ਮੁਨਾਫ਼ਾਬਖ਼ਸ਼ ਹੈ ਅਮਰੂਦ ਦੀ ਖੇਤੀ
Published : Apr 24, 2023, 7:25 am IST
Updated : Apr 24, 2023, 7:25 am IST
SHARE ARTICLE
photo
photo

 ਅਮਰੂਦ ਸਿਰਫ਼ ਸਿਹਤ ਲਈ ਹੀ ਗੁਣਕਾਰੀ ਨਹੀਂ ਹੁੰਦਾ ਸਗੋਂ ਇਸ ਦੀ ਖੇਤੀ ਵੀ ਕਾਫ਼ੀ ਮੁਨਾਫ਼ਾਬਖ਼ਸ਼ ਸਾਬਤ ਹੋ ਸਕਦੀ ਹੈ

 

 ਅਮਰੂਦ ਸਿਰਫ਼ ਸਿਹਤ ਲਈ ਹੀ ਗੁਣਕਾਰੀ ਨਹੀਂ ਹੁੰਦਾ ਸਗੋਂ ਇਸ ਦੀ ਖੇਤੀ ਵੀ ਕਾਫ਼ੀ ਮੁਨਾਫ਼ਾਬਖ਼ਸ਼ ਸਾਬਤ ਹੋ ਸਕਦੀ ਹੈ। ਇਹ ਭਾਰਤ ਵਿਚ ਆਮ ਤੌਰ ’ਤੇ ਉਗਾਈ ਜਾਣ ਵਾਲੀ, ਪਰ ਵਪਾਰਕ ਫ਼ਸਲ ਹੈ। ਇਸ ਵਿਚ ਵਿਟਾਮਿਨ ਸੀ ਅਤੇ ਪੇਕਟਿਨ ਦੇ ਨਾਲ-ਨਾਲ ਕੈਲਸ਼ੀਅਮ ਅਤੇ ਫ਼ਾਸਫ਼ੋਰਸ ਵੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ। ਅੰਬ, ਕੇਲੇ ਅਤੇ ਨਿੰਬੂ ਤੋਂ ਬਾਅਦ ਇਹ ਭਾਰਤ ਵਿਚ ਚੌਥੀ ਸੱਭ ਤੋਂ ਵੱਧ ਕਾਸ਼ਤ ਕੀਤੀ ਜਾਣ ਵਾਲੀ ਫ਼ਸਲ ਹੈ। 

ਅਮਰੂਦ ਪੂਰੇ ਭਾਰਤ ਵਿਚ ਪੈਦਾ ਹੁੰਦਾ ਹੈ। ਪੰਜਾਬ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਉੜੀਸਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੋਂ ਇਲਾਵਾ ਤਾਮਿਲਨਾਡੂ ਵਿਚ ਵੀ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿਚ ਅਮਰੂਦ ਦੀ ਕਾਸ਼ਤ 8022 ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ ਅਤੇ ਔਸਤਨ ਝਾੜ 160463 ਮੀਟਿ੍ਰਕ ਟਨ ਹੈ।

ਇਹ ਇਕ ਸਖ਼ਤ ਫ਼ਸਲ ਹੈ ਅਤੇ ਹਲਕੀ ਤੋਂ ਲੈ ਕੇ ਭਾਰੀ ਅਤੇ ਮਾੜੀ ਨਿਕਾਸ ਵਾਲੀ ਮਿੱਟੀ ਤਕ ਹਰ ਕਿਸਮ ਦੀ ਮਿੱਟੀ ਦੇ ਅਨੁਕੂਲ ਹੁੰਦੀ ਹੈ। ਚੰਗੀ ਪੈਦਾਵਾਰ ਲਈ, ਇਸ ਦੀ ਬਿਜਾਈ ਡੂੰਘੇ ਤਲੇ, ਚੰਗੀ ਨਿਕਾਸ ਵਾਲੀ ਰੇਤਲੀ ਦੋਮਟ ਤੋਂ ਚੀਕਣੀ ਮਿੱਟੀ ਵਿਚ ਕਰਨੀ ਚਾਹੀਦੀ ਹੈ। ਜਦੋਂ ਪੌਦੇ 1 ਤੋਂ 3 ਸਾਲ ਦੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1600 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਬੂਟਾ ਪਾਉ। ਜਦੋਂ ਬੂਟਾ 4 ਤੋਂ 6 ਸਾਲ ਦਾ ਹੋ ਜਾਵੇ ਤਾਂ ਇਸ ਵਿਚ 25 ਤੋਂ 40 ਕਿਲੋ ਖਾਦ, 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 600 ਤੋਂ 1000 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਪਾਉ। ਪੌਦਾ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋ ਖਾਦ, 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਪਾਉ। 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋ ਖਾਦ, 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਬੂਟਾ ਪਾਉਣਾ ਚਾਹੀਦਾ ਹੈ।

ਅਮਰੂਦ ਦੇ ਪੌਦੇ ਦੇ ਸਹੀ ਵਾਧੇ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ। ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗ੍ਰਾਮੌਕਸੋਨ 6 ਮਿਲੀਲਿਟਰ ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿਚ ਪਾਉ। ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ। ਗਲਾਈਫੋਸੇਟ 0 1.6 ਲੀਟਰ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਨਦੀਨਾਂ ਦੇ ਉਗਣ ਤੋਂ ਬਾਅਦ ਪ੍ਰਤੀ ਏਕੜ ਛਿੜਕਾਅ ਕਰੋ।

ਪਹਿਲੀ ਸਿੰਚਾਈ ਬਿਜਾਈ ਤੋਂ ਤੁਰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ। ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਅਨੁਸਾਰ ਸਿੰਚਾਈ ਦੀ ਲੋੜ ਹੁੰਦੀ ਹੈ। ਚੰਗੇ ਅਤੇ ਸਿਹਤਮੰਦ ਬਾਗ਼ਾਂ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ। ਨਵੇਂ ਲਗਾਏ ਪੌਦਿਆਂ ਨੂੰ ਗਰਮੀਆਂ ਵਿਚ ਹਰ ਹਫ਼ਤੇ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ। ਫੁੱਲ ਆਉਣ ਸਮੇਂ ਪੌਦੇ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਪੈਂਦੀ ਕਿਉਂਕਿ ਜ਼ਿਆਦਾ ਸਿੰਚਾਈ ਕਰਨ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ।

ਜੇਕਰ ਫਲਾਂ ਦੀ ਮੱਖੀ ਦਾ ਹਮਲਾ ਬਾਗ਼ਾਂ ਵਿਚ ਪਹਿਲਾਂ ਹੋ ਜਾਵੇ ਤਾਂ ਬਰਸਾਤ ਦੇ ਮੌਸਮ ਵਿਚ ਫ਼ਸਲ ਦੀ ਬਿਜਾਈ ਨਾ ਕਰੋ। ਸਮੇਂ ਸਿਰ ਵਾਢੀ ਕਰੋ। ਵਾਢੀ ਵਿਚ ਦੇਰੀ ਨਾ ਕਰੋ। ਖੇਤ ਵਿਚੋਂ ਪ੍ਰਭਾਵਤ ਟਾਹਣੀਆਂ ਅਤੇ ਫਲਾਂ ਨੂੰ ਹਟਾਉ ਅਤੇ ਨਸ਼ਟ ਕਰੋ। ਫੈਨਵੈਲਰੇਟ 0 80 ਮਿਲੀਲਿਟਰ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਫਲ ਪੱਕਣ ਸਮੇਂ ਹਫ਼ਤਾਵਾਰੀ ਅੰਤਰਾਲਾਂ ’ਤੇ ਸਪਰੇਅ ਕਰੋ। ਅਮਰੂਦ ਦੇ ਬੂਟੇ ਬਿਜਾਈ ਤੋਂ 2-3 ਸਾਲ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ। ਫਲਾਂ ਦੀ ਕਟਾਈ ਪੂਰੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਕਰਨੀ ਚਾਹੀਦੀ ਹੈ। ਪੂਰੀ ਤਰ੍ਹਾਂ ਪੱਕਣ ਤੋਂ ਬਾਅਦ, ਫਲਾਂ ਦਾ ਰੰਗ ਹਰੇ ਤੋਂ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਫਲਾਂ ਦੀ ਕਟਾਈ ਸਹੀ ਸਮੇਂ ’ਤੇ ਕਰਨੀ ਚਾਹੀਦੀ ਹੈ। ਫਲਾਂ ਨੂੰ ਜ਼ਿਆਦਾ ਪੱਕਣ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ, ਕਿਉਂਕਿ ਜ਼ਿਆਦਾ ਪੱਕਣ ਨਾਲ ਫਲ ਦੇ ਸੁਆਦ ਅਤੇ ਗੁਣਵੱਤਾ ’ਤੇ ਅਸਰ ਪੈਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਸ਼ੱਕੀ ਤਸਕਰਾਂ ਦੀ ਰਸੋਈ ਚ ਵੜ ਗਈ ਪੰਜਾਬ ਪੁਲਿਸ, 13 SHO ਸਣੇ 4 DSP ਨੇ ਮਾਰੀ ਥਾਂ ਥਾਂ ਰੇਡ |

13 Jun 2024 5:06 PM

Innova ਨੂੰ Ambulance ਬਣਾ ਕੇ ਘੁੰਮ ਰਹੇ Manali, ਪੁਲਿਸ ਦੇ ਚੜ੍ਹ ਗਏ ਅੜ੍ਹਿੱਕੇ, ਕੱਟਿਆ ਮੋਟਾ Challan

13 Jun 2024 4:10 PM

ਵੋਟਾਂ ਦੇ ਮਾਮਲੇ 'ਚ SAD ਕਿਉਂ ਰਹਿ ਗਿਆ ਸਾਰਿਆਂ ਤੋਂ ਪਿੱਛੇ? 13-0 ਦਾ ਦਾਅਵਾ ਕਰਦੀ AAP ਕਿਉਂ 3 ਸੀਟਾਂ 'ਤੇ ਸਿਮਟੀ?

13 Jun 2024 3:54 PM

ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਯੂਪੀ ਦੇ ਇਸ ਹਿੰਦੂ ਵੀਰ ਨੇ ਅਪਣਾਇਆ ਸਿੱਖ ਧਰਮ ਸੁਣੋ ਰਾਜ ਕੁਮਾਰ ਤੋਂ

13 Jun 2024 1:42 PM

Motorcycles 'ਤੇ ਕੇਸਰੀ ਝੰਡੇ ਲਗਾ 17ਵੀਂ ਵਾਰ Hemkund Sahib ਦੀ ਯਾਤਰਾ ਕਰਕੇ ਮੁੜੇ ਨੌਜਵਾਨ ਸੁਣੋ ਯਾਤਰਾ ਦੌਰਾਨ...

13 Jun 2024 1:27 PM
Advertisement