Milking ਵਿਚ ਰਾਣੀ ਦਾ ਸਾਫ਼ ਸੁਥਰਾ ਦੁੱਧ ਦਿਖਾਇਆ ਗਿਆ ਹੈ। ਸ਼ੇਰ ਬਾਜ਼ ਸਿੰਘ ਨੇ ਆਉਣ ਵਾਲੇ ਸਮੇਂ ਵਿਚ ਅਜਿਹਾ ਹੀ ਸਿਕੰਦਰ ਅਤੇ ਦਾਰਾ ਦੀ ਧੀ ਦਾ ਦੁੱਧ ਵੀ ਦਿਖਾਉਣ ਦਾ ਦਾਅਵਾ ਕੀਤਾ ਹੈ।

Rani Milking Rani Milking

ਉਨ੍ਹਾਂ ਦੇ ਕੁਝ ਇਨਾਮ ਅਤੇ ਉਪਲਬਧੀਆਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ:-

 ਲਕਸ਼ਮੀ ਡੇਅਰੀ ਫਾਰਮ ਵਿੱਚ ਮੱਝ ਦੇ ਦੁੱਧ ਲਈ ਰਾਸ਼ਟਰੀ ਰਿਕਾਰਡ ਹੈ।  ਸ਼ੇਰ ਬਾਜ਼ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ “State Award for excellent services in Dairy Farming” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਮੱਝ ਅੱਠਵੇਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ‘ਤੇ ਆਈ।  ਮਾਘੀ ਮੇਲੇ ਵਿੱਚ ਸ. ਗੁਲਜ਼ਾਰ ਸਿੰਘ ਜੀ ਦੁਆਰਾ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਮੱਝ ਨੇ 2008 ਵਿੱਚ ਮੁਕਤਸਰ ਵਿੱਚ ਦੁੱਧ ਉਤਪਾਦਨ ਪ੍ਰਤੀਯੋਗਤਾ ਵਿੱਚ ਪਹਿਲਾ ਪੁਰਸਕਾਰ ਜਿੱਤਿਆ।

Rani Milking Rani Milking

2008 ਵਿੱਚ PDFA ਮੇਲੇ ਵਿੱਚ ਉਨ੍ਹਾਂ ਦੀ ਮੱਝ ਨੇ ਪਹਿਲਾ ਇਨਾਮ ਜਿੱਤਿਆ। 2015 ਵਿੱਚ ਉਨ੍ਹਾਂ ਦੀ ਮੱਝ ‘ਧੰਨੋ’ ਨੇ 25 ਕਿਲੋ ਦੁੱਧ ਦੇ ਕੇ ਸਾਰੇ ਰਿਕਾਰਡ ਤੋੜ ਦਿੱਤੇ। ਜਨਵਰੀ 2016 ਵਿੱਚ ਮੁਕਤਸਰ ਮੇਲੇ ਵਿੱਚ ਉਨ੍ਹਾਂ ਦੀ ਮੁਰ੍ਹਾ ਮੱਝ ਨੇ ਸਾਰੇ ਪੁਰਸਕਾਰ ਜਿੱਤੇ। ਉਨ੍ਹਾਂ ਦੇ ਸਾਨ੍ਹ ‘ਸਿਕੰਦਰ’ ਨੇ ਮੁਕਤਸਰ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ। ‘ਰਾਣੀ’ ਮੱਝ ਨੇ 26 ਕਿਲੋ 357 ਗ੍ਰਾਮ ਦੁੱਧ ਦੇ ਕੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਪਹਿਲਾ ਪੁਰਸਕਾਰ ਜਿੱਤਿਆ।  ਧੰਨੋ ਮੱਝ ਨੇ 26 ਕਿਲੋ ਦੁੱਧ ਦਿੱਤਾ ਅਤੇ ਉਸੇ ਪ੍ਰਤੀਯੋਗਤਾ ਵਿੱਚ ਦੂਜੇ ਸਥਾਨ ‘ਤੇ ਆਈ।  ਉਨ੍ਹਾਂ ਦੇ ਕਈ ਲੇਖ ਅਖਬਾਰ ਵਿੱਚ advisory magazine ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

Rani Milking Rani Milking

ਅੱਜ ਉਨ੍ਹਾਂ ਕੋਲ 1 ਏਕੜ ਵਿੱਚ ਫੈਲੇ ਉਨ੍ਹਾਂ ਦੇ ਫਾਰਮ ਵਿੱਚ ਕੁੱਲ 50 ਮੱਝਾਂ ਹਨ ਅਤੇ ਉਹ ਸਾਰਾ ਦੁੱਧ ਸ਼ਹਿਰ ਦੀਆਂ ਕਈ ਦੁਕਾਨਾਂ ਵਿੱਚ ਵੇਚਦੇ ਹਨ। ਸ. ਸੰਧੂ ਖੁਦ ਚਾਰਾ ਉਗਾਉਣਾ ਪਸੰਦ ਕਰਦੇ ਹਨ, ਉਨ੍ਹਾਂ ਕੋਲ ਕੁੱਲ 40 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਣਕ, ਝੋਨਾ ਅਤੇ ਚਾਰਾ ਉਗਾਉਂਦੇ ਹਨ। ਸ਼ੇਰ ਬਾਜ਼ ਸਿੰਘ ਜੀ ਦਾ ਪੁੱਤਰ – ਬਰਿੰਦਰ ਸਿੰਘ ਸੰਧੂ, ਜੋ ਪੇਸ਼ੇ ਤੋਂ ਵਕੀਲ ਹੈ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਸੰਧੂ ਜੀ ਲਕਸ਼ਮੀ ਡੇਅਰੀ ਦੇ ਪ੍ਰਬੰਧਨ ਵਿੱਚ ਬਹੁਤ ਸਹਾਇਕ ਹਨ।

Rani Milking Rani Milking

ਉਨ੍ਹਾਂ ਦੇ ਪੁੱਤਰ ਨੇ ਫਾਰਮ ਦੇ ਨਾਮ ਨਾਲ ਇੱਕ ਫੇਸਬੁੱਕ ਪੇਜ਼ ਬਣਾਇਆ ਹੈ, ਜਿਸ ਵਿੱਚ ਉਨ੍ਹਾਂ ਨਾਲ 3.5 ਲੱਖ ਦੇ ਕਰੀਬ ਲੋਕ ਜੁੜੇ ਹਨ ਅਤੇ ਉਹ 2022-23 ਤੱਕ ਇਸ ਸੰਖਿਆ ਨੂੰ ਵਧਾ ਕੇ 10 ਲੱਖ ਕਰਨਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਫਾਰਮ ਲੋਕਾਂ ਨੂੰ ਇੰਨਾ ਪਸੰਦ ਹੈ ਕਿ ਕਈ ਲੋਕ ਤਾਂ ਵਿਦੇਸ਼ਾਂ ਤੋਂ ਆ ਕੇ ਵੀ ਉਨ੍ਹਾਂ ਕੋਲੋਂ ਮੱਝਾਂ ਖਰੀਦਦੇ ਹਨ।

ਸ. ਸੰਧੂ ਜੀ ਹਮੇਸ਼ਾ ਕਿਸਾਨਾਂ ਦੀ ਪਸ਼ੂ-ਪਾਲਣ ਨਾਲ ਸੰਬੰਧਿਤ ਮਦਦ ਕਰਦੇ ਰਹਿੰਦੇ ਹਨ। ਉਹ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲਾ ਵੀਰਜ ਅਤੇ ਦੁੱਧ ਵੀ ਪ੍ਰਦਾਨ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement