
ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਹੋਣ ਵਾਲਾ ਡ੍ਰੈਗਨ ਫਰੂਟ ਹੁਣ ਪ੍ਰਦੇਸ਼ ਦੇ ਕਿਸਾਨਾਂ ਦੇ ਲਈ ਆਮਦਨ ਦਾ ਚੰਗਾ ਜਰੀਆ ਬਣ ਗਿਆ ਹੈ। ਬਰਨਾਲਾ ਦੇ ਪਿੰਡ ਠੁੱਲੇਵਾਲ....
ਚੰਡੀਗੜ੍ਹ : ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਹੋਣ ਵਾਲਾ ਡ੍ਰੈਗਨ ਫਰੂਟ ਹੁਣ ਪ੍ਰਦੇਸ਼ ਦੇ ਕਿਸਾਨਾਂ ਦੇ ਲਈ ਆਮਦਨ ਦਾ ਚੰਗਾ ਜਰੀਆ ਬਣ ਗਿਆ ਹੈ। ਬਰਨਾਲਾ ਦੇ ਪਿੰਡ ਠੁੱਲੇਵਾਲ ਦੇ ਕਿਸਾਨ ਹਰਬੰਤ ਸਿੰਘ ਇਸਦੀ ਖੇਤੀ ਤੋਂ ਬਹੁਤ ਮੁਨਾਫਾ ਕਮਾ ਰਹੇ ਹਨ। ਹੁਣ ਉਹ ਦੂਸਰੇ ਕਿਸਾਨਾਂ ਨੂੰ ਵੀ ਇਸਦੀ ਖੇਤੀ ਦੇ ਲਈ ਪ੍ਰੇਰਿਤ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਸਦੀਆਂ ਕਲਮਾਂ ਇੱਕ ਵਾਰ ਲਗਾਉਣ ਨਾਲ ਇਹ 15 ਸਾਲ ਤੱਕ ਫਲ ਦਿੰਦੀ ਹੈ। ਯਾਨੀ ਇੱਕ ਵਾਰ ਬਿਜਾਈ ਤੋਂ ਬਾਅਦ 15 ਸਾਲ ਕਮਾਈ ਹੀ ਕਮਾਈ ਕੀਤੀ ਜਾ ਸਕਦੀ ਹੈ।
Dragon Fruit
ਇਸਦੇ ਨਾਲ ਹੀ ਇਸਨੂੰ ਪਾਣੀ ਖੜ੍ਹਾ ਹੋਣ ਵਾਲੀ ਜਮੀਨ ਤੋਂ ਇਲਾਵਾ ਕਿਸੇ ਵੀ ਮਿੱਟੀ ਵਿਚ ਲਗਾਇਆ ਜਾ ਸਕਦਾ ਹੈ। ਡ੍ਰੈਗਨ ਫਰੂਟ ਦੀ ਖੇਤੀ ਵਿਚ ਪਾਣੀ ਦੀ ਵੀ ਨਾਮਾਤਰ ਹੀ ਜਰੂਰਤ ਹੁੰਦੀ ਹੈ। ਗਰਮੀ ਦੇ ਸੀਜਨ ਵਿਚ 10 ਦਿਨਾਂ ਵਿਚ ਇੱਕ ਵਾਰ ਅਤੇ ਸਰਦੀਆਂ ਵਿਚ ਇੱਕ ਮਹੀਨੇ ਵਿਚ ਇੱਕ ਵਾਰ ਸਿੰਚਾਈ ਦੀ ਜਰੂਰਤ ਹੁੰਦੀ ਹੈ। ਕਿਸਾਨ ਇਸ ਫਰੂਟ ਦੇ ਨਾਲ ਝੋਨੇ ਨੂੰ ਛੱਡ ਕੇ ਕੋਈ ਵੀ ਫਸਲ ਲਗਾ ਕੇ ਕਮਾਈ ਦੁੱਗਣੀ ਕਰ ਸਕਦੇ ਹਨ। ਇੱਕ ਕਿੱਲੇ ਜਮੀਨ ਵਿਚ ਇਸਦੀਆਂ 1600 ਕਲਮਾਂ ਲੱਗਦੀਆਂ ਹਨ। 15 ਸਾਲ ਤੱਕ ਇਸ ਵਿਚ ਫਰੂਟ ਲੱਗੇਗਾ ਜੋ ਤੀਸਰੇ ਸਾਲ ਤੋਂ ਭਰਪੂਰ ਉਤਪਾਦਨ ਦੇਣ ਲੱਗੇਗਾ।
Dragon Fruit
