ਕੀਟਨਾਸ਼ਕਾਂ ਤੋਂ ਛੁਟਕਾਰਾ ਪਾਉਣ ਲਈ ਇਸ ਤਰ੍ਹਾਂ ਕਰੋ ਖੇਤੀਬਾੜੀ ਵਿਚ ਨਿੰਮ ਦਾ ਪ੍ਰਯੋਗ
Published : Jun 12, 2019, 3:18 pm IST
Updated : Jun 12, 2019, 3:18 pm IST
SHARE ARTICLE
Neem
Neem

ਨਿੰਮ ਦਾ ਦਰਖੱਤ ਪ੍ਰਕਿਰਤਿਕ ਦਾ ਦਿੱਤਾ ਹੋਇਆ ਇੱਕ ਅਨੋਖਾ ਤੋਹਫ਼ਾ ਹੈ। ਨਿੰਮ ਤੋਂ ਤਿਆਰ ਕੀਤੇ ਗਏ ਉਤਪਾਦਾਂ...

ਚੰਡੀਗੜ੍ਹ: ਨਿੰਮ ਦਾ ਦਰਖੱਤ ਪ੍ਰਕਿਰਤਿਕ ਦਾ ਦਿੱਤਾ ਹੋਇਆ ਇੱਕ ਅਨੋਖਾ ਤੋਹਫ਼ਾ ਹੈ। ਨਿੰਮ ਤੋਂ ਤਿਆਰ ਕੀਤੇ ਗਏ ਉਤਪਾਦਾਂ ਦਾ ਕੀਟ ਨਿਯੰਤਰਣ ਅਨੋਖਾ ਹੈ, ਇਸ ਕਾਰਨ ਨਿੰਮ ਨਾਲ ਬਣਾਈ ਗਈ ਦਵਾਈ ਵਿਸ਼ਵ ਵਿਚ ਸਭ ਤੋਂ ਚੰਗੀ ਕੀਟਾਂ ਨੂੰ ਰੋਕਣ ਦੀ ਦਵਾਈ ਮੰਨੀ ਜਾਂਦੀ ਹੈ ਪਰ ਇਸਦੇ ਉਪਯੋਗ ਨੂੰ ਲੋਕ ਹੁਣ ਭੁੱਲ ਰਹੇ ਹਨ ਇਸਦਾ ਫ਼ਾਇਦਾ ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਚੁੱਕ ਰਹੀਆਂ ਹਨ ਇਹ ਕੰਪਨੀਆਂ ਇਨ੍ਹਾਂ ਦੀਆਂ ਗਟੋਲੀਆਂ ਅਤੇ ਪੱਤਿਆਂ ਤੋਂ ਬਣਾਈਆਂ ਗਈਆਂ ਕੀਟਨਾਸ਼ਕ ਦਵਾਈਆਂ ਮਹਿੰਗੇ ਰੇਟਾਂ ਤੇ ਵੇਚਦੀਆਂ ਹਨ।

Neem Neem

ਇਸਦੀ ਕੋੜੀ ਗੰਧ ਤੋਂ ਜੀਵ ਦੂਰ ਭੱਜਦੇ ਹਨ। ਉਹ ਕੀਟ ਜਿੰਨ੍ਹਾਂ ਦੀ ਸੁਗੰਧ ਸਮਰੱਥਾ ਬਹੁਤ ਵਿਕਸਿਤ ਹੋ ਗਈ ਹੈ, ਉਹ ਇਸਨੂੰ ਛੱਡ ਕੇ ਦੂਰ ਚਲੇ ਜਾਂਦੇ ਹਨ ਜਿੰਨਾਂ ਉੱਪਰ ਨਿੰਮ ਦੇ ਰਸਾਇਣ ਛਿੜਕੇ ਗਏ ਹੋਣ। ਇਸਦੇ ਸੰਪਰਕ ਵਿਚ ਮੁਲਾਇਮ ਚਮੜੀ ਵਾਲੇ ਕੀਟ ਜਿਵੇਂ, ਚੇਂਪਾ, ਟਲਾ, ਥ੍ਰਿਪਸ, ਸਫੈਦ ਮੱਖੀ, ਆਦਿ ਆਉਣ ਤੇ ਮਰ ਜਾਂਦੇ ਹਨ। ਨਿੰਮ ਦਾ ਮਨੁੱਖੀ ਜੀਵਨ ਤੇ ਜਹਿਰੀਲਾ ਪ੍ਰਭਾਵ ਨਹੀਂ ਪੈਂਦਾ ਬਲਕਿ ਇਸਨੂੰ ਦਵਾਈਆਂ ਦੇ ਰੂਪ ਵਿਚ ਉੱਚ ਸਥਾਨ ਦਿਲਾਉਂਦਾ ਹੈ। ਨਿੰਮ ਦੀਆਂ ਗਟੋਲੀਆਂ ਜੂਨ ਤੋਂ ਅਗਸਤ ਤੱਕ ਪੱਕ ਕੇ ਡਿੱਗਦੀਆਂ ਹਨ।

