
ਫਿਰ ਉਹਨਾਂ ਨੇ ਵਿਦੇਸ਼ਾਂ ਤੋਂ ਕਬੂਤਰਾਂ ਦੀਆਂ ਕਿਸਮਾਂ...
ਮੋਗਾ: ਪਿੰਡ ਨੱਥੋਕੇ ਜ਼ਿਲ੍ਹਾ ਮੋਗਾ ਵਿਚ ਗਗਨ ਗਿੱਲ ਨੂੰ ਕਬੂਤਰਾਂ ਦਾ ਅਜਿਹਾ ਸ਼ੌਂਕ ਪਿਆ ਕਿ ਉਸ ਨੇ ਵਿਦੇਸ਼ਾਂ ਦੇ ਕਬੂਤਰ ਵੀ ਪੰਜਾਬ ਲਿਆ ਕੇ ਇਹਨਾਂ ਦੀ ਸਾਂਭ-ਸੰਭਾਲ ਕੀਤੀ। ਇਹਨਾਂ ਕਬੂਤਰਾਂ ਦੀ ਖੂਬੀ ਇਹ ਹੈ ਕਿ ਇਹ ਆਮ ਕਬੂਤਰਾਂ ਨਾਲੋਂ ਕਿਤੇ ਜ਼ਿਆਦਾ ਖੂਬਸੂਰਤ ਤੇ ਮਨਮੋਹਕ ਹਨ ਜਿਹਨਾਂ ਨੂੰ ਇਕ ਵਾਰ ਦੇਖ ਲਿਆ ਜਾਵੇ ਤਾਂ ਨਜ਼ਰ ਹੀ ਨਹੀਂ ਹਟਦੀ।
Pigeons
ਪੰਜਾਬ ਵਿਚ ਦੇਸੀ ਲੱਕੇ, ਚੀਨੇ ਤੇ ਬਾਜੀ ਵਾਲੇ ਕਬੂਤਰ ਸਨ ਪਰ ਅਜਿਹੇ ਵੱਖ-ਵੱਖ ਤਰ੍ਹਾਂ ਦੇ ਕਬੂਤਰ ਪੰਜਾਬ ਵਿਚ ਬਹੁਤ ਘਟ ਸਨ। ਗਗਨ ਗਿੱਲ ਨੇ 8 ਸਾਲ ਪਹਿਲਾਂ ਕਬੂਤਰ ਪਾਲੇ ਸਨ ਤੇ ਹੁਣ ਤਕ ਕਈ ਪਿੰਡਾਂ ਵਿਚ ਇਹ ਕਬੂਤਰ ਪਹੁੰਚ ਚੁੱਕੇ ਹਨ। ਉਹਨਾਂ ਨੇ ਅਪਣੇ ਰਿਸ਼ਤੇਦਾਰਾਂ ਤੋਂ ਕਬੂਤਰ ਲੈ ਕੇ ਪਾਲਣੇ ਸ਼ੁਰੂ ਕੀਤੇ ਤੇ ਫਿਰ ਯਿਊਟਿਊਬ ਤੋਂ ਖੋਜ ਕਰ ਕੇ ਇਹਨਾਂ ਦੀਆਂ ਹੋਰ ਕਿਸਮਾਂ ਪਾਲਣੀਆਂ ਚਾਹੀਆਂ।
Pigeons
ਫਿਰ ਉਹਨਾਂ ਨੇ ਵਿਦੇਸ਼ਾਂ ਤੋਂ ਕਬੂਤਰਾਂ ਦੀਆਂ ਕਿਸਮਾਂ ਮੰਗਵਾਈਆਂ ਜਿਸ ਦੀ ਕੀਮਤ ਤਕਰੀਬਨ ਲੱਖ ਜਾਂ ਡੇਢ ਲੱਖ ਤਕ ਸੀ। ਗਗਨ ਗਿੱਲ ਸਵੇਰੇ 2 ਘੰਟੇ ਤੇ ਸ਼ਾਮ ਨੂੰ 2 ਘੰਟੇ ਕਬੂਤਰਾਂ ਦੀ ਸੇਵਾ ਲਈ ਕੱਢਦੇ ਹਨ ਕਿਉਂ ਕਿ ਜੇ ਉਹ ਇਹਨਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਨਹੀਂ ਕਰਦੇ ਤਾਂ ਬਿਮਾਰੀਆਂ ਦਾ ਡਰ ਵੀ ਬਣਿਆ ਰਹਿੰਦਾ ਹੈ।
Pigeons
ਸਾਰੀਆਂ ਕਿਸਮਾਂ ਦੇ ਕਬੂਤਰਾਂ ਦੀ ਫੀਡ ਇਕੋ ਜਿਹੀ ਹੀ ਹੈ, ਫੀਡ ਵਿਚ ਮੱਕੀ, ਬਾਜਰਾ, ਤਾਰਾ-ਮੀਰਾ, ਕਣਕ, ਸਰ੍ਹੋਂ ਅਤੇ ਕਈ ਦਾਲਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ। ਜੇ ਇਹਨਾਂ ਨੂੰ ਵੇਚਣ ਦੀ ਗੱਲ ਕੀਤੀ ਜਾਵੇ ਤਾਂ ਇਕ ਜੋੜੇ ਦੀ ਕੀਮਤ 2500 ਤੋਂ ਸ਼ੁਰੂ ਹੋ ਜਾਂਦੀ ਹੈ, ਇਸ ਤਰ੍ਹਾਂ ਇਹਨਾਂ ਤੋਂ ਮੁਨਾਫ਼ਾ ਵੀ ਕੱਢਿਆ ਜਾ ਸਕਦਾ ਹੈ।
Pigeons
ਇਸ ਤੋਂ ਇਲਾਵਾ ਉਹਨਾਂ ਨੇ ਦਰੱਖ਼ਤਾਂ ਦੀ ਸੰਭਾਲ ਦੀ ਵੀ ਸਾਢੇ 3 ਕਨਾਲਾਂ ਥਾਂ ਰੱਖੀ ਹੋਈ ਹੈ ਜਿਸ ਵਿਚ ਪੰਛੀਆਂ ਦੇ ਖਾਣੇ ਨਾਲ ਸਬੰਧਿਤ ਦਰੱਖ਼ਤ ਲਗਾਏ ਗਏ ਹਨ। ਇਹਨਾਂ ਦਰੱਖ਼ਤਾਂ ਤੇ ਜਿਹੜੇ ਅਵਾਰਾ ਪੰਛੀ ਹੁੰਦੇ ਹਨ ਉਹ ਅਪਣੇ ਆਲ੍ਹਣੇ ਬਣਾ ਸਕਦੇ ਹਨ।
Pigeons
ਪਹਿਲਾਂ ਕੱਚੇ ਘਰਾਂ ਵਿਚ ਪੰਛੀ ਅਪਣੇ ਆਲ੍ਹਣੇ ਬਣਾ ਸਕਦੇ ਸਨ ਪਰ ਹੁਣ ਲੋਕਾਂ ਦੇ ਘਰ ਪੱਕੇ ਹੋਣ ਕਾਰਨ ਇਹਨਾਂ ਦਾ ਸਹਾਰਾ ਸਿਰਫ ਦਰੱਖ਼ਤ ਹੀ ਹਨ। ਲੋੜ ਹੈ ਕੁਦਰਤ ਦੇ ਇਹਨਾਂ ਰੰਗਾਂ ਨੂੰ ਮਾਨਣ ਦੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖ ਸਕਣ ਕੇ ਕੁਦਰਤ ਨੇ ਸਾਨੂੰ ਇੰਨੀਆਂ ਸੋਹਣੀਆਂ ਦਾਤਾਂ ਬਖ਼ਸ਼ੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।