
ਜਦੋਂ ਤੁਸੀਂ ਨਵਾਂ-ਨਵਾਂ ਕੁਝ ਬਣਾਉਣਾ ਸਿੱਖਦੇ ਹੋ ਤਾਂ ਕੁਝ ਅਜਿਹੀ ਰੈਸਿਪੀ ਬਣਾਉਣ ਦੀ ਚਾਹ ਰੱਖਦੇ ਹੋ ਜੋ ਆਸਾਨ ਹੋਵੇ ਅਤੇ ਖਾਣ 'ਚ ਵੀ ਸੁਆਦ ਲੱਗੇ। ...
ਜਦੋਂ ਤੁਸੀਂ ਨਵਾਂ-ਨਵਾਂ ਕੁਝ ਬਣਾਉਣਾ ਸਿੱਖਦੇ ਹੋ ਤਾਂ ਕੁਝ ਅਜਿਹੀ ਰੈਸਿਪੀ ਬਣਾਉਣ ਦੀ ਚਾਹ ਰੱਖਦੇ ਹੋ ਜੋ ਆਸਾਨ ਹੋਵੇ ਅਤੇ ਖਾਣ 'ਚ ਵੀ ਸੁਆਦ ਲੱਗੇ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਆਸਾਨ ਬਰਫੀ ਬਣਾਉਣੀ ਸਿਖਵਾਂਗੇ ਜਿਸ ਦਾ ਨਾਂ ਹੈ ਮੂੰਗਫਲੀ ਦੀ ਬਰਫੀ।
ਸਮੱਗਰੀ :- ਮੂੰਗਫਲੀ- 1 ਕੱਪ, ਤਾਜ਼ਾ ਨਾਰੀਅਲ - 1 ਕੱਪ, ਖੰਡ - 2, ਦੁੱਧ - 1 ਕੱਪ
Peanut Burfi
ਵਿਧੀ :- ਸਭ ਤੋਂ ਪਹਿਲਾਂ ਮੂੰਗਫਲੀ ਨੂੰ ਇਕ ਘੰਟੇ ਲਈ ਪਾਣੀ 'ਚ ਭਿਓਂ ਦਿਓ। ਫਿਰ ਇਸ ਨੂੰ ਪੀਸ ਕੇ ਇਸ 'ਚ ਪਿੱਸਿਆ ਹੋਇਆ ਨਾਰੀਅਲ ਮਿਲਾ ਲਓ ਅਤੇ ਇਕ ਗਾੜਾ ਪੇਸਟ ਤਿਆਰ ਕਰੋ। ਇਕ ਪੈਨ ਗਰਮ ਕਰੋ, ਉਸ 'ਚ ਖੰਡ ਅਤੇ ਦੁੱਧ ਮਿਲਾਓ ਅਤੇ ਉਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਗਾੜਾ ਨਾ ਹੋਵੇ। ਪੈਨ 'ਚ ਪੇਸਟ ਪਾ ਕੇ ਲਗਾਤਾਰ ਹਿਲਾਉਂਦੇ ਰਹੋ। ਜਦੋਂ ਇਹ ਪੱਕ ਜਾਵੇ ਤਾਂ ਇਸ ਨੂੰ ਇਕ ਘਿਓ ਲੱਗੀ ਪਲੇਟ 'ਚ ਪਾਓ ਅਤੇ ਠੰਡਾ ਹੋਣ ਲਈ ਰੱਖ ਦਿਓ। ਹੁਣ ਇਸ ਮਿਸ਼ਰਨ ਨੂੰ ਮਨਚਾਹੇ ਆਕਾਰ 'ਚ ਕੱਟ ਲਓ। ਇਸ ਨੂੰ ਗਾਰਨਿਸ਼ ਕਰਨ ਲਈ ਇਸ 'ਤੇ ਕਾਜੂ ਅਤੇ ਕਿਸ਼ਮਿਸ਼ ਪਾਓ।