ਸਾਹਿਬਜ਼ਾਦਾ ਐਜੂਕੇਸ਼ਨ ਵੈਲਫ਼ੇਅਰ ਨੇ ਸਾਲਾਨਾ ਸਮਾਗਮ ਕਰਵਾਇਆ
Published : Aug 27, 2017, 4:30 pm IST
Updated : Aug 27, 2017, 11:00 am IST
SHARE ARTICLE

ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਇਥੇ ਦੇ ਕਾਂਸਟੀਟਿਊਸ਼ਨ ਕਲੱਬ ਵਿਖੇ ਸਾਹਿਬਜਾਦਾ ਐਜੂਕੇਸ਼ਨ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ।

ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਇਥੇ ਦੇ ਕਾਂਸਟੀਟਿਊਸ਼ਨ ਕਲੱਬ ਵਿਖੇ ਸਾਹਿਬਜਾਦਾ ਐਜੂਕੇਸ਼ਨ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਜਸਵਿੰਦਰ ਸਿੰਘ ਸਵਿਸ ਆਟੋ, ਪ੍ਰਿੰਸੀਪਲ ਬਲਬੀਰ ਸਿੰਘ ਭਸੀਨ, ਡਾ. ਬਰਜਿੰਦ ਸਿੰਘ, ਇਕਬਾਲ ਸਿੰਘ ਸੇਠੀ, ਬੜੂ ਸਾਹਿਬ ਤੋਂ ਰਾਜਿੰਦਰ ਸਿੰਘ ਚੱਢਾ, ਗਗਨਜੋਤ ਸਿੰਘ, ਨਵਨੀਤ ਕੌਰ ਚਾਵਲਾ, ਸੰਸਥਾ ਦੇ ਪ੍ਰਧਾਨ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਡੀ.ਜੀ.ਐਮ ਮੱਖਣ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਸਚਦੇਵਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਗੁਰਬਾਣੀ ਕੀਰਤਨ ਗਾਇਨ ਕਰ ਕੇ ਕੀਤੀ।
ਇਸ ਤੋਂ ਬਾਅਦ ਸ. ਮੱਖਣ ਸਿੰਘ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਤੇ ਸੰਸਥਾ ਸਬੰਧੀ ਵਿਸਥਾਰ ਸਹਿਤ ਦਸਿਆ ਕਿ ਸੰਨ 2004 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੇ ਨਾਮ ਉਪਰ ਬਣਾਈ ਗਈ ਸੰਸਥਾ ਨੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੇ ਅਸ਼ੀਰਵਾਦ ਨਾਲ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦੇ ਗਰੀਬ ਸਿਕਲੀਗਰ ਸਿੱਖ ਬੱਚਿਆਂ ਨੂੰ ਸਿੱਖਿਆ ਦੇਣ ਲਈ ਉਨ੍ਹਾਂ ਦੀਆਂ ਫੀਸਾਂ, ਵਰਦੀਆਂ, ਪੁਸਤਕਾਂ, ਸਟੇਸ਼ਨਰੀ ਤੇ ਬੱਸ ਦਾ ਪ੍ਰਬੰਧ ਕੀਤਾ। ਜਿਸ ਨੂੰ ਸੰਗਤ ਵਲੋਂ ਵੱਡਾ ਹੁੰਗਾਰਾ ਮਿਲਿਆ। ਜ਼ਿਕਰਯੋਗ ਗੱਲ ਇਹ ਹੈ ਕਿ ਭਾਰਤ ਸਰਕਾਰ ਦੇ ਮੰਤਰੀ ਐਸ.ਐਸ. ਆਹਲੂਵਾਲੀਆ ਅਤੇ ਇੰਟਰਨੈਸ਼ਨਲ ਪੰਜਾਬੀ ਸੁਸਾਇਟੀ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਸੰਦੇਸ਼ ਭੇਜ ਕੇ ਪ੍ਰੋਗਰਾਮ ਦੀ ਸਫਲਤਾ ਲਈ ਸ਼ੁਭਕਾਮਨਾ ਕੀਤੀ।
ਇਸ ਮੌਕੇ ਸੰਸਥਾ ਵਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਦੇਖ ਰੇਖ ਕਰਨ ਲਈ ਸਹਿਯੋਗ ਦੇਣ ਵਾਲੀਆਂ ਨਿਸ਼ਕਾਮ ਸਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਸ਼ਖਸੀਅਤਾਂ ਵਿਚ ਪ੍ਰਿੰਸੀਪਲ ਗੁਰਸ਼ਰਨ ਕੌਰ, ਪ੍ਰਿੰਸੀਪਲ ਭਗਵੰਤ ਸਿੰਘ, ਅਧਿਆਪਕਾ ਹਰਿੰਦਰ ਕੌਰ ਸ਼ਾਮਲ ਸਨ। ਉਕਤ ਸੰਸਥਾ ਵਲੋਂ ਬੱਚਿਆਂ ਨੂੰ ਵੀ ਟਰਾਫੀਆਂ, ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।ਇਸ ਮੌਕੇ ਗੁਰਿੰਦਰਪਾਲ ਸਿੰਘ ਕੋਚਰ ਤੇ ਮੈਡਮ ਨੀਲੂ ਸਿੰਘ ਨੇ ਮੰਚ ਸੰਚਾਲਕਾਂ ਦੀ ਭੂਮਿਕਾ ਬਾਖੁਬੀ ਨਿਭਾਈ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement