
ਸਿਹਤਮੰਦ ਮਨ ਨਿਰੋਗ ਸਰੀਰ ਵਿਚ ਰਹਿੰਦਾ ਹੈ।
ਚੰਡੀਗੜ੍ਹ: ਸਿਹਤਮੰਦ ਮਨ ਨਿਰੋਗ ਸਰੀਰ ਵਿਚ ਰਹਿੰਦਾ ਹੈ। ਇਕ ਲਾਭਕਾਰੀ ਜਿੰਦਗੀ ਜਿਉਣ ਲਈ ਤੰਦਰੁਸਤ ਰਹਿਣਾ ਅਤਿ ਮਹੱਤਵਪੂਰਨ ਹੈ। ਪੌਸ਼ਟਿਕ ਭੋਜਨ ਅਤੇ ਨਿਯਮਤ ਕਸਰਤ ਸਿਹਤਮੰਦ ਰਹਿਣ ਲਈ ਦੋ ਮਹੱਤਵਪੂਰਨ ਨੁਕਤੇ ਹਨ ਅਤੇ ਘਰੇਲੂ ਬਗੀਚੀ ਇਹਨਾਂ ਦੋਨਾਂ ਉਦੇਸ਼ਾਂ ਦੀ ਪੂਰਤੀ ਕਰਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਨੇ ਰਾਸ਼ਟਰੀ ਪੋਸਣ ਹਫਤੇ ਅਧੀਨ ਗੋਦ ਲਏ ਗਏ ਪਿੰਡ ਪੱਬੀਆਂ ਵਿਖੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਇਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
Kitchen gardening
ਤਾਜੀਆਂ ਅਤੇ ਫਲ ਪ੍ਰਾਪਤ ਕਰਨ ਲਈ ਆਪਣੀ ਘਰੇਲੂ ਬਗੀਚੀ ਵਿਚ ਕੰਮ ਕਰਨਾ ਇਕ ਵਰਦਾਨ ਤੋਂ ਘੱਟ ਨਹੀਂ ਹੈ । ਕੋਵਿਡ -19 ਮਹਾਂਮਾਰੀ ਦੇ ਮੱਦੇਨਜਰ ਸਮਾਜਿਕ ਦੂਰੀ ਅਤੇ ਹੋਰ ਲੋੜੀਦੀਆਂ ਸਾਵਧਾਨੀਆਂ ਰੱਖੀਆਂ ਗਈਆਂ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਘਰੇਲੂ ਬਗੀਚੀ ਦੇ ਫਾਏਦਿਆਂ ਬਾਰੇ ਪਰਿਵਾਰਿਕ ਪੱਧਰ ਤੇ ਜਾਗਰੂਕਤਾ ਪੈਦਾ ਕਰਨਾ ਸੀ।
PAU
ਇਸ ਮੌਕੇ ਸੀਨੀਅਰ ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਬਗੀਚੀ ਨੂੰ ਅਪਣਾ ਕੇ ਨਾ ਕੇਵਲ ਤਾਜੀਆਂ ਸਬਜੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਬਲਕਿ ਪਰਿਵਾਰਿਕ ਵੀ ਖਰਚੇ ਘੱਟ ਕੀਤੇ ਜਾ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਘਰੇਲੂ ਬਗੀਚੀ ਵੱਲ ਪ੍ਰੇਰਿਤ ਕਰਨ ਲਈ ਕਿਹਾ ।
Vegetables
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਸਾਰ ਵਿਗਿਆਨੀ ਡਾ.ਲਖਵਿੰਦਰ ਕੌਰ ਨੇ ਤਾਜੇ ਖਾਦ ਪਦਾਰਥਾਂ ਦੀ ਪੋਸ਼ਿਕ ਮਹੱਤਤਾ ਅਤੇ ਯੂਨੀਵਰਸਿਟੀ ਦੁਆਰਾ ਦਿੱਤੀ ਜਾ ਰਹੀ ਡਾਇਟ ਕਾਉਂਸਲਿੰਗ ਸੈੱਲ ਬਾਰੇ ਵਿਸਥਾਰ ਨਾਲ ਦੱਸਿਆ । ਇਸ ਮੌਕੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਤ ਸਬਜੀਆਂ ਦੀ ਬੀਜ ਕਿੱਟ ਵੀ ਮੁਹੱਈਆ ਕਰਵਾਈ ਗਈ । ਸਰਦੀ ਮੌਸਮ ਦੀਆਂ ਸਬਜੀਆਂ ਦੇ ਬੀਜਾਂ ਵਾਲੀ ਇਹ ਕਿੱਟ ਯੂਨੀਵਰਸਿਟੀ ਅਤੇ ਵੱਖ-ਵੱਖ ਜਿਲ੍ਹਿਆਂ ਦੇ ਵਿਚ ਸਥਿੱਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।