ਨਾਨਕ ਪਿਆਉ ਵਿਖੇ ਸਹੁੰ ਚੁੱਕ ਸਮਾਗਮ ਕਰਾਇਆ
Published : Sep 2, 2017, 10:09 pm IST
Updated : Sep 2, 2017, 4:39 pm IST
SHARE ARTICLE


ਨਵੀਂ ਦਿੱਲੀ, 2 ਸਤੰਬਰ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਓ  ਵਿਖੇ ਚੁਣੇ ਗਏ ਪ੍ਰੀਫੈਕਟਸ ਬੱਚਿਆਂ ਨੂੰ ਸਹੁੰ ਚੁਕਾਉਣ ਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਸਕੂਲ ਮੈਨੇਜਰ ਸਰਵਜੀਤ ਸਿੰਘ ਵਿਰਕ ਸਨ। ਇਸ ਮੌਕੇ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜੋਰਾਵਰ ਸਿੰਘ ਹਾਊਸ ਅਤੇ ਬਾਬਾ ਫਤਹਿ ਸਿੰਘ ਹਾਊਸ ਲਈ ਚੁਣੇ ਗਏ ਹੈਡ ਬੁਆਇਜ ਅਤੇ ਹੈਡ ਗਰਲਜ ਨੂੰ ਪ੍ਰਿੰਸੀਪਲ ਭੁਪਿੰਦਰਜੀਤ ਸਿੰਘ ਗੁਲਸ਼ਨ ਅਤੇ ਸਰਵਜੀਤ ਸਿੰਘ ਵਿਰਕ ਨੇ ਪੱਗਾਂ, ਚੁੰਨੀਆਂ ਅਤੇ ਤਮਗ਼ੇ ਦੇ ਕੇ ਜ਼ਿੰਮੇਵਾਰੀ ਦੀ ਸਹੁੰ ਚੁਕਵਾਈ ਅਤੇ ਚੁਣੇ ਗਏ ਬੱਚਿਆਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਦਿਤੀ ਗਈ ਜ਼ਿੰਮੇਵਾਰੀ ਪੂਰੀ ਕਰਨ ਦੀ ਪ੍ਰੇਰਨਾ ਦਿਤੀ ਗਈ। ਇਸ ਦੇ ਨਾਲ ਹੀ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਵਿਚ ਅਪਣਾ ਫ਼ਰਜ ਨਿਭਾਉਣ ਲਈ ਹਮੇਸ਼ਾ ਚੇਤੰਨ ਰਹਿਣ ਲਈ ਸੁਚੇਤ ਵੀ ਕੀਤਾ।
  ਇਸ ਮੌਕੇ ਚੁਣੇ ਗਏ ਹੈਡ ਬੁਆਇਜ ਅਤੇ ਹੈਡ ਗਰਲਜ ਨੇ ਕਿਹਾ ਕਿ ਸਾਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਅਸੀਂ ਇਸ ਨੂੰ ਇਮਾਨਦਾਰੀ ਤੇ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪੂਰਾ-ਪੂਰਾ ਯਤਨ ਕਰਾਂਗੇ।

Location: India, Haryana

SHARE ARTICLE
Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement