Farming News: 570 ਏਕੜ ਝੀਂਗਾ ਪਾਲਣ ਰਕਬੇ ਵਿਚ ਕਿਸਾਨਾਂ ਦੀ ਮਿਹਨਤ ਸਦਕਾ 1310 ਟਨ ਝੀਂਗੇ ਦਾ ਹੋਇਆ ਉਤਪਾਦਨ

By : GAGANDEEP

Published : Dec 21, 2023, 12:17 pm IST
Updated : Dec 21, 2023, 12:27 pm IST
SHARE ARTICLE
1310 tons of shrimps have been produced due to the efforts of farmers in Sri Muktsar Sahib
1310 tons of shrimps have been produced due to the efforts of farmers in Sri Muktsar Sahib

Farming News: ਝੀਂਗਾ ਪਾਲਣ ਵਾਲੇ ਕਿਸਾਨਾਂ ਨੂੰ 39.30 ਕਰੋੜ ਰੁਪਏ

1310 tons of shrimps have been produced due to the efforts of farmers in Sri Muktsar Sahib : ਕੇਵਲ ਕ੍ਰਿਸ਼ਨ ਸਹਾਇਕ ਡਾਇਰੈਕਟਰ, ਮੱਛੀ ਪਾਲਣ ਈਨਾ ਖੇੜਾ (ਸ੍ਰੀ ਮੁਕਤਸਰ ਸਾਹਿਬ) ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੰਜਾਬ ਰਾਜ ਦੇ ਦੱਖਣ ਪਛਮੀ ਜ਼ਿਲ੍ਹਿਆਂ ਵਿਚ ਹਜ਼ਾਰਾਂ ਏਕੜ ਜ਼ਮੀਨ ਖਾਰੇਪਣ ਅਤੇ ਸੇਮ ਨਾਲ ਪ੍ਰਭਾਵਤ ਹੈ। ਇਨ੍ਹਾਂ ਜ਼ਮੀਨਾਂ ਵਿਚ ਕਿਸੇ ਕਿਸਮ ਦੀ ਫ਼ਸਲ ਨਹੀਂ ਹੋ ਰਹੀ। ਜੇਕਰ ਕਿਸੇ ਫ਼ਸਲ ਦੀ ਕਾਸ਼ਤ ਹੁੰਦੀ ਵੀ ਹੈ ਤਾਂ ਉਸ ਦਾ ਝਾੜ ਨਾ-ਮਾਤਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ: Chandigarh News: ਐਕਟਿਵਾ ਸਵਾਰ ਕੁੜੀਆਂ ਨੂੰ ਪਏ ਅਵਾਰਾ ਕੁੱਤੇ, ਡਰਦੀਆਂ ਤੋਂ ਐਕਟਿਵਾ ਪਲਟੀ, ਲੱਗੀਆਂ ਸੱਟਾਂ 

ਅਜਿਹੀਆਂ ਜ਼ਮੀਨਾਂ ਝੀਂਗਾ ਪਾਲਣ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਖਾਰੇਪਣ ਨਾਲ ਪ੍ਰਭਾਵਤ ਜ਼ਮੀਨਾਂ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜ ਸਾਲਾ ਯੋਜਨਾ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਰਾਹੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿਚ ਝੀਂਗਾ ਪਾਲਣ ਨੂੰ ਪ੍ਰਫੁਲਿੱਤ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: Kapurthala News : ਕਪੂਰਥਲਾ 'ਚ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਹਾਇਕ ਡਾਇਰੈਕਟਰ ਅਨੁਸਾਰ ਇਕ ਹੈਕਟਰ ਰਕਬੇ ਵਿਚ ਝੀਂਗਾ ਪਾਲਣ ਕਰਨ ਲਈ 14.00 ਲੱਖ ਪ੍ਰਤੀ ਹੈਕਟਰ ਦੇ ਪ੍ਰਾਜੈਕਟ ਲਈ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ 40% ਅਤੇ ਐਸ.ਸੀ. ਅਤੇ ਔਰਤਾਂ ਕੈਟਾਗਰੀ ਦੇ ਲਾਭਪਾਤਰੀਆਂ ਨੂੰ 60% ਸਬਸਿਡੀ ਵਿਭਾਗ ਵਲੋਂ ਦਿਤੀ ਜਾਂਦੀ ਹੈ। ਜ਼ਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਾਲ 2023-24 ਦੌਰਾਨ ਕੁੱਲ 570 ਏਕੜ ਰਕਬਾ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ, ਜਿਸ ਤੋਂ ਝੀਂਗਾ ਕਿਸਾਨਾ ਦੀ ਮਿਹਨਤ ਸਦਕਾ 1310 ਟਨ ਝੀਂਗੇ ਦਾ ਉਤਪਾਦਨ ਹੋਇਆ।

ਪੈਦਾ ਹੋਇਆ ਝੀਂਗਾ ਐਕਸਪੋਰਟ ਕੁਆਲਿਟੀ ਦਾ ਹੋਣ ਕਾਰਨ ਸਮੁੰਦਰੀ ਰਾਜਾਂ ਤੋਂ ਵਪਾਰੀ ਸਿੱਧੇ ਤੌਰ ’ਤੇ ਕਾਸ਼ਤਕਾਰ ਦੇ ਤਲਾਬ ਤੋਂ ਝੀਂਗੇ ਦੀ ਖ਼ਰੀਦ ਕਰਦੇ ਹਨ ਅਤੇ ਮੌਕੇ ਤੇ ਹੀ ਕਿਸਾਨਾਂ ਨੂੰ ਫ਼ਸਲ ਦੀ ਕੀਮਤ ਦੇ ਦਿਤੀ ਜਾਂਦੀ ਹੈ। ਇਸ ਤਰ੍ਹਾਂ ਇਸ ਨੂੰ ਕੈਸ਼ ਕਰਾਪ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਕੁੱਲ ਉਤਪਾਦਨ 1310 ਟਨ ਹੋਣ ਨਾਲ ਅਤੇ ਪ੍ਰਤੀ ਕਿਲੋ ਦਾ ਰੇਟ 300/- (ਕੁੱਲ ਤਿੰਨ ਸੋ ਰੁਪਏ) ਦੇ ਹਿਸਾਬ ਨਾਲ ਕੁੱਲ 39.30 ਕਰੋੜ ਰੁਪਏ ਦਾ ਝੀਂਗਾ ਉਤਪਾਦਨ ਕਰ ਕੇ ਜ਼ਿਲ੍ਹਾ ਮੁਕਤਸਰ ਸਾਹਿਬ ਪੰਜਾਬ ਵਿਚ ਪਹਿਲੇ ਸਥਾਨ ਤੇ ਰਿਹਾ ਹੈ।

(For more news apart from 1310 tons of shrimps have been produced due to the efforts of farmers in Sri Muktsar Sahib, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement