
ਸਜਾਵਟ ਲਈ ਅਕਸਰ ਲੋਕ ਬਾਜ਼ਾਰ ਤੋਂ ਮਹਿੰਗੇ ਸਜਾਵਟੀ ਲੈਂਪ ਲਿਆਉਂਦੇ ਹਨ
ਚੰਡੀਗੜ੍ਹ: ਘਰ ਦੀ ਸਜਾਵਟ ਕਰਨ ਲਈ ਲੋਕ ਕਈ ਤਰੀਕਿਆਂ ਦੀ ਵਰਤੋਂ ਕਰਦੇ ਹਨ। ਅੱਜ ਕੱਲ੍ਹ ਲੋਕ ਘਰ ਨੂੰ ਸਜਾਉਣ ਲਈ ਮਹਿੰਗੇ ਸ਼ੋਅ ਪੀਸ, ਪੇਂਟਿੰਗਾਂ, ਫੋਟੋਗਰਾਫ ਜਾਂ ਲੈਂਪਾਂ ਦੀ ਵਰਤੋਂ ਕਰਦੇ ਹਨ। ਸਜਾਵਟ ਲਈ ਅਕਸਰ ਲੋਕ ਬਾਜ਼ਾਰ ਤੋਂ ਮਹਿੰਗੇ ਸਜਾਵਟੀ ਲੈਂਪ ਲਿਆਉਂਦੇ ਹਨ।
Lamps
ਇਹਨਾਂ ਨਾਲ ਘਰ ਬਹੁਤ ਖੂਬਸੂਰਤ ਦਿਖਾਈ ਦਿੰਦਾ ਹੈ। ਪਰ ਜੇਕਰ ਇਸ ਦੀ ਬਜਾਏ ਤੁਸੀਂ ਘਰ ਵਿਚ ਬਣਾਏ ਲੈਂਪ ਨਾਲ ਘਰ ਸਜਾਓ ਤਾਂ ਜ਼ਿਆਦਾ ਚੰਗੀ ਗੱਲ ਹੋਵੇਗੀ ਅੱਜ ਅਸੀਂ ਤੁਹਾਨੂੰ ਘਰ ਦੀ ਸਜਾਵਟ ਲਈ Funky Lamp ਬਣਾਉਣ ਦੇ ਕੁਝ ਤਰੀਕੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਘਰ ਵਿਚ ਬੇਕਾਰ ਪਈਆਂ ਕੱਚ ਦੀਆਂ ਬੋਤਲਾਂ ਤੋਂ ਆਕਰਸ਼ਕ ਲੈਂਪ ਬਣਾ ਸਕਦੇ ਹੋ।
Handmade lamps
ਇਹਨਾਂ ਨਾਲ ਕੀਤੀ ਗਈ ਸਜਾਵਟ ਤੁਹਾਨੂੰ ਕਾਫ਼ੀ ਸਸਤੀ ਪਵੇਗੀ। ਲੈਂਪ ਬਣਾਉਣ ਲਈ ਘਰ ਵਿਚ ਪਈ ਖਾਲੀ ਜਾਰ ਜਾਂ ਬੋਤਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਤੁਸੀਂ ਟੇਬਲ ਲੈਂਪ ਵੀ ਬਣਾ ਸਕਦੇ ਹੋ। ਪੁਰਾਣੀਆਂ ਬੋਤਲਾਂ ਦੀ ਵਰਤੋਂ ਕਰ ਕੇ ਤੁਸੀਂ ਲਟਕਣ ਵਾਲੇ ਲੈਂਪ ਵੀ ਬਣਾ ਸਕਦੇ ਹੋ।
Lamp Decoration
ਬੋਤਲ ਦੇ ਬਾਹਰ ਗਲੂ ਦੀ ਮਦਦ ਨਾਲ ਮਾਰਬ
ਲ ਦੇ ਛੋਟੇ-ਛੋਟੇ ਪੀਸ ਲਗਾ ਕੇ ਫਿਰ ਬੋਤਲ ਵਿਚ ਲਾਈਟ ਪਾ ਕੇ ਘਰ ਦੀ ਸਜਾਵਟ ਕਰੋ। ਬੋਤਲ ਦੇ ਵਿਚ ਫੁੱਲ ਪਾ ਕੇ Flower Lamp ਵੀ ਬਣਾਏ ਜਾ ਸਕਦੇ ਹਨ।