Neem Neem

ਗਟੋਲੀਆਂ ਦਾ ਸਵਾਦ ਹਲਕਾ ਮਿੱਠਾ ਹੁੰਦਾ ਹੈ। ਇਸਦੀਆਂ ਗਟੋਲੀਆਂ ਡਿੱਗਣ ਤੇ ਸੜ ਕੇ ਸਮਾਪਤ ਹੋ ਜਾਂਦੀਆਂ ਹਨ ਪ੍ਰੰਤੂ ਡਿੱਗੀ ਹੋਈ ਸਫੈਦ ਗਟੋਲੀ ਢਕੀ ਹੋਣ ਕਾਰਨ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦੀ ਹੈ। ਗਟੋਲੀ ਨੂੰ ਤੋੜਨ ਤੇ 55% ਭਾਗ ਗਟੋਲੀ ਦੇ ਰੂਪ ਵਿਚ ਅਲੱਗ ਹੋ ਜਾਂਦਾ ਹੈ ਅਤੇ 45% ਗਿਰੀ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਚੰਗੇ ਢੰਗ ਨਾਲ ਪੈਦਾ ਹੋਈ ਗਟੋਲੀ ਹਰੇ ਭੂਰੇ ਰੰਗ ਦੀ ਹੁੰਦੀ ਹੈ। ਰਸਾਇਣਕ ਦਵਾਈਆਂ ਦੀ ਸਪਰੇਅ ਨਿੰਮ ਵਿਚ ਮਿਲਾ ਕੇ ਕਰੋ। ਇਸ ਤਰ੍ਹਾਂ ਕਰਨ ਨਾਲ ਰਸਾਇਣਕ ਦਵਾਈਆਂ ਦੇ ਪ੍ਰਯੋਗ ਵਿਚ 25-30% ਤੱਕ ਕਮੀ ਆਉਂਦੀ ਹੈ।

Neem Neem

ਨਿੰਮ ਦੀ ਸਪਰੇਅ ਸਵੇਰੇ ਜਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਨਿੰਮ ਕੇਕ ਪਾਊਡਰ ਪਾਉਣ ਨਾਲ ਖੇਤ ਵਿਚ ਬਹੁਤ ਤਰਾਂ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ ਜਿਵੇਂ ਕਿ ਇਸ ਨਾਲ ਪੌਦੇ ਨਿਮਾਟੋਡ ਅਤੇ ਫੰਗਸ ਤੋਂ ਬਚੇ ਰਹਿੰਦੇ ਹਨ। ਇਸ ਵਿਧੀ ਨਾਲ ਜਮੀਨ ਦੇ ਤੱਤ ਆਸਾਨੀ ਨਾਲ ਪੌਦਿਆਂ ਵਿਚ ਮਿਲ ਜਾਂਦੇ ਹਨ। ਨਿੰਮ ਹਾਨੀਕਾਰਕ ਕੀਟਾਂ ਦੇ ਜੀਵਨ ਚੱਕਰ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਅੰਡੇ, ਲਾਰਵਾ ਆਦਿ। ਇਸ ਤੋਂ ਇਲਾਵਾ ਭੂੰਡੀਆਂ, ਸੁੰਡੀਆਂ ਅਤੇ ਟਿੱਡਿਆਂ ਆਦਿ ਉੱਪਰ ਵੀ ਪ੍ਰਭਾਵ ਪੈਂਦਾ ਹੈ। ਇਹ ਰਸ ਚੂਸਣ ਵਾਲੇ ਕੀਟਾਂ ਦੀ ਜ਼ਿਆਦਾ ਰੋਧਕ ਨਹੀਂ ਹੈ।

neemNeem

ਜੇਕਰ ਨਿੰਮ ਦਾ ਗੁੱਦਾ ਯੂਰੀਏ ਦੇ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਖਾਦ ਦਾ ਪ੍ਰਭਾਵ ਵੱਧ ਜਾਂਦਾ ਹੈ ਅਤੇ ਜਮੀਨ ਦੇ ਅੰਦਰੂਨੀ ਹਾਨੀਕਾਰਕ ਬਿਮਾਰੀਆਂ ਅਤੇ ਕੀਟਾਂ ਤੋਂ ਬਚਾਅ ਹੁੰਦਾ ਹੈ। ਦੀਮਕ ਤੋਂ ਬਚਾਅ ਦੇ ਲਈ 3-5 ਕਿੱਲੋ ਨਿੰਮ ਪਾਊਡਰ ਨੂੰ ਬਿਜਾਈ ਤੋਂ ਪਹਿਲਾਂ ਇੱਕ ਏਕੜ ਮਿੱਟੀ ਵਿਚ ਮਿਲਾਓ। ਮੂੰਗਫ਼ਲੀ ਵਿਚ ਪੱਤਿਆਂ ਦੇ ਸੁਰੰਗੀ ਕੀਟ ਦੇ ਲਈ 1.0% ਨਿੰਮ ਦੇ ਬੀਜਾਂ ਦਾ ਰਸ ਜਾਂ 2% ਨਿੰਮ ਦੇ ਤੇਲ ਦੀ ਸਪਰੇਅ ਬਿਜਾਈ ਦੇ 35-40 ਦਿਨਾਂ ਤੋਂ ਬਾਅਦ ਕਰੋ। ਜੜ੍ਹਾਂ ਵਿਚ ਗੰਢਾ ਬਣਨ ਦੀ ਬਿਮਾਰੀ ਦੀ ਰੋਕਥਾਮ ਦੇ ਲਈ 50 ਗ੍ਰਾਮ ਨਿੰਮ ਪਾਊਡਰ ਨੂੰ 50 ਲੀਟਰ ਪਾਣੀ ਵਿਚ ਪੂਰੀ ਤਰਾਂ ਡੁਬੋਵੋ ਅਤੇ ਫਿਰ ਸਪਰੇਅ ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement