ਸਿੱਖੋ, ਸਮਿੰਟ ਨਾਲ ਚੂਹੇ ਮਾਰਨ ਦਾ ਬੇਹੱਦ ਆਸਾਨ ਤਰੀਕਾ, ਫ਼ਸਲ ਰਹੇਗੀ ਸੁਰੱਖਿਅਤ
Published : Sep 16, 2019, 4:24 pm IST
Updated : Sep 16, 2019, 7:31 pm IST
SHARE ARTICLE
Rat
Rat

ਚੂਹੇ ਘਰਾਂ ਵਿਚ ਸਮਾਨ ਦਾ ਨੁਕਸਾਨ ਕਰਦੇ ਹਨ ਅਤੇ ਖੇਤਾਂ ਵਿਚ ਫਸਲਾਂ...

ਚੰਡੀਗੜ੍ਹ: ਚੂਹੇ ਘਰਾਂ ਵਿਚ ਸਮਾਨ ਦਾ ਨੁਕਸਾਨ ਕਰਦੇ ਹਨ ਅਤੇ ਖੇਤਾਂ ਵਿਚ ਫਸਲਾਂ ਦਾ। ਚੂਹਿਆਂ ਖੇਤਾਂ ਅਤੇ ਘਰਾਂ ਵਿਚ ਖੁੱਡਾਂ ਬਣਾ ਕੇ ਰਹਿੰਦੇ ਹਨ। ਕਈ ਕਿਸਾਨ ਫਸਲਾਂ ਵਿਚੋਂ ਚੂਹੇ ਮਾਰਨ ਲਈ ਫਰਾਡਾਨ ਦੀ ਵਰਤੋਂ ਕਰਦੇ ਹਨ। ਇਕ ਏਕੜ ਵਿਚ 12 ਕਿਲੋ ਫਰਾਡਾਨ ਪਾਉਂਦੇ ਹਨ। ਇਸ ਨਾਲ ਚੂਹੇ ਮ ਰਦੇ ਨਹੀਂ, ਖੁੱਡਾਂ ਵਿਚ ਹੀ ਰਹਿੰਦੇ ਹਨ। ਲਗਭਗ 15-20 ਦਿਨਾਂ ਦੇ ਬਾਅਦ ਚੂਹੇ ਫਿਰ ਸਰਗਰਮ ਹੋ ਜਾਂਦੇ ਹਨ। ਚੂਹਿਆਂ ਵਿਚ ਵੀ ਜ਼ਹਿਰਾਂ ਨੂੰ ਸਹਿਣ ਕਰਨ ਦੀ ਸ਼ਕਤੀ ਪੈਦਾ ਹੋ ਗਈ ਹੈ। ਇਸ ਲਈ ਅੱਜ ਕੱਲ੍ਹ ਚੂਹੇ ਮਾ ਰਨਾ ਬਹੁਤ ਔਖਾ ਕੰਮ ਹੋ ਗਿਆ ਹੈ।

RatRat

ਸੀਮੈਂਟ ਨਾਲ ਚੂਹੇ ਮਾਰਨ ਦਾ ਤਰੀਕਾ 

ਸੀਮੈਂਟ ਨਾਲ ਚੂਹੇ ਮਾਰਨ ਦਾ ਬਹੁਤ ਸਸਤਾ, ਸਰਲ ਅਤੇ ਸਫ਼ਲ ਤਰੀਕਾ ਵਿਕਸਿਤ ਕੀਤਾ ਹੈ। ਆਟੇ ਦੀਆਂ ਮੋਟੀਆਂ-ਮੋਟੀਆਂ ਰੋਟੀਆਂ ਪਕਾਅ ਲਵੋ, ਰੋਟੀਆਂ ਫੁਲਣੀਆਂ ਨਹੀਂ ਚਾਹੀਦੀਆਂ। ਰੋਟੀਆਂ ਦੇ ਦੋਵੇਂ ਪਾਸੇ ਕਿਸੇ ਖਾਣ ਵਾਲੇ ਤੇਲ ਨਾਲ ਚੋਪੜ ਕੇ ਚਾਕੂ ਨਾਲ ਰੋਟੀਆਂ ਦੇ ਨਿੱਕੇ-ਨਿੱਕੇ (ਬਿਸਕੁਟ ਜਿੰਨੇ) ਟੁਕੜੇ ਕਰ ਲਵੋ। ਇਨ੍ਹਾਂ ਰੋਟੀਆਂ ਦੇ ਟੁਕੜਿਆਂ ਨੂੰ ਸੁੱਕਾ ਸੀਮੈਂਟ ਜਿੰਨਾ ਲੱਗ ਸਕੇ ਲਗਾ ਦਿਓ। ਇਹ ਕੰਮ ਦੁਪਹਿਰ ਤੋਂ ਬਾਅਦ ਕਰੋ ਅਤੇ ਸੂਰਜ ਡੁੱਬਣ ਤੋਂ ਅੱਧਾ ਘੰਟਾ ਪਹਿਲਾਂ, 4-5 ਬੁਰਕੀਆਂ ਚੂਹਿਆਂ ਦੀਆਂ ਖੁੱਡਾਂ ਕੋਲ ਜਾਂ ਜਿਥੇ ਚੂਹੇ ਚੁਗਣ ਜਾਂਦੇ ਹਨ ਪਾ ਦਿਓ।

CropCrop

ਸਵੇਰੇ ਤਹਾਨੂੰ ਇਕ ਵੀ ਬੁਰਕੀ ਖੇਤਾਂ ਵਿਚ ਨਹੀਂ ਮਿਲੇਗੀ, ਸਾਰੀ ਰੋਟੀ ਚੂਹੇ ਖੁੱਡਾਂ ਵਿਚ ਲੈ ਜਾਂਦੇ ਹਨ ਜਾਂ ਫਿਰ ਖਾ ਜਾਂਦੇ ਹਨ। ਦੂਜੇ ਦਿਨ ਚੂਹੇ ਖੁੱਡਾਂ ਵਿਚੋਂ ਬਾਹਰ ਨਹੀਂ ਨਿਕਲਣਗੇ, ਚੂਹਿਆਂ ਦੀਆਂ ਆਂਦਰਾਂ ਵਿਚ ਸੀਮੈਂਟ ਜੰਮ ਜਾਂਦਾ ਹੈ। ਜਿਸ ਨਾਲ ਚੂਹੇ ਦੇ ਪੇਟ ਵਿਚ ਬੰਨ੍ਹ ਪੈ ਜਾਂਦਾ ਹੈ ਅਤੇ ਚੂਹੇ ਖੁੱਡਾਂ ਵਿਚ ਹੀ ਮਰ ਜਾਂਦੇ ਹਨ।ਬਚੇ ਹੋਏ ਚੂਹਿਆਂ ਨੂੰ ਇਨ੍ਹਾਂ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲਗਦਾ, ਪਹਿਲੀ ਗੱਲ ਤਾਂ ਮੌਤ ਹੁੰਦੀ ਹੀ 7-8 ਦਿਨਾਂ ਬਾਅਦ ਹੈ। ਇਸ ਕਰਕੇ ਖੁੱਡਾਂ ਵਿਚੋਂ ਨਿਕਲਦੇ ਬਾਕੀ ਚੂਹੇ ਵੀ ਸੀਮੈਂਟ ਲੱਗੇ ਰੋਟੀਆਂ ਦੀਆਂ ਬੁਰਕੀਆਂ ਖਾ ਲੈਂਦੇ ਹਨ।

RatRat

ਚੂਹੇ ਮਾਰਨ ਦਾ ਇਹ ਤਰੀਕਾ ਬਹੁਤ ਹੀ ਸਸਤਾ ਅਤੇ ਸੌਖਾ ਹੈ। 20-25 ਰੋਟੀਆਂ ਅਤੇ ਅੱਧ ਪਾ ਤੇਲ ਨਾਲ ਕਿਸਾਨ ਉਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ। ਉਸ ਨੂੰ ਸਿਰਫ਼ 8-9 ਰੁਪਏ ਦਾ ਸੀਮੈਂਟ ਹੀ ਮੁੱਲ ਲੈਣਾ ਪੈਂਦਾ ਹੈ। ਇੰਨੇ ਖਰਚ ਨਾਲ ਇਕ ਏਕੜ ਕਮਾਦ ਜਾਂ 5-7 ਏਕੜ ਕਣਕ ਦੇ ਸਾਰੇ ਚੂਹੇ ਮਰ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement