ਭੱਦਲਵੱਡ ਦਾ ਕਿਸਾਨ ਖੇਤੀ ਨਾਲ ਜੁੜ ਆਪਣੀ ਆਰਥਿਕਤਾ ਨੂੰ ਕਰ ਰਿਹੈ ਮਜ਼ਬੂਤ
Published : Jun 21, 2019, 6:03 pm IST
Updated : Jun 21, 2019, 6:03 pm IST
SHARE ARTICLE
Kissan Harvinder Singh
Kissan Harvinder Singh

ਹਿੰਮਤ ਅਤੇ ਮਿਹਨਤ ਸਦਕਾ ਕਿਸੇ ਵੀ ਪ੍ਰਾਪਤੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ...

ਚੰਡੀਗੜ੍ਹ: ਹਿੰਮਤ ਅਤੇ ਮਿਹਨਤ ਸਦਕਾ ਕਿਸੇ ਵੀ ਪ੍ਰਾਪਤੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਅਤੇ ਅਜਿਹਾ ਹੀ ਕਰ ਵਿਖਾਇਆ ਹੈ ਖੇਤੀਬਾੜੀ ਦੇ ਕਿੱਤੇ ‘ਚ ਲਗਨ ਅਤੇ ਉਤਸ਼ਾਹ ਨਾਲ ਕਾਰਜ ਕਰਨ ਵਾਲੇ ਅਗਾਂਹਵਧੂ ਕਿਸਾਨ ਸ. ਹਰਵਿੰਦਰ ਸਿੰਘ ਨੇ।  ਸਬ-ਡਵੀਜ਼ਨ ਧੂਰੀ ਦੇ ਪਿੰਡ ਭੱਦਲਵੱਡ ਦੇ ਕਿਸਾਨ ਹਰਵਿੰਦਰ ਸਿੰਘ ਨੇ ਵਾਤਾਵਰਨ ਹਮਾਇਤੀ ਹੋਣ ਦਾ ਸੱਦਾ ਦਿੰਦਿਆਂ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਥਾਂ ‘ਤੇ ਖੜ੍ਹੇ ਕਰਚਿਆਂ ਵਿੱਚ ਹੀ ਸਿੱਧੀ ਬਿਜਾਈ ਕਰਨ ਨੂੰ ਤਰਜ਼ੀਹ ਦਿੱਤੀ ਹੈ, ਉੱਥੇ ਹੀ ਖੇਤੀ ਸਬੰਧੀ ਤਕਨੀਕੀ ਸੂਝ-ਬੂਝ ਦੇ ਚਲਦਿਆਂ ਕਈ ਮਿਸਾਲਾਂ ਕਾਇਮ ਕੀਤੀਆਂ ਹਨ।

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ-ਸਮੇਂ ‘ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹਰਵਿੰਦਰ ਸਿੰਘ ਦੱਸਦੇ ਹਨ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਨੇ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਨ ਲਈ ਪ੍ਰੇਰਿਆ ਹੈ ਅਤੇ ਉਨ੍ਹਾਂ ਦੀ ਆਰਥਿਕਤਾ ਮਜ਼ਬੂਤ ਹੋਈ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧੇਰੇ ਮਜ਼ਬੂਤ ਰੱਖਣ ਦੇ ਮੰਤਵ ਤਹਿਤ ਉਸ ਨੇ ਆਪਣੇ ਖੇਤਾਂ ਵਿੱਚ 2004 ਤੋਂ ਬਾਅਦ ਕਦੇ ਵੀ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ  ਬਲਕਿ ਖੜ੍ਹੇ ਕਰਚਿਆਂ ਵਿਚ ਸਿੱਧੀ ਬਿਜਾਈ ਨੂੰ ਤਵੱਜੋ ਦਿੱਤੀ ਹੈ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਦੀ ਖੇਤੀ ਸੰਦਾਂ ‘ਤੇ ਸਬਸਿਡੀ ਸਕੀਮ ਦੌਰਾਨ ਉਸਨੇ ਜੀਰੋ ਡਰਿੱਲ ਅਤੇ ਰੋਟਾਵੇਟਰ ਦੀ ਖਰੀਦ ਕੀਤੀ। ਉਸਨੇ ਦੱਸਿਆ ਕਿ ਖੜ੍ਹੇ ਕਰਚਿਆਂ ਵਿੱਚ ਕਣਕ, ਝੋਨੇ ਦੀ ਬਿਜਾਈ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਧ ਜਾਂਦੀ ਹੈ  ਜਿਸ ਨਾਲ ਵਧੇਰੇ ਝਾੜ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਕਣਕ, ਝੋਨੇ ਦਾ ਨਾੜ ਖੇਤਾਂ ਵਿੱਚ ਦਬਾਅ ਦੇਣ ਅਤੇ ਨਾੜ ਨੂੰ ਬਿਨਾਂ ਅੱਗ ਲਾਏ ਸਿੱਧੀ ਬਿਜਾਈ ਕਰਨ ਨਾਲ ਖੇਤਾਂ ਅੰਦਰ ਰੂੜੀ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ 23 ਏਕੜ ਜ਼ਮੀਨ ਹੈ ਅਤੇ 9 ਕਿੱਲੇ ਠੇਕੇ ‘ਤੇ ਖੇਤੀ ਕਰਦਾ ਹੈ। ਉਸਨੇ ਦੱਸਿਆ ਕਿ ਗੰਨੇ ਦੀ ਖੇਤੀ ਵਿੱਚ ਅੰਤਰ ਫ਼ਸਲ ਸਰ੍ਹੋਂ ਜੀ. ਐਸ. ਸੀ.-7 ਬੀਜਣ ਨਾਲ ਵੀ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਸਰ੍ਹੋਂ ਦੀ ਫ਼ਸਲ ਬੀਜਣ ਤੋਂ ਬਾਅਦ ਤਿਆਰ ਕਰਕੇ ਮੰਡੀ ਵਿੱਚ ਵੇਚਣ ਦੀ ਥਾਂ ਉਸਦਾ ਤੇਲ ਕੱਢ ਕੇ ਪੈਕਿੰਗ ਕਰਕੇ ਵੇਚਦਾ ਹੈ।

ਉਸਨੇ ਦੱਸਿਆ ਕਿ ਬਿਨਾਂ ਤੇਲ ਕੱਢੇ ਸਰ੍ਹੋਂ ਦਾ ਮੁੱਲ 3500 ਤੋਂ 3600 ਰੁਪਏ ਕੁਇੰਟਲ ਮਿਲਦਾ ਹੈ ਜਦਕਿ ਤੇਲ ਕੱਢ ਕੇ 5 ਹਜ਼ਾਰ ਤੋਂ 5200 ਰੁਪਏ ਕੁਇੰਟਲ ਭਾਅ ਮਿਲਦਾ ਹੈ। ਉਸਨੇ ਦੱਸਿਆ ਕਿ ਇਸ ਵੇਲੇ ਭਾਵੇਂ ਉਸਨੂੰ ਸਰ੍ਹੋਂ ਦਾ ਤੇਲ ਬਾਹਰੋਂ ਕਢਵਾਉਣਾ ਪੈਂਦਾ ਹੈ ਪਰੰਤੂ ਉਸਦਾ ਤੇਲ ਕੱਢਣ ਲਈ ਨਿੱਜੀ ਪ੍ਰੋਸੈਸਿੰਗ ਯੂਨਿਟ ਲਾਉਣ ਦੀ ਇੱਛਾ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੇ ਉਸ ਦੁਆਰਾ ਤਿਆਰ ਕੀਤੇ ਇੱਕ ਲੀਟਰ ਤੇਲ ਦੀ ਕੀਮਤ 130 ਰੁਪਏ, 2 ਲੀਟਰ ਤੇਲ ਦੀ ਕੀਮਤ 250 ਰੁਪਏ ਅਤੇ 5 ਲੀਟਰ ਤੇਲ ਦੀ ਕੀਮਤ 600 ਰੁਪਏ ਤੈਅ ਕੀਤੀ ਹੈ|

ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰ੍ਹੋਂ ਦੀ ਖੇਤੀ ਕਰਨ ‘ਤੇ ਤੇਲ ਨੂੰ ਮਾਨਤਾ ਪ੍ਰਾਪਤ ਦਾ ਮਾਰਕਾ ਲਾਇਆ ਗਿਆ ਹੈ। ਕਿਸਾਨ ਨੇ ਦੱਸਿਆ ਕਿ ਕਣਕ, ਝੋਨੇ, ਸਰੋਂ੍ਹ, ਛੋਲੇ, ਮਟਰ ਅਤੇ ਗੰਨੇ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਵੀ ਤਿਆਰ ਕਰਕੇ ਦੂਜੇ ਕਿਸਾਨਾਂ ਨੂੰ ਵੇਚੇ ਜਾਂਦੇ ਹਨ, ਜਿਸ ਲਈ ਬੀਜ ਸੋਧਣ ਵਾਲਾ ਪਲਾਂਟ ਲਗਾਇਆ ਹੋਇਆ ਹੈ। ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਅਤੇ ਖੇਤੀ ਸਮੇਤ ਹੋਰ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ ਲਈ ਹੰਭਲੇ ਮਾਰਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement