ਖੇਤ .ਖਬਰਸਾਰ ਪਸ਼ੂ ਪਾਲਣ ਦੇ ਧੰਦੇ ਵਿਚ ਸਹਾਈ ਨੁਕਤੇ
Published : May 27, 2020, 5:32 pm IST
Updated : May 27, 2020, 5:32 pm IST
SHARE ARTICLE
Photo
Photo

ਪਸ਼ੂਆਂ ਨੂੰ ਉਮਰ ਮੁਤਾਬਕ ਅਲੱਗ ਰਖਣਾ ਚਾਹੀਦਾ ਹੈ ਕਿਉਂਕਿ ਹਰ ਪਸ਼ੂ ਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਲੋੜ ਅਤੇ ਸੁਭਾਅ ਹੁੰਦਾ ਹੈ।

ਪਸ਼ੂਆਂ ਨੂੰ ਉਮਰ ਮੁਤਾਬਕ ਅਲੱਗ ਰਖਣਾ ਚਾਹੀਦਾ ਹੈ ਕਿਉਂਕਿ ਹਰ ਪਸ਼ੂ ਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਲੋੜ ਅਤੇ ਸੁਭਾਅ ਹੁੰਦਾ ਹੈ।
- ਬਿਮਾਰ ਪਸ਼ੂਆਂ ਨੂੰ ਬਾਕੀ ਸਿਹਤਮੰਦ ਪਸ਼ੂਆਂ ਨਾਲੋਂ ਵੱਖ ਕਰ ਦਿਤਾ ਜਾਣਾ ਚਾਹੀਦਾ ਹੈ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਸਹੀ ਸਮੇਂ 'ਤੇ ਟੀਕਾਕਰਨ ਅਤੇ ਮਲੱਪ ਰਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੀਮਾਰੀ ਤੋਂ ਪਸ਼ੂ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਅਤੇ ਦੁੱਧ ਵਿਚਲੀ ਗਿਰਾਵਟ ਨੂੰ ਬਚਾਇਆ ਜਾ ਸਕੇ।

BuffaloPhoto

-ਸਮੇਂ-ਸਮੇਂ 'ਤੇ ਡੇਅਰੀ ਪਸ਼ੂਆਂ ਦੀ ਬਿਮਾਰੀ ਲਈ ਜਾਂਚ ਕਰਦੇ ਰਹੋ।
- ਨਵੇਂ ਖ਼ਰੀਦੇ ਪਸ਼ੂਆਂ ਨੂੰ ਬਾਕੀ ਪਸ਼ੂਆਂ ਨਾਲੋਂ 21 ਦਿਨ ਵੱਖ ਰਖਿਆ ਜਾਣਾ ਚਾਹੀਦਾ ਹੈ ਤਾਕਿ ਦੂਜੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇ।

Dairy FarmingPhoto

- ਪਸ਼ੂਆਂ ਦੇ ਥਣਾਂ ਦੀ ਸਾਫ਼-ਸਫ਼ਾਈ ਰੱਖੋ ਤਾਂ ਜੋ ਥਨੇਲਾ ਰੋਗ ਤੋਂ ਬਚਾਇਆ ਜਾ ਸਕੇ। ਦੁੱਧ ਚੋਣ ਤੋਂ ਬਾਅਦ ਘੱਟੋ-ਘੱਟ ਅੱਧਾ ਘੰਟਾ ਅਪਣੇ ਪਸ਼ੂਆਂ ਨੂੰ ਬੈਠਣ ਨਾ ਦਿਉ ਕਿਉਂਕਿ ਇਸ ਸਮੇਂ ਦੌਰਾਨ ਉਨ੍ਹਾਂ ਦੇ ਥਣਾਂ ਦੀਆਂ ਮੋਰੀਆਂ ਖੁਲ੍ਹੀਆਂ ਹੁੰਦੀਆਂ ਹਨ, ਅਤੇ ਜੇ ਬੈਠਣ ਵਾਲੀ ਥਾਂ ਸਾਫ਼ ਨਾ ਹੋਵੇ ਤਾਂ ਥਨੇਲਾ ਰੋਗ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਬਹੁਤੇ ਪਸ਼ੂ ਪਾਲਕ ਵੀਰ, ਦੁੱਧ ਚੋਣ ਦੇ ਦੌਰਾਨ ਅਪਣੇ ਪਸ਼ੂਆਂ ਨੂੰ ਫ਼ੀਡ ਪਾ ਦਿੰਦੇ ਹਨ ਤਾਂ ਜੋ ਪਸ਼ੂ ਬੈਠ ਨਾ ਸਕੇ।