ਮਿਹਨਤ ਦੇ ਬਲ ਤੇ ਇੱਕ ਏਕੜ ਤੋਂ 50 ਕੁਇੰਟਲ ਫਲ ਹੋ ਸਕਦਾ ਹੈ ਜਿਸਨੂੰ ਵੇਚ ਕੇ ਪੰਜ ਲੱਖ ਰੁਪਏ ਕਮਾਏ ਜਾ ਸਕਦੇ ਹਨ। ਹੋਰ ਕੋਈ ਫਸਲ ਇੰਨੀਂ ਕਮਾਈ ਨਹੀਂ ਦੇ ਪਾਉਂਦੀ। ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਮਨਪ੍ਰੀਤ ਸਿੱਧੂ ਨੇ ਦੱਸਿਆ ਕਿ ਡ੍ਰੈਗਨ ਫਰੂਟ ਸਰੀਰ ਵਿਚ ਐਂਟੀ-ਆੱਕਸੀਡੈਂਟ ਦਾ ਕੰਮ ਕਰਦਾ ਹੈ। ਸਰੀਰ ਵਿਚ ਖੂਨ, ਚਰਬੀ, ਦਿਲ ਅਤੇ ਚਮੜੀ ਵਿਚ ਹਰ ਤਰਾਂ ਦੀ ਸਮੱਸਿਆ ਆੱਕਸੀਡੈਂਟ ਤੋਂ ਪੈਦਾ ਹੁੰਦੀ ਹੈ। ਹਰਬੰਤ ਸਿੰਘ ਨੇ ਦੱਸਿਆ ਕਿ ਡ੍ਰੈਗਨ ਫਰੂਟ ਦੀ ਕਲਮ ਨੂੰ ਦੋ ਮਹੀਨਿਆਂ ਤੱਕ ਗਮਲੇ ਵਿਚ ਤਿਆਰ ਕੀਤਾ ਜਾ ਸਕਦਾ ਹੈ।
Dragon Fruit
ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਸਨੂੰ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ। ਗਰਮੀਆਂ ਇਸਦੇ ਲਈ ਅਨੁਕੂਲ ਸਮਾਂ ਹੈ। ਢੇਢ ਸਾਲ ਪਹਿਲਾਂ ਦੀ ਗੱਲ ਹੈ। ਮੈਂ ਸ਼ੋਸ਼ਲ ਮੀਡੀਆ ਤੇ ਡ੍ਰੈਗਨ ਫਰੂਟ ਦੇ ਬਾਰੇ ਜਾਣਿਆਂ ਅਤੇ ਗੁਜਰਾਤ ਤੋਂ 400 ਪੌਦੇ ਲੈ ਆਇਆ। ਇਸਦੀ ਖੇਤੀ ਦੀ ਜਾਣਕਾਰੀ ਨਹੀਂ ਸੀ, ਪਰ ਰਿਸਕ ਲੈ ਕੇ ਇੱਕ ਪੌਦੇ ਦੀ 70 ਰੁਪਏ ਕੀਮਤ ਦਿੱਤੀ। 28 ਹਜਾਰ ਰੁਪਏ ਖਰਚ ਕਰਕੇ 400 ਪੌਦਿਆਂ ਨੂੰ ਲੈ ਕੇ ਦੋ ਕਨਾਲ ਵਿਚ ਇਹਨਾਂ ਨੂੰ ਲਗਾ ਦਿੱਤਾ। ਪਹਿਲੇ ਸਾਲ 58 ਹਜਾਰ ਰੁਪਏ ਖਰਚ ਕਰਕੇ ਇੱਕ ਸਾਲ ਤੱਕ ਇਹਨਾਂ ਨੂੰ ਪਾਲਿਆ।
Dragon Fruit
ਇਸ ਤੋਂ ਮੈਨੂੰ 40 ਹਜਾਰ ਦੇ ਫਲ ਪ੍ਰਾਪਤ ਹੋਏ। ਇਸ ਤੋਂ ਇਲਾਵਾ ਮੈਂ ਕਰੀਬ 50-60 ਕਲਮਾਂ ਵੀ ਵੇਚੀਆਂ। ਸਫਲ ਪ੍ਰਯੋਗ ਤੋਂ ਬਾਅਦ ਹੁਣ ਮੈਂ ਖੁਸ਼ ਹਾਂ ਅਤੇ ਦੋ ਏਕੜ ਵਿਚ ਕਲਮਾਂ ਲਗਾਉਣ ਦੀ ਤਿਆਰ ਕਰ ਰਿਹਾ ਹਾਂ।