ਸਹੀ ਵਿਉਂਤਬੰਦੀ ਨਾਲ ਪੂਰਾ ਸਾਲ ਕਰੋ ਬੈਂਗਣ ਦੀ ਖੇਤੀ, ਜਾਣੋ ਕਾਸ਼ਤ ਦੇ ਸਹੀ ਢੰਗ
Published : Nov 24, 2022, 6:04 pm IST
Updated : Nov 24, 2022, 7:17 pm IST
SHARE ARTICLE
Brinjal
Brinjal

ਸੁਰੰਗ ਖੇਤੀ ਬੈਂਗਣ ਨੂੰ ਘੱਟ ਤਾਪਮਾਨ ਅਤੇ ਕੋਰੇ ਤੋਂ ਬਚਾਉਣ ਦਾ ਵਧੀਆ ਅਤੇ ਸਰਲ ਤਰੀਕਾ ਹੈ।

 

ਚੰਡੀਗੜ੍ਹ:  ਬੈਂਗਣ ਫ਼ਸਲ ਦੀ ਸਹੀ ਵਿਉਂਤਬੰਦੀ ਕਰਕੇ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਬੈਂਗਣ ਤੋਂ ਸਾਰਾ ਸਾਲ ਫ਼ਲ ਪ੍ਰਾਪਤ ਕਰਨ ਲਈ ਹੇਠ ਲਿਖੇ ਕਾਸ਼ਤ ਦੇ ਢੰਗ ਵਰਤਣੇ ਚਾਹੀਦੇ ਹਨ।

ਸੁਰੰਗ ਖੇਤੀ: ਸੁਰੰਗ ਖੇਤੀ ਬੈਂਗਣ ਨੂੰ ਘੱਟ ਤਾਪਮਾਨ ਅਤੇ ਕੋਰੇ ਤੋਂ ਬਚਾਉਣ ਦਾ ਵਧੀਆ ਅਤੇ ਸਰਲ ਤਰੀਕਾ ਹੈ। ਇਹ ਫ਼ਸਲ ਅਗੇਤਾ ਅਤੇ ਜ਼ਿਆਦਾ ਝਾੜ ਦਿੰਦੀ ਹੈ, ਜਿਸ ਤੋਂ ਚੰਗੀ ਆਮਦਨ ਵੀ ਮਿਲਦੀ ਹੈ। ਇਸ ਫ਼ਸਲ ਲਈ ਨਵੰਬਰ ਦੇ ਪਹਿਲੇ ਪੰਦਰਵਾੜੇ ਪਨੀਰੀ ਖੇਤ ਵਿਚ ਲਗਾ ਦਿੱਤੀ ਜਾਂਦੀ ਹੈ ਅਤੇ ਸੁਰੰਗਾਂ ਬਣਾਉਣ ਲਈ ਬੂਟੇ 90 ਸੈਂ.ਮੀ. ਚੌੜਾ ਬੈਡਾਂ ਤੇ 30 ਸੈਂ.ਮੀ. ਦੀ ਦੂਰੀ ਤੇ ਲਗਾਏ ਜਾਂਦੇ ਹਨ। ਦਸੰਬਰ ਦੇ ਪਹਿਲੇ ਹਫ਼ਤੇ ਲੋਹੇ ਦੇ ਅਰਧ ਗੋਲਿਆਂ ਅਤੇ ਪਲਾਸਟਿਕ ਦੀ 50 ਮਾਈਕ੍ਰੋਨ ਮੋਟੀ ਸ਼ੀਟ ਨਾਲ ਬੂਟੇ ਢਕ ਦਿੱਤੇ ਜਾਂਦੇ ਹਨ। ਫ਼ਰਵਰੀ ਦੇ ਦੂਜੇ ਪੰਦਰਵਾੜੇ ਕੋਰਾ ਘਟ ਜਾਣ ਤੇ ਇਹ ਸ਼ੀਟ ਹਟਾ ਦਿੱਤੀ ਜਾਂਦੀ ਹੈ।

ਪਨੀਰੀ ਤਿਆਰ ਕਰਨਾ: ਇਕ ਏਕੜ ਦੀ ਫ਼ਸਲ ਲਈ 300 ਤੋਂ 400 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ–ਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ–ਘੱਟ 10 ਦਿਨ ਪਹਿਲਾਂ ਪਾਣੀ ਦਿਓ। ਜੇਕਰ ਜ਼ਮੀਨ ਬਿਮਾਰੀ ਵਾਲੀ ਹੋਵੇ ਤਾਂ ਇਸ ਨੂੰ 1.5-2.0 ਪ੍ਰਤੀਸ਼ਤ ਫਾਰਮਲੀਨ (15-20 ਮਿ.ਲਿ. ਪ੍ਰਤੀ ਲਿਟਰ ਪਾਣੀ) ਦੇ 4-5 ਲਿਟਰ ਘੋਲ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ ਅਤੇ ਪਲਾਸਟਿਕ ਦੀ ਕਾਲੀ ਚਾਦਰ ਨਾਲ 48-72 ਘੰਟੇ ਤੱਕ ਢਕ ਦਿਓ। ਇਸ ਤੋਂ ਬਾਅਦ ਮਿੱਟੀ ਨੂੰ 2-3 ਦਿਨ ਪਲਟਾ ਕੇ ਧੁੱਪ ਲਵਾਉ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ।

ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਬਣਾ ਕੇ ਸੋਧੇ (3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ) ਹੋਏ ਬੀਜ ਦੀ 1-2 ਸੈਂਟੀਮੀਟਰ ਡੂੰਘਾਈ ‘ਤੇ ਕਤਾਰਾਂ ਵਿਚ 5 ਸੈਂ.ਮੀ. ਦੀ ਵਿੱਥ ਤੇ ਬਿਜਾਈ ਕਰੋ। ਬੀਜ ਦੇ ਪੁੰਗਰਨ ਲਈ ਜ਼ਮੀਨ ਨੂੰ ਗਿੱਲਾ ਰਖੋ। ਉਖੇੜਾ ਰੋਗ ਤੋਂ ਬਚਾਉਣ ਲਈ, ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ ਅਤੇ ਹਫ਼ਤੇ ਬਾਅਦ ਇਸ ਨੂੰ ਫਿਰ ਦੁਹਰਾਓ। ਜਦੋਂ ਬੂਟੇ 3-4 ਪੱਤੇ ਕਢ ਲੈਣ ਤਾਂ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਪੁੱਟਣ ਤੋਂ ਪਹਿਲਾਂ ਪਾਣੀ ਲਾਉਣਾ ਜ਼ਰੂਰੀ ਹੁੰਦਾ ਹੈ।

ਪਨੀਰੀ ਖੇਤ ਚ ਲਾਉਣਾ: ਬਿਜਾਈ ਤੋਂ ਉਪਰੰਤ ਲਗਭਗ 25-30 ਦਿਨ ਵਿਚ ਪਨੀਰੀ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਬੈਂਗਣ ਦੀਆਂ ਵੱਖ-2 ਕਿਸਮਾਂ ਨੂੰ ਕਤਾਰਾਂ ਵਿਚ 60 ਸੈਂ. ਮੀ. ਅਤੇ ਬੂਟਿਆਂ ਵਿਚ 30-45 ਸੈਂ. ਮੀ. ਫ਼ਾਸਲਾ ਰੱਖ ਕੇ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਪਰੰਤੂ ਜੇਕਰ ਖੇਤ ਵਿਚ ਪਾਵਰ ਵੀਡਰ ਚਲਾਉਣਾ ਹੋਵੇ ਤਾਂ ਕਤਾਰਾਂ ਦਾ ਫ਼ਾਸਲਾ 67.5 ਸੈਂ.ਮੀ. ਕਰ ਲੈਣਾ ਚਾਹੀਦਾ ਹੈ।

ਖਾਦਾਂ : ਦਸ ਟਨ ਰੂੜੀ ਦੀ ਖਾਦ 55 ਕਿਲੋ ਯੂਰੀਆ,155 ਕਿਲੋ ਸੁਪਰਫ਼ਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਡਰਿੱਲ ਕਰੋ। ਸਾਰੀ ਖਾਦ ਪੌਦੇ ਖੇਤ ਵਿਚ ਲਾਉਣ ਸਮੇਂ ਡਰਿੱਲ ਨਾਲ ਪਾਓ। ਦੋ ਤੁੜਾਈਆਂ ਪਿਛੋਂ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਫਿਰ ਪਾਓ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM
Advertisement