Photo Photo

- ਦੁੱਧ ਚੋਣ ਤੋਂ ਬਾਅਦ ਟੀਟ-ਡਿਪਸ  ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਬਾਜ਼ਾਰ ਤੋਂ ਅਸਾਨੀ ਨਾਲ ਮਿਲਦੇ ਹਨ ਜਾਂ ਅਸੀਂ ਇਕ ਬੋਤਲ ਪਾਣੀ ਵਿਚ ਇਕ ਚੁਟਕੀ ਲਾਲ ਦਵਾਈ ਦੀ ਪਾ ਕੇ, ਇਸ ਨੂੰ ਥਣਾਂ 'ਤੇ ਛਿੜਕਾਅ ਲਈ ਇਕ ਮਹੀਨਾ ਅਰਾਮ ਨਾਲ ਵਰਤ ਸਕਦੇ ਹਾਂ।

MilkPhoto

-ਨਸਲ ਨੂੰ ਸੁਧਾਰਨ ਲਈ ਸਹੀ ਟੀਕੇ ਦੀ ਵਰਤੋਂ ਕਰੋ ਤੇ ਕਿਸੇ ਮਾਹਰ ਵੈਟਨਰੀ ਡਾਕਟਰ ਤੋਂ ਹੀ ਟੀਕਾ ਭਰਵਾਉ।
-ਪਸ਼ੂਆਂ ਨੂੰ ਗੱਭਣ, ਵਜ਼ਨ ਦੇ ਹਿਸਾਬ ਨਾਲ ਕਰਵਾਉ ਨਾਕਿ ਉਮਰ ਦੇ ਹਿਸਾਬ ਨਾਲ।

 50 Litre MilkPhoto

-ਪਸ਼ੂਆਂ ਨੂੰ ਦੁੱਧ ਅਤੇ ਵਜ਼ਨ ਦੇ ਹਿਸਾਬ ਨਾਲ ਚਾਰਾ ਤੇ ਖੁਰਾਕ ਪਾਉ ਅਤੇ ਉਨ੍ਹਾਂ ਨੂੰ ਸੰਤੁਲਿਤ ਆਹਾਰ ਖਿਲਾਉ ਤੇ ਰਜਵਾਂ ਪਾਣੀ ਪਿਲਾਉ।
-ਉੱਲੀ ਰਹਿਤ ਖੁਰਾਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉੱਲੀ ਲੱਗੀ ਖੁਰਾਕ ਪਸ਼ੂਆਂ ਨੂੰ ਬਿਮਾਰ ਕਰਦੀ ਹੈ ਤੇ ਫਿਰ ਦੁੱਧ ਵਿਚ ਆ ਕੇ, ਦੁੱਧ ਪੀਣ ਵਾਲਿਆਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੁੰਦੀ ਹੈ।

MilkPhoto

- ਖੁਰਲੀਆਂ ਅਤੇ ਖੇਲਾਂ ਦੀ ਸਾਫ਼-ਸਫਾਈ ਰੱਖੋ ਤੇ ਖੇਲਾਂ ਨੂੰ ਅੰਦਰੋਂ ਚਿੱਟੀ ਕਲੀ ਕਰੋ ਜੋ ਕਿ ਸਾਡੇ ਪਸ਼ੂਆਂ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਪੂਰੀ ਕਰਨ ਵਿਚ ਸਹਾਈ ਸਾਬਤ ਹੁੰਦੀ ਹੈ।
- ਮੌਸਮ ਦੇ ਹਿਸਾਬ ਨਾਲ ਪਸ਼ੂਆਂ ਦੀ ਸਾਂਭ-ਸੰਭਾਲ ਕਰੋ। ਸਰਦੀਆਂ ਵਿਚ ਪਸ਼ੂਆਂ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ ਤੇ ਗਰਮੀਆਂ ਵਿਚ ਉਨ੍ਹਾਂ ਨੂੰ ਹੀਟ ਸਟਰੈਸ ਤੋਂ ਬਚਾਉਣ ਦਾ ਪ੍ਰਬੰਧ ਕਰੋ।

-ਇਕ ਫ਼ਾਰਮ ਦੇ ਸੰਦ ਦੂਜੇ ਫ਼ਾਰਮ ਵਿਚ ਨਾ ਵਰਤੋ ਅਤੇ ਫ਼ਾਰਮ ਵਿਚ ਜੀਵ ਸੁਰੱਖਿਆ ਪ੍ਰਣਾਲੀ ਅਪਣਾਉ। ਫ਼ਾਰਮ ਦੇ ਪ੍ਰਵੇਸ਼ 'ਤੇ ਕਲੀ ਦਾ ਛਿੜਕਾਅ ਕਰੋ ਅਤੇ ਲੋੜ ਤੋਂ ਬਿਨਾਂ ਕਿਸੇ ਨੂੰ ਵੀ ਫ਼ਾਰਮ ਦੇ ਅੰਦਰ ਨਾ ਜਾਣ ਦਿਉ।
- ਡੇਅਰੀ ਫ਼ਾਰਮ 'ਤੇ ਹਰ ਪਸ਼ੂ ਦਾ ਰਜਿਸਟਰ ਅਤੇ ਰੀਕਾਰਡ ਬਣਾ ਕੇ ਰੱਖੋ ਜਿਸ ਵਿਚ ਦੁੱਧ ਦਾ ਉਤਪਾਦਨ, ਮਲੱਪ ਰਹਿਤ ਤੇ ਟੀਕਾਕਰਨ ਕੀਤੇ ਜਾਣ ਦਾ ਸਮਾਂ, ਗੱਭਣ ਕਰਵਾਉਣ ਦਾ ਸਮਾਂ ਆਦਿ ਸ਼ਾਮਲ ਹੋਣ।

 50 Litre MilkPhoto

-ਪੂਰਬ ਤੋਂ ਪੱਛਮ ਵਲ ਸ਼ੈੱਡ ਦੀ ਦਿਸ਼ਾ ਉੱਤਰ ਤੋਂ  ਦੱਖਣ ਨਾਲੋਂ ਵਧੇਰੇ ਲਾਭਕਾਰੀ ਸਾਬਤ ਹੁੰਦੀ ਹੈ। ਇਸ ਨਾਲ ਇਕ ਵਧੇਰੇ ਠੰਢਾ ਵਾਤਾਵਰਣ ਪ੍ਰਦਾਨ ਹੁੰਦਾ ਹੈ।
-ਪਸ਼ੂਆਂ ਨੂੰ ਕੱਚੀ ਸਤਹ 'ਤੇ ਰੱਖੋ ਜਾਂ ਪੱਕੀ ਸਤਹ 'ਤੇ ਮੈਟ ਦਾ ਇਸਤੇਮਾਲ ਕਰੋ ਤਾਂ ਜੋ ਪਸ਼ੂਆਂ ਨੂੰ ਖੁਰਾਂ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।

PhotoPhoto

- ਵਧਦੇ ਖੁਰਾਂ ਨੂੰ ਸਮੇਂ ਸਮੇਂ 'ਤੇ ਕਟਦੇ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
- ਪਿਸ਼ਾਬ ਤੇ ਗੋਹੇ ਦੇ ਨਿਕਾਸ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
-ਫ਼ਾਰਮ 'ਚ ਸਮੇਂ-ਸਮੇਂ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰੋ ਤਾਂ ਜੋ ਮੱਖੀਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
-ਡਾ. ਕੰਵਰਪਾਲ ਸਿੰਘ ਢਿੱਲੋਂ,
ਸੰਪਰਕ : 99156-78787

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement