ਕਿਸਾਨ ਵੀਰ ਹੁਣ ਘਬਰਾਉਣ ਨਾ, ਇਹ ਖੇਤੀ ਕਰਨ ਨਾਲ ਹੋਵੇਗਾ ਵੱਡਾ ਮੁਨਾਫ਼ਾ!
Published : Nov 26, 2019, 11:06 am IST
Updated : Nov 26, 2019, 11:09 am IST
SHARE ARTICLE
Potato farming
Potato farming

ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਆਲੂਆਂ ਦੀ ਸੰਭਾਲ ਲਈ 37 ਕੋਲਡ ਸੋਟਰ ਵੀ ਹਨ ਜਿਨ੍ਹਾਂ ‘ਚ 159584.5 ਐਮ. ਟੀ. ਆਲੂਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ।

ਜਲੰਧਰ: ਆਲੂ ਦੀ ਖੇਤੀ ਨਾਲ ਕਿਸਾਨਾਂ ਨੂੰ ਵੱਡਾ ਮੁਨਾਫ਼ਾ ਹੋ ਰਿਹਾ ਹੈ। ਇਸ ਲਈ ਉਹਨਾਂ ਦਾ ਆਲੂ ਦੀ ਖੇਤੀ ਪ੍ਰਤੀ ਰੁਝਾਨ ਵਧ ਰਿਹਾ ਹੈ। ਜ਼ਿਲ੍ਹੇ ‘ਚ ਕਿਸਾਨਾਂ ਵਲੋਂ ਜ਼ਿਆਦਾਤਰ ਪ੍ਰੋਸੈਸਿੰਗ ਆਲੂ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ। ਖੇਤੀ ਮਾਹਰਾਂ ਮੁਤਾਬਕ ਜ਼ਿਲ੍ਹੇ ‘ਚ ਇਸ ਵਾਰ 6 ਹਜ਼ਾਰ ਹੈਕਟਰੇਅਰ ਪ੍ਰੋਸੈਸਿੰਗ ਵਾਲੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਆਲੂਆਂ ਦੀ ਸੰਭਾਲ ਲਈ 37 ਕੋਲਡ ਸੋਟਰ ਵੀ ਹਨ ਜਿਨ੍ਹਾਂ ‘ਚ 159584.5 ਐਮ. ਟੀ. ਆਲੂਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ।

Potato Potatoਪਿਛਲੇ 40 ਸਾਲਾਂ ਤੋਂ ਆਲੂਆਂ ਦੀ ਖੇਤੀ ਕਰ ਰਹੇ ਨੇ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਦਾ ਕਿਸਾਨ ਜਗਤਾਰ ਸਿੰਘ ਬਰਾੜ ਨੇ ਦਸਿਆ ਕਿ ਉਸ ਨੇ 16 ਏਕੜ ਰਕਬੇ ‘ਚ ਐਲ.ਆਰ. (ਲੇਡੀ ਰੋਜ਼ਾ) ਜੋ ਕਿ ਹੋਲੈਂਡ ਦੇਸ਼ ਦੀ ਵਰਾਇਟੀ ਦਾ ਬੀਜ ਹੈ, ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਬੀਜ ਦੀ ਵਿਸ਼ੇਸ਼ਤਾ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਚਿਪਸ ਤਿਆਰ ਹੁੰਦਾ ਹੈ। ਜਿਸ ਨੂੰ ਪੈਪਸੀ, ਮਰੀਨੋ (ਮੇਰਠ) ਅਤੇ ਹਲਦੀ ਰਾਮ (ਨੋਈਡਾ) ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿਖੇ ਵੀ ਇਸ ਦਾ ਇਕ ਯੂਨਿਟ ਲਗਾਇਆ ਗਿਆ ਹੈ ਜਿਥੇ ਇਸ ਪ੍ਰੋਸੈਸਿੰਗ ਵਾਲੇ ਆਲੂ ਨੂੰ ਨਾਮੀ ਕੰਪਨੀਆਂ ਵਲੋਂ ਖ਼ਰੀਦ ਲਿਆ ਜਾਂਦਾ ਹੈ।

Potato Potatoਕਿਸਾਨ ਨੇ ਦਸਿਆ ਕਿ ਪ੍ਰੋਸੈਸਿੰਗ ਵਾਲੇ ਆਲੂ ਦੀ ਐਲ.ਆਰ. (ਲੇਡੀ ਰੋਜ਼) ਵਾਲੀ ਵਰਾਇਟੀ ਨੂੰ ਲਗਭਗ 100 ਤੋਂ 110 ਦਿਨ ‘ਚ ਤਿਆਰ ਹੋਣ ਨੂੰ ਲਗਦੇ ਹਨ। ਉਨ੍ਹਾਂ ਦਸਿਆ ਕਿ ਆਲੂਆਂ ਦੀਆਂ ਤਿੰਨੋ ਕਿਸਮਾਂ ਪਹਿਲਾਂ ਜ਼ਿਆਦਾਤਰ ਨਾਭਾ ਸ਼ਹਿਰ ਦੇ ਪਿੰਡਾਂ ਦੇ ਆਲੇ-ਦੁਆਲੇ ਦੇ ਕਿਸਾਨਾਂ ਵਲੋਂ ਹੀ ਲਗਾਈਆਂ ਜਾਂਦੀਆਂ ਸਨ ਪਰ ਹੁਣ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ‘ਚ ਵੀ ਇਨ੍ਹਾਂ ਪ੍ਰੋਸੈਸਿੰਗ ਵਾਲੀਆਂ ਕਿਸਮਾਂ ਦਾ ਰੁਝਾਨ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ।

ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ. ਰੀਨਾ ਨੇ ਦਸਿਆ ਕਿ ਪੂਰੇ ਭਾਰਤ ‘ਚ ਯੂ.ਪੀ ‘ਚ 35 ਫ਼ੀ ਸਦੀ, ਵੈਸਟ ਬੰਗਾਲ ‘ਚ 32 ਫ਼ੀ ਸਦੀ, ਪੰਜਾਬ ‘ਚ 6 ਫ਼ੀ ਸਦੀ ਆਲੂਆਂ ਦੀ ਬਿਜਾਈ ਹੁੰਦੀ ਹੈ ਪਰ ਪੂਰੇ ਭਾਰਤ ਨੂੰ 80 ਫ਼ੀ ਸਦੀ ਆਲੂ ਦਾ ਬੀਜ ਪੰਜਾਬ ‘ਚੋਂ ਸਪਲਾਈ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਚੰਗੇ ਮੌਸਮ ਦੇ ਮੱਦੇਨਜ਼ਰ ਆਲੂ ਦੇ ਬੀਜਾਂ ‘ਚ ਵਾਇਰਸ ਨਹੀਂ ਪਾਇਆ ਜਾਂਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement