
Now the need for workers for sowing of cane, harvesting and cleaning...
ਚੰਡੀਗੜ੍ਹ : ਗੰਨੇ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਚੰਗੀ ਖ਼ਬਰ ਹੈ। ਹੁਣ ਕਿਸਾਨਾਂ ਨੂੰ ਬਿਜਾਈ ਕਰਨ ਸਮੇਂ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਸ਼ੂਗਰਫੈੱਡ ਵਿਭਾਗ ਵੱਲੋਂ ਇੱਕ ਮਸ਼ੀਨ ਤਿਆਰ ਕੀਤੀ ਹੈ। ਜਿਹੜੀ ਗੰਨਾ ਕਿਸਾਨਾਂ ਲਈ ਵਰਦਾਨ ਸਾਬਤ ਹੋ ਹੋਵੇਗੀ। ਇਹ ਗੰਨੇ ਦੀ ਫ਼ਸਲ ਦੀ ਬਿਜਾਈ, ਕਟਾਈ ਤੇ ਸਫ਼ਾਈ ਕਰਨ ਵਾਲੀ ਮਸ਼ੀਨ ਹੈ। ਇਸ ਮਸ਼ੀਨ ਨੂੰ ਸਹਿਕਾਰਤਾ ਵਿਭਾਗ ਦੇ ਸ਼ੂਗਰਫੈੱਡ ਵਿਭਾਗ ਵੱਲੋਂ ਤਿਆਰ ਕੀਤਾ ਗਿਆ।
Sugarcane Harvesing
ਵਿਭਾਗ ਵੱਲੋਂ ਅਜਨਾਲਾ ਦੇ ਪਿੰਡ ਸਾਰੰਗਦੇਵ ਦੇ ਕਿਸਾਨਾਂ ਨੂੰ ਮਸ਼ੀਨ ਦੀ ਲਾਈਵ ਡੈਮੋ ਦਿੱਤੀ ਗਈ। ਸ਼ੂਗਰਫੈੱਡ ਦੇ ਕੈਨ ਐਡਵਾਈਜ਼ਰ ਗੁਰਇਕਬਾਲ ਸਿੰਘ ਕਾਹਲੋਂ ਮੁਤਾਬਿਕ ਗੰਨੇ ਦੀ ਫ਼ਸਲ ਦਾ ਮਸ਼ੀਨੀਕਰਨ ਹੋਣ ਨਾਲ ਕਿਸਾਨਾਂ ਨੂੰ ਫ਼ਸਲ ਲਗਾਉਣ ਤੇ ਕੱਟਣ ਚ ਸਹਾਇਤਾ ਮਿਲੇਗੀ ਤੇ ਜ਼ਿਆਦਾ ਮੁਨਾਫ਼ਾ ਹੋਵੇਗਾ। ਸ਼ੂਗਰ ਮਿਲ ਭਾਲਾ ਪਿੰਡ ਦੇ ਜੀ.ਐੱਮ ਸ਼ਿਵਪਾਲ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੀ ਮਦਦ ਨਾਲ ਕਿਸਾਨ ਇੱਕੋ ਸਮੇਂ ਤਿੰਨ ਤੋਂ ਚਾਰ ਫ਼ਸਲਾਂ ਲੱਗਾ ਸਕਦੇ ਹਨ। ਮਸ਼ੀਨ ਦੁਆਰਾ ਕੱਟੀ ਗਈ ਫ਼ਸਲ ਨੂੰ ਸੰਭਾਲਣ ਵਿੱਚ ਮਿਲ ਵਿੱਚ ਵੀ ਆਸਾਨੀ ਹੁੰਦੀ ਹੈ।
Sugarcane Machine
ਕਿਸਾਨਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਗੰਨੇ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨ ਨਵੀਂ ਮਸ਼ੀਨ ਤੋਂ ਕਾਫ਼ੀ ਆਸਵੰਦ ਹਨ। ਹੋਰਨਾਂ ਕਿਸਾਨਾਂ ਨੂੰ ਵੀ ਇਸ ਮਸ਼ੀਨ ਜ਼ਰੀਏ ਬਿਜਾਈ ਕਰਨ ਦੀ ਅਪੀਲ ਕੀਤੀ ਹੈ। ਤਕਨੀਕੀ ਦੇ ਯੁੱਗ ਚ ਕਿਸਾਨੀ ਦਾ ਵੀ ਨਵੀਨੀਕਰਨ ਹੋ ਰਿਹਾ ਤੇ ਨਵੀਂ ਮਸ਼ੀਨਰੀ ਈਜਾਦ ਹੋ ਰਹੀ ਹੈ। ਸਰਕਾਰ ਨੂੰ ਵੀ ਚਾਹੀਦਾ ਕਿ ਅਜਿਹੀ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਵੇ ਤਾਂ ਕਿ ਨਵੀਂ ਤਕਨੀਕ ਹਰ ਕਿਸਾਨ ਦੀ ਪਹੁੰਚ ਚ ਆ ਸਕੇ। ਕਿਸਾਨ ਭਰਪੂਰ ਫ਼ਾਇਦਾ ਉਠਾ ਸਕਣ।