ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸਕੂਲ ਵਿਖੇ ਆਜ਼ਾਦੀ ਦਿਵਾਸ ਮੌਕੇ ਸਮਾਗਮ
Published : Aug 28, 2017, 10:42 pm IST
Updated : Aug 28, 2017, 5:12 pm IST
SHARE ARTICLE



ਨਵੀਂ ਦਿੱਲੀ, 28 ਅਗੱਸਤ (ਸੁਖਰਾਜ ਸਿੰਘ): ਸ਼ਹੀਦ ਬਿਸ਼ਨ ਸਿੰਘ ਮੈਮੋਰਿਅਲ ਸਕੂਲ, ਮਾਨਸਰੋਵਰ ਗਾਰਡਨ ਨੇ ਅਜਾਦੀ ਦਿਵਸ ਸਮਾਰੋਹ ਬੀਤੇ ਦਿਨੀਂ ਮਨਾਇਆ। ਇਹ ਪ੍ਰੋਗਰਾਮ ਏਅਰ ਫੋਰਸ ਆਡੀਟੋਰੀਅਮ ਸੁਪਰੋਤੋ ਪਾਰਕ ਵਿਖੇ ਕਰਵਾਇਆ ਗਿਆ ਸੀ।ਪ੍ਰੋਗਰਾਮ 'ਚ ਸ੍ਰੀਮਤੀ ਵੀਨਾ ਵਿਰਮਾਨੀ ਪ੍ਰਧਾਨ ਇਲਾਕਾ ਰਮੇਸ਼ ਨਗਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਤੇ ਸਾਬਾਕਾ ਐਂਮ.ਪੀ. ਐਚ.ਐਸ. ਹੰਸਪਾਲ, ਸੂਬਾ ਸੁਖਦੇਵ ਸਿੰਘ, ਸੰਤ ਰਮਣੀਕ ਸਿੰਘ, ਸੰਤ ਸਾਧਾ ਸਿੰਘ, ਮਹਿੰਦਰ ਸਿੰਘ ਤੇ ਮੈਨਜਮੈਂਟ ਦੇ ਹੋਰ ਪਤਵੰਤ ਸੱਜਣਾਂ ਨੇ ਸਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀਮਤੀ ਵੀਨਾ ਵਿਰਮਾਨੀ, ਐਚ.ਐਸ. ਹੰਸਪਾਲ ਅਤੇ ਹੋਰ ਪ੍ਰਮੁੱਖ ਮੈਨਜਮੈਂਟ ਦੇ ਆਗੂਆਂ ਵਲੋਂ ਸਮਾਂ ਰੋਸ਼ਨ ਕਰਨ ਨਾਲ ਹੋਈ।
   ਇਹ ਪ੍ਰੋਗਰਾਮ ਇਸ ਵਾਰ 'ਸਵੱਛ ਭਾਰਤ' ਅਤੇ ਡਿਜੀਟਲ ਇੰਡੀਆ ਦੇ ਵਿਸ਼ੇ ਅਧੀਨ ਉਲਾਕਿਆ ਗਿਆ ਸੀ।ਪ੍ਰੋਗਰਾਮ ਦੇ ਸ਼ੁਰੂਆਤ ਮੌਕੇ ਵਿਦਿਆਰਥੀਆਂ ਵਲੋਂ 'ਸਵੱਛ ਭਾਰਤ' ਉਪਰ ਸਮੂਹ ਗਾਨ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਨਰਸਰੀ ਜਮਾਤ ਦੇ ਬੱਚਿਆਂ ਵਲੋਂ ਗੀਤ, ਸਪੀਚ, ਡਿਜੀਟਲ ਭਾਰਤ ਉੱਤੇ ਸਕਿੱਟ, ਗਿੱਧਾ, ਤਾਇਕਾਵਡੋਂ, ਪ੍ਰੋਗਰਾਮ, ਗਤਕਾ, ਭੰਗੜਾ, ਰਾਸ਼ਟਰੀ ਗੀਤ ਆਦਿ ਪੇਸ਼ ਕੀਤੇ ਗਏ। ਸਾਲ 2016-17 ਦੇ ਵਿਦਿਅਕ ਪੱਧਰ ਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਸ੍ਰੀਮਤੀ ਵੀਨਾ ਵਿਰਮਾਨੀ ਨੂੰ ਫੁੱਲਾਂ ਦੇ ਗੁਲਦਸਤੇ, ਮੋਮੈਂਟੋ ਆਦਿ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਅਪਣੀਆਂ ਸ਼ੁਭ ਇੱਛਾਵਾਂ ਦਿੰਦੇ ਹੋਏ ਪ੍ਰੋਗਰਾਮ ਦੀ ਸਲਾਹਣਾ ਕਰਦਿਆਂ ਬੱਚਿਆਂ ਦੀ ਹੋਸਲਾਂ ਅਫ਼ਜਾਈ ਕੀਤੀ।
  ਸਕੂਲ ਦੇ ਚੇਅਰਮੈਨ ਐਚ.ਐਸ. ਹੰਸਪਾਲ ਨੇ ਵਿਦਿਆਰਥੀਆਂ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਆਪਣੀਆਂ ਸ਼ੁਭ ਇਛਾਵਾਂ ਦਿਤੀਆਂ। ਪ੍ਰੋਗਰਾਮ ਦੇ ਅੰਤ 'ਚ ਪ੍ਰਿੰਸੀਪਲ ਸ੍ਰੀਮਤੀ ਸਤਵੰਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧਨਵਾਦ ਕੀਤਾ। ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਕਰਮ ਸਿੰਘ, ਸ਼ਿਵਾਨੀ ਤਿਵਾਰੀ (12ਵੀਂ ਜਮਾਤ), ਸ੍ਰੀਮਤੀ ਅਲਕਾ ਸ਼ਰਮਾ (ਅੰਗਰੇਜੀ ਅਧਿਆਪਿਕਾ) ਨੇ ਬਾਖੂਬੀ ਨਿਭਾਇਆ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement