
ਸਮੇਂ 'ਤੇ ਕਰਜ਼ਾ ਮੋੜਨ 'ਤੇ 3 ਫ਼ੀਸਦੀ ਵਾਧੂ ਛੋਟ ਦਿੱਤੀ ਜਾਂਦੀ ਹੈ।
ਜਲੰਧਰ: ਕਿਸਾਨਾਂ ਲਈ ਸਰਕਾਰ ਨੇ ਇਕ ਨਵੀਂ ਪਹਿਲ ਵੱਲ ਕਦਮ ਵਧਾਇਆ ਹੈ। ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੇਂਦਰ ਸਰਕਾਰ ਨੇ ਬੈਕਾਂ ਨੂੰ ਸਖ਼ਤੀ ਨਾਲ ਹੁਕਮ ਜਾਰੀ ਕੀਤੇ ਹਨ ਕਿ ਅਰਜ਼ੀ ਦੇ 15ਵੇਂ ਕੇਸੀਸੀ ਬਣ ਜਾਵੇ। ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਪਿੰਡ ਪੱਧਰ ਤੇ ਮੁੰਹਿਮ ਚਲਾਈ ਜਾਵੇਗੀ। ਖੇਤੀ ਕਿਸਾਨੀ ਲਈ ਵਿਆਜ ਦਰ 9 ਫ਼ੀਸਦੀ ਹੈ ਪਰ ਸਰਕਾਰ ਇਸ ਵਿਚ 2 ਫ਼ੀਸਦੀ ਦੀ ਸਬਸਿਡੀ ਦਿੰਦੀ ਹੈ।
Farmers
ਇਸ ਤਰ੍ਹਾਂ ਇਹ 7 ਫ਼ੀਸਦੀ ਹੀ ਪੈਂਦਾ ਹੈ। ਸਮੇਂ 'ਤੇ ਕਰਜ਼ਾ ਮੋੜਨ 'ਤੇ 3 ਫ਼ੀਸਦੀ ਵਾਧੂ ਛੋਟ ਦਿੱਤੀ ਜਾਂਦੀ ਹੈ। ਦਸ ਦਈਏ ਕਿ ਕਿਸਾਨ ਕ੍ਰੈਡਿਟ ਦੀ ਸੁਵਿਧਾ ਪਸ਼ੂ-ਪਾਲਣ ਲਈ ਵੀ ਉਪਲੱਬਧ ਕਰਵਾਈ ਜਾਂਦੀ ਹੈ। ਇਹਨਾਂ ਦੋਵੇਂ ਹੀ ਸ਼੍ਰੇਣੀਆਂ ਨੂੰ ਇਸ ਦੌਰਾਨ ਵੱਧ ਤੋਂ ਵੱਧ 2 ਲੱਖ ਰੁਪਏ ਦਾ ਕਰਜ਼ਾ ਮਿਲ ਸਕਦਾ ਹੈ। ਖੇਤੀ ਮੰਤਰਾਲੇ ਅਨੁਸਾਰ ਕਿਸੇ ਵੀ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾਇਆ ਜਾ ਸਕਦਾ ਹੈ।
Farmer
ਇਸ ਲਈ ਸਿਰਫ਼ 3 ਦਸਤਾਵੇਜ਼ਾਂ ਦੀ ਲੋੜ ਹੈ ਇਕ ਕਿਸਾਨ ਦਾ ਪ੍ਰਮਾਣ ਪੱਤਰ, ਨਿਵਾਸ ਦਾ ਪ੍ਰਮਾਣ ਪੱਤਰ 'ਤੇ ਕਿਸਾਨ ਦਾ ਸਹੁੰ ਪੱਤਰ ਕਿ ਉਸ ਦਾ ਕਿਸੇ ਹੋਰ ਬੈਂਕ ਵਿਚ ਕਰਜ਼ਾ ਬਕਾਇਆ ਨਹੀਂ। ਇਹਨਾਂ ਦੇ ਆਧਾਰ 'ਤੇ ਕਿਸਾਨ ਕ੍ਰੈਡਿਟ ਕਾਰਡ ਬਣਾਇਆ ਜਾਵੇਗਾ। ਸਰਕਾਰ ਨੇ ਬੈਂਕਿੰਗ ਐਸੋਸੀਏਸ਼ਨ ਨੂੰ ਕਿਹਾ ਹੈ ਕਿ ਕੇਸੀਸੀ ਦੀ ਅਰਜ਼ੀ ਲਈ ਕੋਈ ਫ਼ੀਸ ਨਾ ਲਈ ਜਾਵੇ।
Farmer
ਸੂਬਾ ਸਰਕਾਰ 'ਤੇ ਬੈਂਕਾਂ ਨੂੰ ਆਦੇਸ਼ ਦਿੱਤੇ ਹਨ ਕਿ ਪੰਚਾਇਤ ਦੀ ਸਹਾਇਤਾ ਨਾਲ ਪਿੰਡ ਵਿਚ ਕੈਂਪ ਲਗਵਾ ਕੇ ਕਾਰਡ ਬਣਵਾਏ ਜਾਣ। ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਸਰਕਾਰ ਹਰ ਕਿਸਾਨ ਨੂੰ ਕੇਸੀਸੀ ਜਾਰੀ ਕਰਨਾ ਚਾਹੁੰਦੀ ਹੈ। ਇਸ ਵਾਸਤੇ ਉਹ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਿਹਨਾਂ ਸੂਬਿਆਂ ਵਿਚ ਬਹੁਤ ਘਟ ਕਿਸਾਨਾਂ ਨੇ ਇਸ ਦਾ ਫ਼ਾਇਦਾ ਲਿਆ ਉੱਥੇ ਕੇਂਦਰ ਦੀ ਟੀਮ ਦੌਰਾ ਕਰੇਗੀ।