'ਆਪਣੇ' ਸੰਸਥਾ ਦੇ ਕੈਂਪ 'ਚ 160 ਯੂਨਿਟ ਖ਼ੂਨ ਇਕੱਤਰ
Published : Sep 17, 2017, 10:18 pm IST
Updated : Sep 17, 2017, 4:48 pm IST
SHARE ARTICLE



ਸਿਰਸਾ, 17 ਸਤੰਬਰ (ਕਰਨੈਲ ਸਿੰਘ, ਸ.ਸ.ਬੇਦੀ): ਮੰਡੀ ਡੱਬਵਾਲੀ ਦੀ ਸਾਮਾਜ ਸੇਵੀ ਸੰਸਥਾ 'ਆਪਣੇ' ਨੇ ਐਤਵਾਰ ਨੂੰ ਸਿਵਲ ਹਸਪਤਾਲ ਵਿਚ ਇਕ ਖ਼ੂਨਦਾਨ ਕੈਂਪ ਦਾ ਪ੍ਰਬੰਧ ਕੀਤਾ। ਜਿਸ ਵਿਚ ਰੈਡਕਰਾਸ ਸੋਸਾਇਟੀ ਸਿਰਸਾ ਦੀ ਟੀਮ ਨੇ 160 ਯੂਨਿਟ ਖੂਨ ਇਕੱਤਰ ਕੀਤਾ ਪਰ ਅਜੇ ਵੀ ਹੋਰ ਲੋਕ ਖੂਨ ਦਾਨ ਵਾਸਤੇ ਤਿਆਰ ਸਨ ਪਰ ਹਸਪਤਾਲ ਦੀ ਟੀਮ ਕੋਲ ਇਸ ਤੋਂ ਵੱਧ ਖੂਨ ਇਕੱਠਾ ਕਰਨ ਦਾ ਬੰਦੋਬਸਤ ਨਾ ਹੋਣ ਕਰ ਕੇ ਵਧ ਰਹੇ ਖੂਨ ਦਾਨੀਆਂ ਨੂੰ ਅਗਲੇ ਕੈਂਪ ਵਿਚ ਆਉਣ ਲਈ ਕਿਹਾ।
   ਕੈਂਪ ਵਿਚ ਮੁੱਖ ਪ੍ਰਾਹਣਿਆਂ ਦੀ ਭੂਮਿਕਾ ਖੂਨ ਦਾਨੀਆਂ ਨੇ ਨਿਭਾਈ। ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਪੁੱਜੇ ਏਸ ਏਮ ਓ ਏਮ ਕੇ ਭਾਦੂ, ਡਾ. ਵਿਵੇਕ ਕਰੀਰ, ਗੁਰਪ੍ਰੀਤ ਨਾਮਧਾਰੀ, ਪਿੰਡ ਖੁਈਆਂ ਮਲਕਾਨਾ ਦੀ ਸਰਪੰਚ ਸਵਿਤਾ ਮਹਿਤਾ ਅਤੇ ਡਾ. ਹਰਸਿਮਰਨ ਸਿੰਘ ਨੇ ਸ਼ਮਾ ਰੋਸ਼ਨ ਕਰ ਕੇ ਕੈਂਪ ਦੀ ਸ਼ੁਰੂਆਤ ਕੀਤੀ। ਬਾਅਦ ਵਿਚ ਰੇਡਕਰਾਸ ਸੋਸਾਇਟੀ ਦੇ ਪਰਯੋਜਨਾ ਅਧਿਕਾਰੀ ਡਾ. ਅਸ਼ਵਿਨੀ ਸ਼ਰਮਾ ਦੇ ਅਗਵਾਈ ਵਿਚ ਲੈਬ ਟੈਕਨੀਸ਼ੀਅਨ ਓਮਪ੍ਰਕਾਸ਼ ਅਤੇ ਅਸ਼ਵਿਨੀ ਮਹਿਤਾ ਨੇ ਖੂਨ ਇਕੱਠਾ ਕੀਤਾ। ਖੂਨਦਾਨੀ ਸਵੇਰੇ 8.30 ਸਿਵਲ ਹਸਪਤਾਲ ਵਿਚ ਪੁੱਜਣਾ ਸ਼ੁਰੂ ਹੋ ਗਏ ਸਨ। ਰੇਡਕਰਾਸ ਦੀ ਟੀਮ ਸਾਢੇ 9 ਵਜੇ ਖੂਨ ਇਕੱਠਾ ਕਰਨ ਪਹੁੰਚੀ। ਦੁਪਹਿਰ ਬਾਅਦ ਡੇਢ ਵਜੇ ਤੱਕ 160 ਯੂਨਿਟ ਖ਼ੂਨ ਇਕੱਠਾ ਕਰਨ ਦੇ ਬਾਅਦ ਖ਼ੂਨ ਲੈਣਾ ਬੰਦ ਕਰ ਦਿਤਾ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਭਵਿੱਖ ਵਿਚ ਉਹ ਦੁੱਗਣੀ ਤਿਆਰੀ ਦੇ ਨਾਲ ਡੱਬਵਾਲੀ ਪਹੁੰਚਣਗੇ। ਅਸ਼ਵਿਨੀ ਸ਼ਰਮਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਇਸ ਉਤਸ਼ਾਹ ਵਾਸਤੇ ਸ਼ਾਬਾਸ਼ ਦਿਤੀ ਅਤੇ ਕਿਹਾ ਕਿ ਪੂਰੇ ਦੇਸ਼ ਵਿਚ ਖੂਨਦਾਨ ਦੇ ਮਾਮਲੇ ਵਿਚ ਸਿਰਸਾ ਜ਼ਿਲ੍ਹਾ ਇਕ ਨੰਬਰ 'ਤੇ ਹੈ ਅਤੇ ਜ਼ਿਲ੍ਹੇ ਵਿੱਚੋਂ ਡੱਬਵਾਲੀ ਹਲਕਾ ਪਹਿਲੇ ਨੰਬਰ ਉੱਤੇ ਹੈ। ''ਆਪਣੇ'' ਸੰਸਥਾ ਦੇ ਪ੍ਰਧਾਨ ਮਥਰਾ ਦਾਸ ਚਿਲਾਣਾ ਨੇ ਦਸਿਆ ਕਿ ਸਰਕਾਰੀ ਸਕੂਲ ਦੀ ਅਧਿਆਪਕਾ ਨਵਜੋਤ ਰਿਸ਼ੀ ਨੇ ਸਭ ਤੋਂ ਪਹਿਲਾਂ ਖੂਨਦਾਨ ਕੀਤਾ।  ਚੌਟਾਲਾ ਪੁਲਿਸ ਚੌਕੀ ਪ੍ਰਭਾਰੀ ਏਸ ਆਇ ਸੁਖਜੀਤ ਸਿੰਘ  ਕੰਬੋਜ ਅਤੇ ਏਏਸਆਇ ਰਾਜਪਾਲ ਸਿੰਘ ਨੇ ਵੀ ਖੂਨਦਾਨ ਕੀਤਾ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement